ਮੇਰਾ ਤਾਂ ਸੁਫ਼ਨਾ ਸੱਚ ਹੋ ਗਿਆ: ਸ਼ੰਕਰ

My dream, True, Shankar

ਕੁਲਦੀਪ, ਭੁਵੀ ਦੇ ਵਿਸ਼ਵ ਕੱਪ ‘ਚ ਚੁਣੇ ਜਾਣ ‘ਤੇ ਯੂਪੀ ‘ਚ ਜਸ਼ਨ

ਲਖਨਊ | ਵਿਸ਼ਵ ਕੱਪ ਲਈ ਸੋਮਵਾਰ ਨੂੰ ਚੁਣੀ ਗਈ ਭਾਰਤੀ ਟੀਮ ‘ਚ ਜਗ੍ਹਾ ਬਣਾਉਣ ‘ਚ ਸਫਲ ਉੱਤਰ ਪ੍ਰਦੇਸ਼ ਦੇ ਕੁਲਦੀਪ ਯਾਦਵ ਤੇ ਭੁਵਨੇਸ਼ਵਰ ਕੁਮਾਰ ਨੇ ਗ੍ਰਹਿ ਨਗਰ ‘ਚ ਜਸ਼ਨ ਦਾ ਮਾਹੌਲ ਹੈ ਕ੍ਰਿਕਟ ਕਿੱਟਾਂ ਦੇ ਨਿਰਮਾਣ ਲਈ ਵਿਸ਼ਵ ਪ੍ਰਸਿੱਧ ਮੇਰਠ ਦੇ ਖੇਡ ਪ੍ਰੇਮੀ ਖੁਸ਼ ਹਨ ਕਿ ਉਨ੍ਹਾਂ ਦੇ ਸ਼ਹਿਰ ਦਾ ਖਿਡਾਰੀ ਇੱਕ ਵਾਰ ਫਿਰ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਹਿੱਸਾ ਬਣਿਆ ਜਦੋਂਕਿ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੇ ਸ਼ਹਿਰ ਕਾਨ੍ਹਪੁਰ ਦੇ ਬਾਸ਼ਿਦੇ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਹਨ ਕਿ ਪਹਿਲੀ ਵਾਰ ਇੱਥੋਂ ਦਾ ਕੋਈ ਖਿਡਾਰੀ ਵਿਸ਼ਵ ਕੱਪ ਖੇਡਣ ਜਾਵੇਗਾ ਕਾਨ੍ਹਪੁਰ ‘ਚ ਸੋਮਵਾਰ ਨੂੰ ਰਾਤ ਕ੍ਰਿਕਟ ਪ੍ਰੇਮੀਆਂ ਤੇ ਕੁਲਦੀਪ ਦੇ ਸਾਥੀਆਂ ਨੇ ਪਟਾਕੇ ਫੋੜ ਕੇ ਤੇ ਮਿਠਾਈਆਂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ
ਲਾਲ ਬੰਗਲਾ ਸਥਿਤ ਕੁਲਦੀਪ ਦੇ ਘਰ ‘ਤੇ ਵਧਾਈ ਦੇਣ ਵਾਲਿਆਂ ਦੀ ਭੀੜ ਰਹੀ ਪਿਤਾ ਸ੍ਰੀਰਾਮ ਸਿੰਘ ਤੇ ਮਾਤਾ ਊਸ਼ਾ ਯਾਦਵ ਨੂੰ ਲੋਕਾਂ ਨੇ ਵਧਾਈ ਦਿੱਤੀ ਰੋਵਲਸ ਕਲੱਬ ਦੇ ਕੋਚ ਕਪਿਲ ਪਾਂਡੇ ਤੋਂ ਕ੍ਰਿਕਟ ਦੀਆਂ ਬਾਰੀਕੀਆਂ ਸਿੱਖਣ ਵਾਲੇ ਕੁਲਦੀਪ ਦੇ ਸਾਥੀਆਂ ਅਨਿਲ ਰਾਏ, ਰਵਿੰਦਰ ਰਾਏ, ਅਨਮੋਲ, ਸ਼ਿਵਮ ਦੀਕਸ਼ਿਤ, ਫੈਜ ਅਹਿਮਦ ਨੇ ਚਾਈਨਾਮੈਨ ਗੇਂਦਬਾਜ਼ ਦੇ ਸੁਖਦ ਭਵਿੱਖ ਦੀ ਕਾਮਨਾ ਕੀਤੀ ਕਪਿਲ ਪਾਂਡੇ ਨੇ ਕਿਹਾ ਕਿ ਕੁਲਦੀਪ ਦਾ ਭਾਰਤੀ ਵਿਸ਼ਵ ਕੱਪ ਟੀਮ ‘ਚ ਚੋਣ ਹੋਣਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕੁਲਦੀਪ ਲਈ ਜੋ ਸੁਫਨਾ ਵੇਖਿਆ ਸੀ ਉਹ ਪੂਰਾ ਹੁੰਦਾ ਦਿਸ ਰਿਹਾ ਹੈ ਉੱਧਰ, ਭੁਵਨੇਸ਼ਵਰ ਕੁਮਾਰ ਪਿਛਲੇ ਵਿਸ਼ਵ ਕੱਪ ‘ਚ ਭਾਰਤੀ ਟੀਮ ਦੇ ਮੈਂਬਰ ਸਨ ਹਾਲਾਂਕਿ ਸੱਟ ਕਾਰਨ ਉਹ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ‘ਚ ਅਸਫਲ ਹੋਏ ਸਨ
ਇੰਡੀਅਨ ਪ੍ਰੀਮੀਅਰ ਲੀਗ ‘ਚ ਸਨਰਾਈਜਰਸ ਹੈਦਰਾਬਾਦ ਦੇ ਖਿਡਾਰੀ ਭੁਵੀ ਦੋਵੇਂ ਪਾਸੇ ਕੁਸ਼ਲਤਾ ਨਾਲ ਸਵਿੰਗ ਕਰਵਾਉਣ ‘ਚ ਮਾਹਿਰ ਹਨ ਕ੍ਰਿਕਅ ਪ੍ਰੇਮੀਆਂ ਨੂੰ ਭਰੋਸਾ ਹੈ ਕਿ ਕੁਲਦੀਪ ਤੇ ਭੁਵੀ ਵਿਸ਼ਵ ਕੱਪ ‘ਚ ਵਿਰੋਧੀ ਟੀਮਾਂ ਦੀ ਰੀੜ੍ਹ ਤੋੜਨ ‘ਚ ਸਫਲ ਹੋਣਗੇ ਤੇ ਟੀਮ ਦਾ ਇੱਕ ਵਾਰ ਫਿਰ ਤੋਂ ਵਿਸ਼ਵ ਕੱਪ ਜਿੱਤਣ ਦਾ ਸੁਫਨਾ ਪੂਰਾ ਹੋਵੇਗਾ ਵਿਸ਼ਵ ਕੱਪ ਦਾ ਆਗਾਜ਼ 30 ਮਈ ਤੋਂ ਇੰਗਲੈਂਡ ‘ਚ ਹੋਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।