ਵਿਸ਼ਵ ਸ਼ਾਂਤੀ ਲਈ ਕੀਤੀ ਅਰਦਾਸ 

(ਸੁਭਾਸ਼ ਸ਼ਰਮਾ) ਕੈਨੇਡਾ। ਵਿਸ਼ਵ ਦੀ ਅਮਨ ਸ਼ਾਂਤੀ ਲਈ ਭਾਰਤੀ ਨਾਗਰਿਕਾਂ ਵੱਲੋਂ ਧਾਰਮਿਕ ਸਮਾਗਮ ਦੌਰਾਨ ਅਰਦਾਸ ਕੀਤੀ ਗਈ। ਇਸ ਸਮਾਗਮ ਵਿੱਚ ਬ੍ਰਾਹਮਣ ਵੈਲਫੇਅਰ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਸ਼੍ਰੀ ਹਰਿੰਦਰ ਪਾਲ ਸ਼ਰਮਾ ਕੌਰਜੀਵਾਲ ਤੋਂ ਇਲਾਵਾ ਮੰਗਟਨ ਦੇ ਉੱਘੇ ਵਕੀਲ ਮਾਰਟਨ ਆਵਿਲ, ਨਮਨ ਸ਼ਰਮਾ, ਸੈੱਟ ਜੌਹਨ ਤੋਂ ਇੰਜੀਨੀਅਰ ਸੁਮਿਤ ਗੌੜ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਕੈਨੇਡਾ ਦੇ ਸ਼ਹਿਰ ਮੰਗਟਨ ਵਿਖੇ ਧਾਰਮਿਕ ਸਮਾਗਮ ਤੋਂ ਬਾਅਦ ਸ੍ਰੀ ਹਰਿੰਦਰ ਪਾਲ ਸ਼ਰਮਾ ਕੌਰਜੀਵਾਲ ਨਾਲ ਪ੍ਰਵਾਸੀ ਭਾਰਤੀ।

ਇਸ ਮੌਕੇ ਸ੍ਰੀ ਕੌਰਜੀਵਾਲ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਅਮਨ ਸ਼ਾਂਤੀ ਨਾਲ ਹੀ ਅਸੀਂ ਬੁਲੰਦੀਆਂ ਨੂੰ ਛੂਹ ਸਕਦੇ ਹਾਂ ਅਤੇ ਤਰੱਕੀ ਹਾਸਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਬੇਸ਼ੱਕ ਅਸੀਂ ਵਿਦੇਸ਼ਾਂ ਵਿੱਚ ਵੱਸੇ ਹੋਏ ਹਾਂ ਪ੍ਰੰਤੂ ਸਾਡਾ ਆਪਣੇ ਦੇਸ਼ ਪ੍ਰਤੀ ਪਿਆਰ ਅੱਜ ਵੀ ਠਾਠਾਂ ਮਾਰਦਾ ਹੈ। ਕੌਵਿਡ-19 ਦੇ ਕਾਰਨ ਵਿਸ਼ਵ ਭਰ ਵਿੱਚ ਅਨੇਕਾਂ ਜਾਨਾਂ ਜਾ ਚੁੱਕੀਆਂ ਹਨ ਉਨ੍ਹਾਂ ਵਿੱਛੜੀਆਂ ਰੂਹਾਂ ਦੀ ਅਮਨ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਇਸ ਮੌਕੇ ਤੇ ਸ਼ੁਭਮ ਅਗਰਵਾਲ, ਸੁਖਜਿੰਦਰ ਸਿੰਘ, ਵਿਨਾਇਕ ਸ਼ਰਮਾ, ਅਮਿਤ ਸ਼ਰਮਾ, ਰਾਹੁਲ ਤ੍ਰਿਵੇਦੀ, ਕੁਨਾਲ ਸੇਠੀ, ਅਸ਼ੀਸ ਕਪਿਲਾ, ਕਰਨ ਸੌਢੀ, ਮਨਪਾਲ ਮੌਦਗਿਲ, ਵਿਕਰਮ ਗਾਂਧੀ ਤੋਂ ਇਲਾਵਾ ਹੋਰ ਵੀ ਕਈ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।