MSG Bhandara Month: ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰੇ ਮਹੀਨੇ ਦੀ ਖੁਸ਼ੀ ’ਚ ’ਲੰਦਨ ’ਚ ਹੋਈ ਨਾਮ ਚਰਚਾ

Naam Charcha
Naam Charcha

MSG Bhandara Month: (ਸੱਚ ਕਹੂੰ ਨਿਊਜ਼) ਲੰਦਨ। ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰੇ ਮਹੀਨੇ ਦੀ ਖੁਸ਼ੀ ਵਿਚ ਇੰਗਲੈਂਡ ਦੇ ਬਲਾਕ ਲੰਦਨ ਦੀ ਸਾਧ-ਸੰਗਤ ਵੱਲੋਂ ਬਲਾਕ ਪੱਧਰੀ ਨਾਮ ਚਰਚਾ ਕਰਕੇ ਖੁਸ਼ੀਆਂ ਮਨਾਈਆਂ ਗਈਆਂ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਕਰਮਜੀਤ ਇੰਸਾਂ ਨੇ ਨਾਮ ਚਰਚਾ ਦੀ ਕਾਰਵਾਈ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਗਾ ਕੇ ਕੀਤੀ। ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਪਵਿੱਤਰ ਗ੍ਰੰਥਾਂ ’ਚੋਂ ਸ਼ਬਦਬਾਣੀ ਕਰਕੇ ਗੁਰੂ ਮਹਿਮਾ ਦਾ ਜੱਸ ਗਾਇਆ।

Naam Charcha
Naam Charcha: ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰੇ ਮਹੀਨੇ ਦੀ ਖੁਸ਼ੀ ’ਚ ’ਲੰਦਨ ’ਚ ਹੋਈ ਨਾਮ ਚਰਚਾ

Naam Charcha

ਇਹ ਵੀ ਪੜ੍ਹੋ: MSG Gurumantra Bhandara: ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰੇ ਸਬੰਧੀ ਡੇਰਾ ਸੱਚਾ ਸੌਦਾ ਤੋਂ ਆਈ ਵਿਸ਼ੇਸ਼ ਜਾਣਕਾਰੀ

ਇਸ ਮੌਕੇ ਪ੍ਰੇਮੀ ਸੇਵਕ ਕਰਮਜੀਤ ਇੰਸਾਂ ਨੇ ਸਾਧ-ਸੰਗਤ ਨੂੰ ਪਵਿੱਤਰ ਮਹੀਨੇ ਦੀ ਵਧਾਈ ਦਿੱਤੀ ਤੇ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜਾਂ ’ਤੇ ਵੱਧ-ਚੜ੍ਹ ਕੇ ਕਰਨ ਲਈ ਆਖਿਆ। ਇਸ ਮੌਕੇ 85 ਮੈਂਬਰ ਇੰਗਲੈਂਡ ਕੁਲਦੀਪ ਇੰਸਾਂ, ਮੁਕੇਸ਼ ਇੰਸਾਂ, ਪ੍ਰੇਮੀ ਸੰਮਤੀ 15 ਮੈਂਬਰ ਸੇਵਾਦਾਰ, ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰ ਅਤੇ ਸਾਧ-ਸੰਗਤ ਹਾਜ਼ਿਰ ਸੀ।