ਸਰਪੰਚੀ ਤੋਂ ਸਿਆਸਤ ਦੀ ਸ਼ੁਰੂਆਤ ਕਰਨ ਵਾਲੇ ਨਰਦੇਵ ਸਿੰਘ ਮਾਨ ਲੜਨਗੇ ਲੋਕ ਸਭਾ ਚੋਣ

Nardev Singh Mann

ਅਕਾਲੀ ਦਲ ਨੇ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਮਾਨ ਨੂੰ ਐਲਾਨਿਆ ਉਮੀਦਵਾਰ | Nardev Singh Mann

ਫਿਰੋਜ਼ਪੁਰ (ਸਤਪਾਲ ਥਿੰਦ)। ਫਿਰੋਜ਼ਪੁਰ ਲੋਕ ਸਭਾ ਹਲਕੇ ’ਤੇ ਅਕਾਲੀ ਦਲ ਦਾ ਦਬਦਬਾ ਰਿਹਾ ਹੈ ਪਹਿਲਾਂ ਮਰਹੂਮ ਸਾਂਸਦ ਜ਼ੋਰਾ ਸਿੰਘ ਮਾਨ ਤਿੰਨ ਵਾਰ ਐੱਮਪੀ ਬਣੇ ਅਤੇ ਫਿਰ ਸ਼ੇਰ ਸਿੰਘ ਘੁਬਾਇਆ ਅਤੇ ਹੁਣ ਵੀ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਸੀਟ ਤੋਂ ਮੌਜ਼ੂਦਾ ਸਾਂਸਦ ਹਨ। ਅਕਾਲੀ ਦਲ ਨੇ ਇਸ ਵਾਰ ਕਾਫੀ ਵਿਚਾਰ ਚਰਚਾ ਬਾਅਦ ਸੁਖਬੀਰ ਬਾਦਲ ਦੀ ਜਗ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਾਰ ਦੇ ਐੱਮਪੀ ਮਰਹੂਮ ਸਾਂਸਦ ਸ. ਜ਼ੋਰਾ ਸਿੰਘ ਮਾਨ ਦੇ ਪਰਿਵਾਰ ’ਤੇ ਦਾਅ ਖੇਡਿਆ ਹੈ ਅਤੇ ਉਹਨਾਂ ਦੇ ਛੋਟੇ ਪੁੱਤਰ ਨਰਦੇਵ ਸਿੰਘ ਬੌਬੀ ਮਾਨ ਨੂੰ ਟਿਕਟ ਦੇ ਕੇ ਨਿਵਾਜਿਆ ਹੈ, ਜਿਸ ਨੂੰ ਲੈ ਕੇ ਮਾਨ ਪਰਿਵਾਰ ਅਤੇ ਅਕਾਲੀ ਦਲ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।

Nardev Singh Mann

ਨਰਦੇਵ ਸਿੰਘ ਬੌਬੀ ਮਾਨ ਦੇ ਸਿਆਸੀ ਪਿਛੋਕੜ ’ਤੇ ਨਿਗ੍ਹਾ ਮਾਰੀ ਜਾਵੇ ਤਾਂ ਉਹਨਾਂ ਪਿੰਡ ਦੀ ਸਰਪੰਚੀ ਤੋਂ ਆਪਣੀ ਸਿਆਸਤ ਸ਼ੁਰੂ ਕੀਤੀ ਤੇ ਅੱਜ ਵੀ ਜਲਾਲਬਾਦ ਹਲਕੇ ਦੇ ਪਿੰਡ ਚੱਕ ਸੁਹੇਲੇ ਵਾਲਾ ਦੇ ਸਰਪੰਚ ਹਨ। ਇਸ ਤੋਂ ਇਲਾਵਾ ਨਰਦੇਵ ਸਿੰਘ ਬੌਬੀ ਮਾਨ ਸਮੇਂ-ਸਮੇਂ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਦੇ 2012 ਵਿੱਚ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਰਹੇ। (Nardev Singh Mann)

ਸ਼੍ਰੋਮਣੀ ਅਕਾਲੀ ਪੀਏਸੀ ਦੇ ਮੈਂਬਰ ਵੀ ਰਹੇ ਹਨ ਅਤੇ 2019 ਵਿੱਚ ਸੁਖਬੀਰ ਬਾਦਲ ਦੀ ਲੋਕ ਸਭਾ ਚੋਣ ਸਮੇਂ ਅਬੋਹਰ ਹਲਕੇ ਦੀ ਵਾਂਗਡੋਰ ਵੀ ਨਰਦੇਵ ਸਿੰਘ ਬੌਬੀ ਮਾਨ ਦੇ ਹੱਥ ਰਹੀ ਅਤੇ ਸੁਖਬੀਰ ਸਿੰਘ ਬਾਦਲ ਜਾਖੜ ਦੇ ਗੜ੍ਹ ਵਿੱਚ ਨਰਦੇਵ ਸਿੰਘ ਬੌਬੀ ਮਾਨ ਦੀ ਮਿਹਨਤ ਸਦਕਾ ਵੱਡੀ ਲੀਡ ਲੈ ਗਏ ਸਨ। ਪਾਰਟੀ ਪ੍ਰਤੀ ਕੀਤੀ ਮਿਹਨਤ ਸਦਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਰਦੇਵ ਸਿੰਘ ਬੌਬੀ ਮਾਨ ’ਤੇ ਵਿਸ਼ਵਾਸ਼ ਜਤਾਉਂਦਿਆਂ ਫਿਰੋਜ਼ਪੁਰ ਤੋਂ ਲੋਕ ਸਭਾ ਚੋਣਾਂ ਲਈ ਟਿਕਟ ਦਿੱਤੀ ਗਈ ਹੈ।

Also Read : Dream-11: ਡ੍ਰੀਮ-11 ਦੇ ਜਾਲ ’ਚ ਫਸ ਕੇ ਵਿੱਤੀ ਨੁਕਸਾਨ ਝੱਲਦੇ ਲੋਕ

ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦੋਂ ਕਿ ਕਾਂਗਰਸ ਅਤੇ ਭਾਜਪਾ ਦਾ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ ਉਧਰੋਂ ਆਮ ਆਦਮੀ ਪਾਰਟੀ ਵੱਲੋਂ ਸਰਗਰਮ ਰਹੇ ਫੌਜੀ ਅੰਗਰੇਜ਼ ਸਿੰਘ ਵੜਵਾਲ ਵੀ ਆਜ਼ਾਦ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੇ ਹਨ, ਜਿਸ ਕਰਕੇ ਚੋਣਾਂ ਦਾ ਸਮਾਂ ਨੇੜੇ ਆਉਣ ਦੇ ਨਾਲ-ਨਾਲ ਫਿਰੋਜ਼ਪੁਰ ਹਲਕੇ ਦਾ ਸਿਆਸੀ ਮੈਦਾਨ ਹੌਲੀ-ਹੌਲੀ ਸਰਗਰਮ ਹੋਣਾ ਸ਼ੁਰੂ ਹੋ ਗਿਆ ਹੈ।

LEAVE A REPLY

Please enter your comment!
Please enter your name here