ਕੀ ਕੌਮੀ ਝੰਡਾ ਹਾਲੇ ਵੀ ਲਹਿਰਾ ਸਕਦੇ ਹਾਂ : ਜਾਣੋ ਨਿਯਮ

flag-tricolor, Tricolour

ਤਿਰੰਗਾ (Tricolour) ਲਹਿਰਾਉਣ ਦੇ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਣਾ ਕੀਤੀ ਜਾਵੇ

(ਸੱਚ ਕਹੂੰ ਨਿਊਜ਼) ਸਰਸਾ। ਕੌਮੀ ਝੰਡੇ ਤਿਰੰਗੇ (national flag) ਨੂੰ ਹੁਣ ਦਿਨ ਤੇ ਰਾਤ ਸਮੇਂ ਵੀ ਲਹਿਰਾਇਆ ਜਾ ਸਕਦਾ ਹੈ। (Tricolour Hoist Rules) ਪਰੰਤੂ ਤਿਰੰਗਾ ਲਹਿਰਾਉਣ ਦੇ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਜਿਵੇਂ ਝੰਡਾ ਮੈਲਾ, ਕੱਟਿਆ-ਫੱਟਿਆ ਜਾਂ ਉਲਟਾ ਨਾ ਹੋਵੇ। ਝੰਡਾ ਝੁਕਿਆ ਹੋਇਆ ਨਾ ਹੋਵੇ, ਰਾਸ਼ਟਰੀ ਝੰਡਾ ਸਭ ਤੋਂ ਉੱਚਾ ਹੋਵੇ। ਭਾਰਤ ਸਰਕਾਰ ਨੇ 20 ਜੁਲਾਈ 2022 ਨੂੰ ਕੌਮੀ ਝੰਡਾ ਐਕਟ 2002 ਦੇ ਪੈਰਾ 2.2 ਦੇ ਖੰਡ-xi ’ਚ ਬਦਲਾਅ ਕਰਕੇ ਕੌਮੀ ਝੰਡੇ ਨੂੰ ਪ੍ਰਾਈਵੇਟ ਇਮਾਰਤਾਂ ’ਤੇ ਦਿਨ-ਰਾਤ ਲਹਿਰਾਉਣ ਦੀ ਇਜ਼ਾਜਤ ਦਿੱਤੀ ਹੈ।

ਡੇਰਾ ਸੱਚਾ ਸੌਦਾ ਦੀ ਅਪੀਲ Dera Sacha Sauda

ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਨੇ ਸਾਧ-ਸੰਗਤ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਵੀ ‘ਹਰ ਘਰ ਤਿਰੰਗਾ’ ਅਭਿਆਨ ਤਹਿਤ ਆਪਣੇ ਘਰਾਂ ਤੇ ਦਫ਼ਤਰਾਂ ’ਤੇ ਤਿਰੰਗਾ ਲਹਿਰਾਇਆ ਹੋਇਆ ਹੈ ਉਹ ਤਿਰੰਗੇ (Tricolour) ਦੇ ਸਨਮਾਨ ਤੇ ਨਿਯਮਾਂ ਦਾ ਪੂਰਾ ਧਿਆਨ ਰੱਖਣ। ਝੰਡਾ ਮੈਲਾ ਜਾਂ ਫੱਟਿਆ ਨਾ ਹੋਵੇ, ਝੁਕਿਆ ਨਾ ਹੋਵੇ, ਜੇਕਰ ਤੁਸੀਂ ਇਸ ਨੂੰ ਸੰਭਾਲ ਨਹੀਂ ਸਕਦੇ ਤਾਂ ਪੂਰੇ ਸਨਮਾਨ ਦੇ ਨਾਲ ਉਤਾਰ ਕੇ ਨਿਯਮਾਂ ਅਨੁਸਾਰ ਆਪਣੇ ਘਰ ’ਚ ਰੱਖ ਲਵੋ, ਤਾਂ ਕਿ ਸਾਡੇ ਰਾਸ਼ਟਰੀ ਝੰਡੇ ਦੇ ਸਨਮਾਨ ਤੇ ਸ਼ਾਨ ਨੂੰ ਕੋਈ ਠੇਸ ਨਾ ਪਹੁੰਚੇ।

ਤਿਰੰਗਾ ਲਹਿਰਾਉਣ ਦੇ ਨਾਲ ਝੰਡਾ ਉਤਾਰਨ, ਰੱਖਣ ਦੇ ਵੀ ਹਨ ਨਿਯਮ Tricolour Hoist Rules

ਜਿਸ ਜੋਸ਼ ਤੇ ਸਨਮਾਨ ਨਾਲ ਅਸੀਂ ਸਭ ਨੇ ਆਪਣੇ ਕੌਮੀ ਝੰਡੇ ‘ਹਰ ਘਰ ਤਿਰੰਗਾ’ ਅਭਿਆਨ ਤਹਿਤ ਲਹਿਰਾਇਆ, ਹੁਣ ਉਸ ਨੂੰ ਉਤਾਰਨ ਤੇ ਸੁਰੱਖਿਅਤ ਰੱਖਣ ਦੀ ਵੀ ਸਾਡੀ ਜਿੰਮੇਵਾਰੀ ਹੈ। ਲਹਿਰਾਉਣ ਵਾਂਗ ਉਸ ਨੂੰ ਉਤਾਰਨ ਦੇ ਲਈ ਵੀ ਨਿਯਮ ਹਨ, ਜਿਨ੍ਹਾਂ ਨੂੰ ਮੰਨਣਾ ਸਾਡਾ ਫਰਜ਼ ਹੈ। ਆਜ਼ਾਦੀ ਦੇ ਜਸ਼ਨ ਤੋਂ ਬਾਅਦ ਹੁਣ ਜਿੰਮੇਵਾਰੀ ਹੈ ਕਿ ਲੋਕ ਕੌਮੀ ਝੰਡਾ ਦਾ ਸਨਮਾਨ ਕਰਨ ਤੇ ਤਿਰੰਗੇ ਨੂੰ ਫਿਰ ਤੋਂ ਸਨਮਾਨ ਨਾਲ ਰੱਖਿਆ ਜਾਵੇ।

ਆਜ਼ਾਦੀ ਦੇ ਜਸ਼ਨ ਤੋਂ ਬਾਅਦ ਹੁਣ ਜ਼ਿੰਮੇਵਾਰੀ Tricolour Hoist Rules

  • ਤਿਰੰਗੇ ਨੂੰ ਸਮੇਟਣ ਦੌਰਾਨ ਸਭ ਤੋਂ ਪਹਿਲਾਂ ਤਿਰੰਗੇ ਨੂੰ ਦੋ ਵਿਅਕਤੀ ਫੜਨਗੇ।
  • ਉਸ ਤੋਂ ਬਾਅਦ ਸਭ ਤੋਂ ਪਹਿਲਾਂ ਹਰੇ ਰੰਗ ਵਾਲੀ ਪੱਟੀ ਨੂੰ ਮੋੜਿਆ ਜਾਵੇਗਾ।
  • ਪੱਟੀ ’ਤੇ ਸਮੇਟਣ ਤੋਂ ਬਾਅਦ ਦੋਵੇਂ ਵਿਅਕਤੀ ਆਪਣੇ-ਆਪਣੇ ਵੱਲ ਤਿਰੰਗੇ ਨੂੰ ਫੋਲਡ ਕਰਨਗੇ।
  • ਅਜਿਹਾ ਕਰਨ ’ਤੇ ਅਸ਼ੋਕ ਚੱਕਰ ਉੱਪਰ ਵੱਲ ਆ ਜਾਂਦਾ ਹੈ। ਇਸ ਤਰ੍ਹਾਂ ਨਾਲ ਤਿਰੰਗੇ ਨੂੰ ਸਮੇਟਣਾ ਚਾਹੀਦਾ ਹੈ।

ਤਿਰੰਗੇ ਨਾਲ ਸਬੰਧਤ ਕਾਨੂੰਨੀ ਵਿਵਸਥਾਵਾਂ Tricolour Hoist Rules

  • ਕਾਨੂੰਨ ਅਨੁਸਾਰ ਤਿਰੰਗੇ ਝੰਡੇ ਨੂੰ ਉਤਾਰਨ ਤੋਂ ਬਾਅਦ, ਇਸ ਨੂੰ ਮੋੜ ਕੇ ਸੁਰੱਖਿਅਤ ਥਾਂ ‘ਤੇ ਰੱਖੋ।
  • ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਹਾਡੇ ਘਰ ’ਚ ਜਾਂ ਆਸ-ਪਾਸ ਝੰਡੇ ਦਾ ਅਪਮਾਨ ਨਾ ਹੋਵੇ।
  • ਝੰਡੇ ਦਾ ਅਪਮਾਨ ਜਾਂ ਦੁਰਵਿਵਹਾਰ ਕਰਨ ‘ਤੇ ਤਿੰਨ ਸਾਲ ਤੱਕ ਦੀ ਕੈਦ।

ਤਿਰੰਗੇ ਨੂੰ ਲੈ ਕੇ ਸਖ਼ਤ ਕਾਨੂੰਨੀ ਵਿਵਸਥਾਵਾਂ Tricolour Hoist Rules

(Tricolour) ਤਿਰੰਗੇ ਨੂੰ ਲੈ ਕੇ ਸਖ਼ਤ ਕਾਨੂੰਨੀ ਵਿਵਸਥਾਵਾਂ ਹਨ। ਜੇਕਰ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਝੰਡੇ ਦਾ ਸਨਮਾਨ ਨਾ ਕੀਤਾ ਜਾਵੇ ਤਾਂ ਇਹ ਸਜ਼ਾਯੋਗ ਅਪਰਾਧ ਹੈ। ਅਜਿਹੇ ਵਿਅਕਤੀ ਵਿਰੁੱਧ ਭਾਰਤੀ ਕਾਨੂੰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਲਈ ਕੌਮੀ ਝੰਡੇ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ।

ਜੇਕਰ ਤਿਰੰਗਾ ਫਟ ਜਾਵੇ ਤਾਂ ਕੀ ਕਰੀਏ

ਜੇਕਰ ਤਿਰੰਗਾ ਫਟ ਜਾਂਦਾ ਹੈ ਤਾਂ ਉਸ ਦਾ ਨਿਪਟਾਰਾ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤਿਰੰਗਾ ਫਟ ਗਿਆ ਹੈ, ਤਾਂ ਇਸ ਨੂੰ ਲੱਕੜ ਦੇ ਬਕਸੇ ਵਿੱਚ ਪੈਕ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਤਿਰੰਗੇ ਨੂੰ ਦਫਨਾਇਆ ਜਾ ਸਕਦਾ ਹੈ ਜਾਂ ਅੱਗ ਦੇ ਹਵਾਲੇ ਕੀਤਾ ਜਾ ਸਕਦਾ ਹੈ। ਦੋਵੇਂ ਸਥਿਤੀਆਂ ਬਹੁਤ ਸ਼ਾਂਤ ਜਗ੍ਹਾ ‘ਤੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਨਾਲ ਹੀ ਦਫ਼ਨਾਉਣ ਜਾਂ ਅਗਨੀ ਦੀ ਰਸਮ ਤੋਂ ਬਾਅਦ ਮੌਨ ਰੱਖਿਆ ਜਾਣਾ ਅਤਿ ਜ਼ਰੂਰੀ ਹੁੰਦਾ ਹੈ। ਇਸ ਨੂੰ ਡਸਟਬਿਨ ਜਾਂ ਹੋਰ ਥਾਵਾਂ ‘ਤੇ ਨਾ ਸੁੱਟੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਝੰਡਾ ਸਹੀ ਹੈ ਅਤੇ ਦੁਬਾਰਾ ਲਹਿਰਾਇਆ ਜਾ ਸਕਦਾ ਹੈ, ਤਾਂ ਇਸ ਨੂੰ ਆਪਣੇ ਕੋਲ ਸੰਭਾਲ ਕੇ ਰੱਖੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ