ਹਰਜੋਤ ਬੈਂਸ ਵੱਲੋਂ PSTET ’ਚ ਉੱਤਰ ਲੀਕ ਮਾਮਲੇ ’ਚ ਜਾਂਚ ਦੇ ਹੁਕਮ ਜਾਰੀ

Minister Harjot Bains

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਪੀਐੱਸਟੈੱਟ ਪੇਪਰ ਵਿੱਚ ਉੱਤਰ ਲੀਕ (PSTET Leak) ਮਾਮਲੇ ’ਚ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡੀ ਪ੍ਰੀਖਿਆ ਪ੍ਰਕਿਰਿਆ ਵਿੱਚ ਪੂਰੀ ਨਿਰਪੱਖਤਾ ਬਣਾਈ ਰੱਖਣ ਲਈ, A++ NAAC ਗ੍ਰੇਡ ਯਾਨੀ GNDU ਵਾਲੀ ਤੀਜੀ ਧਿਰ ਦੁਆਰਾ ਕਰਵਾਈ ਪੀਐੱਸਟੈੱਟ ਪ੍ਰੀਖਿਆ ਦੇਖਣ ਲਈ ਇੱਕ ਪਿ੍ਰੰਸੀਪਲ ਸੈਕਟਰੀ ਪੱਧਰ ਦੀ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ।

ਜਵਾਬਦੇਹੀ ਤੈਅ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ’ਤੇ ਅਪਰਾਧਿਕ ਲਾਪ੍ਰਵਾਹੀ ਲਈ ਮੁਕੱਦਮਾ ਦਰਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੀਐੱਨਡੀਯੂ ਨੇ ਅਫਸੋਸ ਪ੍ਰਗਟਾਇਆ ਹੈ ਅਤੇ ਬਿਨਾ ਕਿਸੇ ਫੀਸ ਦੇ ਇਮਤਿਹਾਨ ਦੁਬਾਰਾ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।