ਮੁੰਬਈ ਤੇ ਪੂਨੇ ਦੇ ਬਲਾਕਾਂ ਨੇ 29 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

2-7

ਮੁੰਬਈ ਤੇ ਪੂਨੇ ਦੇ ਬਲਾਕਾਂ ਨੇ 29 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਮੁੰਬਈ (ਸੱਚ ਕਹੂੰ ਨਿਊਜ਼)। ਮਹਾਂਰਾਸ਼ਟਰ ਦੇ ਬਲਾਕ ਮੁੰਬਈ ਤੇ ਪੂਨੇ ਦੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਸ਼ਾਹ ਸਤਿਨਾਮ ਜੀ ਪਰਮਸੁਖ ਆਸ਼ਰਮ ਕਲੌਤੇ (ਮੁੰਬਈ) ’ਚ 29 ਅਤਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨਾ ਤੇ ਜਾਮ-ਏ-ਇੰਸਾਂ-ਗੁਰੂ-ਕਾ ਮਨਾਇਆ ਗਿਆ। ਜਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਵਿੱਤਰ ਅਪਰੈਲ ਮਹੀਨੇ ਨੂੰ ਮਾਨਵਤਾ ਭਲਾਈ ਕਾਰਜ ਕਰਕੇ ਮਨਾਉਂਦੇ ਹਨ।

ਡੇਰਾ ਸ਼ਰਧਾਲੂ ਗੁਰਦਿਆਲ ਇੰਸਾਂ ਨੇ ਦੱਸਿਆ ਕਿ ਮਹਾਂਰਾਸ਼ਟਰ ਦੀ ਸਾਧ-ਸੰਗਤ ਮਾਨਵਤਾ ਭਲਾਈ ਦੇ ਨੇਕ ਕੰਮ ਸਦਾ ਤਨਦੇਹੀ ਨਾਲ ਕਰਦੀ ਹੈ, ਇਨ੍ਹਾਂ ’ਚ ਖੂਨਦਾਨ, ਪੌਦੇ ਲਾਉਣ, ਕੰਬਲ ਅਤੇ ਕੱਪੜੇ ਵੰਡਣ, ਪੰਛੀਆਂ ਲਈ ਚੋਗਾ ਤੇ ਪਾਣੀ ਦੀ ਵਿਵਸਥਾ ਤੇ ਹੋਰ ਜੰਗਲੀ ਜੀਵਾਂ ਦੇ ਉਧਾਰ ਦੇ ਕਾਰਜ ਆਦਿ ਸਮੇਤ 138 ਕਾਰਜ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ