Lok Sabha Election: ਵੋਟ ਪਾਉਣ ਵਾਲੇ ਗਾਹਕਾਂ ਨੂੰ 15 ਫ਼ੀਸਦੀ ਦੀ ਛੋਟ, ਜਾਣੋ ਕਿਸ ਨੇ ਦਿੱਤਾ ਆਫ਼ਰ…

Lok Sabha Election

Lok Sabha Election: ਕੋਚੀ (ਏਜੰਸੀ)। ਕੇਰਲ ’ਚ 26 ਅਪਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਵੋਟ ਪਾਉਣ ਦੇ ਮਹੱਤਵ ’ਤੇ ਜਾਗਰੂਕਤਾ ਦੇ ਪ੍ਰਸਾਰ ਦੇ ਤਹਿਤ ਦੇਸ਼ ਦੇ ਸਭ ਤੋਂ ਵੱਡੇ ਮਨੋਰੰਜਨ ਪਾਰਕ ਵੰਡਰਲਾ ਹਾਲੀਡੇਜ ਲਿਮਟਿਡ ਨੇ ਵੋਟ ਪਾਉਣ ਵਾਲੇ ਗਾਹਕਾਂ ਲਈ 15 ਫ਼ੀਸਦੀ ਦੀ ਛੋਟ ਦੀ ਪੇਸ਼ਕਸ਼ ਕੀਤੀ ਹੈ। ਇਹ ਆਫ਼ਰ 26 ਤੋਂ 28 ਅਪਰੈਲ ਤੱਕ ਵੰਡਰਲਾ ਕੋਚੀ ਪਾਰਕ ’ਚ ਆਨਲਾਈਨ ਬੁਕਿੰਗ ਲਈ ਵਿਸ਼ੇਸ਼ ਤੌਰ ’ਤੇ ਲਾਗੂ ਕੀਤਾ ਗਿਆ ਹੈ। ਗ੍ਰਾਹਕ ਹੁਣ ਆਪਣੀ ਟਿਕਟ ਦੀ ਪ੍ਰੀ-ਬੁਕਿੰਗ ਕਰ ਸਕਦੇ ਹਨ। ਉਨ੍ਹਾਂ ਦੇ ਵੋਟਿੰਗ ਨਿਸ਼ਾਨਾਂ ਨੂੰ ਪਾਰਕ ’ਚ ਦਾਖਲ ਹੋਣ ਦੌਰਾਨ ਚੈੱਕ ਕੀਤਾ ਜਾਵੇਗਾ ਜਿਸ ਨਾਲ ਇਹ ਯਕੀਨੀ ਕੀਤਾ ਜਾ ਸਕੇ ਕਿ ਉਨ੍ਹਾਂ ਨੇ ਆਪਣੀ ਵੋਟ ਪਾਈ ਹੈ। (Lok Sabha Election)

ਵੰਡਰਲਾ ਹਾਲੀਡੇਜ ਲਿਮਟਿਡ ਦੇ ਪ੍ਰਬੰਧਕ ਅਰੁਣ ਚਿਤਿਲਾਪਿੱਲੀ ਨੇ ਇਸ ਪਹਿਲ ਸਬੰਧੀ ਕਿਹਾ ਕਿ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਂਅ ’ਤੇ ਵੋਟ ਪਾਉਣੀ ਦੇਸ਼ ਦੇ ਪ੍ਰਤੀ ਸਾਡਾ ਕਰਤੱਵ ਹੈ। ਅਸੀਂ ਦ੍ਰਿੜ੍ਹਤਾ ਨਾਲ ਮੰਨਦੇ ਹਾਂ ਕਿ ਵੰਡਰਲਾ ’ਚ ਇੲ ਪਹਿਲ ਨਾਗਰਿਕਾਂ ਨੂੰ ਵੋਟ ਪਾਉਦ ਲਈ ਉਤਸ਼ਾਹਿਤ ਕਰਨ ਦੀ ਦਿਸ਼ਾ ’ਚ ਇੱਕ ਛੋਟੀ ਜਿਹੀ ਪਹਿਲ ਹੈ। ਉਨ੍ਹਾਂ ਦੱਸਿਆ ਕਿ ਗਾਹਕ ਵੰਡਰਲਾ ਦੇ ਆਨਲਾਈਨ ਪੋਰਟਲ ਦੇ ਜ਼ਰੀਏ ਅਗਾਊਂ ਦਾਖਲਾ ਟਿਕਟ ਬੁੱਕ ਕਰਨ ਤੋਂ ਇਲਾਵਾ ਪਾਰਕ ਕਾਊਂਟਰਾਂ ਤੋਂ ਟਿਕਟ ਖਰੀਦ ਸਕਦੇ ਹਨ। (Voting customers discount)

Also Read : ਸਰਪੰਚੀ ਤੋਂ ਸਿਆਸਤ ਦੀ ਸ਼ੁਰੂਆਤ ਕਰਨ ਵਾਲੇ ਨਰਦੇਵ ਸਿੰਘ ਮਾਨ ਲੜਨਗੇ ਲੋਕ ਸਭਾ ਚੋਣ

LEAVE A REPLY

Please enter your comment!
Please enter your name here