Manoj Mukund Naravane ਨੇ ਸੰਭਾਲਿਆ ਫੌਜ ਮੁਖੀ ਦਾ ਅਹੁਦਾ

Manoj Mukund Naravane, Take Over, The Chief Of Army

Manoj Mukund Naravane ਨੇ ਸੰਭਾਲਿਆ ਫੌਜ ਮੁਖੀ ਦਾ ਅਹੁਦਾ
ਦੇਸ਼ ਦੇ 28ਵੇਂ ਫੌਜ ਮੁਖੀ ਹੋਣਗੇ

ਨਵੀਂ ਦਿੱਲੀ, ਏਜੰਸੀ। ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਣੇ (Manoj Mukund Naravane) ਨੇ ਮੰਗਲਵਾਰ ਨੂੰ 28ਵੇਂ ਫੌਜ ਮੁਖੀ ਦਾ ਅਹੁਦਾ ਸੰਭਾਲ ਲਿਆ। ਤਿੰਨ ਸਾਲ ਫੌਜ ਮੁਖੀ ਰਹੇ ਜਨਰਲ ਬਿਪਿਨ ਰਾਵਤ ਨੇ ਉਹਨਾਂ ਨੂੰ ਚਾਰਜ ਦੇਣ ਤੋਂ ਪਹਿਲਾਂ ਕਿਹਾ ਕਿ ਆਰਮੀ ਚੀਫ ਦਾ ਕੰਮ ਮੁਸ਼ਕਲ ਹੁੰਦਾ ਹੈ। ਮੈਨੂੰ ਉਮੀਦ ਹੈ ਕਿ ਨਰਵਣੇ ਇਹ ਜਿੰਮੇਵਾਰੀ ਬਖੂਬੀ ਨਿਭਾਉਣਗੇ। ਇਸ ਤੋਂ ਪਹਿਲਾਂ ਰਾਵਤ ਨੇ ਨੈਸ਼ਨਲ ਵਾਰ ਮੈਮੋਰੀਅਲ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਹਨਾਂ ਨੂੰ ਦੇਸ਼ ਦਾ ਪਹਿਲਾ ਚੀਫ ਆਫ ਡਿਫੈਂਸ ਸਟਾਫ (ਸੀਡੀਐਸ) ਨਿਯੁਕਤ ਕੀਤਾ ਗਿਆ ਹੈ। ਉਹ ਬੁੱਧਵਾਰ 1 ਜਨਵਰੀ 2020 ਨੂੰ ਚਾਰਜ ਸੰਭਾਲਣਗੇ।

  • ਨਵੇਂ ਫੌਜ ਮੁਖੀ ਲੈਫ. ਜਨਰਲ ਨਰਵਣੇ ਨੇ ਇਸ ਤੋਂ ਪਹਿਲਾਂ 1 ਸਤੰਬਰ 2019 ਨੂੰ ਉਪ ਥਲਸੈਨਾ ਮੁਖੀ ਦਾ ਅਹੁਦਾ ਸੰਭਾਲਿਆ ਸੀ।
  • ਉਹ ਫੌਜ ਦੀ ਈਸਟਰਨ ਕਮਾਂਡ ਦੇ ਮੁਖੀ ਵੀ ਰਹੇ।
  • 37 ਸਾਲ ਦੀ ਸੇਵਾ ‘ਚ ਨਰਵਣੇ ਜੰਮੂ ਕਸ਼ਮੀਰ ਤੇ ਪੂਰਬ ਉਤਰ ‘ਚ ਤਾਇਨਾਤ ਰਹਿ ਚੁੱਕੇ ਹਨ।
  • ਉਹ ਕਸ਼ਮੀਰ ‘ਚ ਰਾਸ਼ਟਰੀ ਰਾਈਫਲਜ਼ ਬਟਾਲੀਅਨ ਅਤੇ ਪੂਰਬੀ ਮੋਰਚੇ ‘ਤੇ ਇਨਫੈਂਟੀਅਰ ਬ੍ਰਿਗੇਡ ਦੀ ਕਮਾਨ ਸੰਭਾਲ ਚੁੱਕੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।