ਦਿਲ ਦਾ ਦੌਰਾ ਪੈਣ ਨਾਲ ਮੁਖਤਾਰ ਅੰਸਾਰੀ ਦੀ ਮੌਤ

Mukhtar Ansari

ਬਾਂਦਾ। ਬਾਂਦਾ ਜੇਲ੍ਹ ’ਚ ਬੰਦ ਮਾਫ਼ੀਆ ਸਰਗਨਾ ਮੁਖਤਾਰ ਅੰਸਾਰੀ (Mukhtar Ansari) ਦੀ ਵੀਰਵਾਰ ਦੀ ਰਾਤ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਰਾਣੀ ਦੁਰਗਾਵਤੀ ਮੈਡੀਕਲ ਕਾਲਜ ਦੇ ਸੂਤਰਾਂ ਨੇ ਦੱਸਿਆ ਕਿ ਅੰਸਾਰੀ ਨੂੰ ਅੱਜ ਰਾਤ ਕਰੀਬ ਸਾਢੇ ਅੱਠ ਵਜੇ ਨਾਜੁਕ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਸੀ। ਇਲਾਜ ਦੌਰਾਨ ਉਸ ਦੀ ਸਿਹਤ ਵਿਗੜਗੀ ਗਈ ਅਤੇ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਮਾਫ਼ੀਆ ਦੀ ਮੌਤ ਤੋਂ ਬਾਅਦ ਸਾਵਧਾਨੀ ਦੇ ਤੌਰ ’ਤੇ ਬਾਂਦਾ, ਗਾਜੀਪੁਰ ਤੇ ਮਊ ’ਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ।

ਮੈਡੀਕਲ ਕਾਲਜ ਹਸਪਤਾਲ ਨੇ ਇੱਕ ਮੈਡੀਕਲ ਬੁਲੇਟਿਨ ਜਾਰੀ ਕਰ ਕੇ ਮੁਖਤਾਰ ਅੰਸਾਰੀ (Mukhtar Ansari) ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਜਿਸ ਦੇ ਅਨੁਸਾਰ 63 ਸਾਲਾ ਮੁਖਤਾਰ ਅੰਸਾਰੀ ਨੂੰ ਰਾਤ ਅੱਠ ਵੱਜ ਕੇ 25 ਮਿੰਟ ’ਤੇ ਉਲਟੀ ਦੀ ਸ਼ਿਕਾਇਤ ’ਤੇ ਬੇਹੋਸ਼ੀ ਦੀ ਹਾਲਤ ’ਚ ਲਿਆਂਦਾ ਗਿਆ ਸੀ। ਅੱਠ ਡਾਕਟਰਾਂ ਦੀ ਟੀਮ ਨੇ ਉਸ ਦਾ ਇਲਾਜ ਸ਼ੁਰੂ ਕੀਤਾ ਪਰ ਯਤਨਾਂ ਦੇ ਬਾਵਜ਼ੂਦ ਦਿਲ ਦਾ ਦੌਰਾ ਪੈਣ ਕਾਰਨ ਮਰੀਜ ਦੀ ਮੌਤ ਹੋ ਗਈ।

Also Read : ਪਤੀ-ਪਤਨੀ ਸਣੇ 7 ਜਣੇ ਤੇਜ਼ਧਾਰ ਹਥਿਆਰਾਂ ਸਣੇ ਕਾਬੂ

ਜੇਲ ਸੂਤਰਾਂ ਅਨੁਸਾਰ ਵੀਰਵਾਰ ਸ਼ਾਮ ਜਿਵੇਂ ਹੀ ਮੁਖਤਾਰ ਦੀ ਹਾਲਤ ਖਰਾਬ ਹੋਈ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਸੂਚਨਾ ’ਤੇ ਤੁਰੰਤ ਜ਼ਿਲ੍ਹਾ ਅਧਿਕਾਰੀ ਦੁਰਗਾ ਸ਼ਕਤੀ ਨਾਗਪਾਲ ਪੁਲਿਸ ਅਧੀਕਸ਼ਕ ਅੰਕੁਰ ਅਗਰਵਾਲ ਸਮੇਤ ਪੂਰਾ ਪ੍ਰਸ਼ਾਸਨ ਦਲਬਲ ਦੇ ਨਾਲ ਜੇਲ੍ਹ ਪਹੁੰਚਿਆ ਅਤੇ ਪੂਰੀ ਸੁਰੱਖਿਆ ਨਾਲ ਉਸ ਨੂੰ ਤੁਰੰਤ ਮੈਡੀਕਲ ਕਾਲਜ ’ਚ ਭਰਤੀ ਕੀਤਾ ਗਿਆ। ਮੈਡੀਕਲ ਕਾਲਜ ਸੂਤਰਾਂ ਅਨੁਸਾਰ ਅੰਸਾਰੀ ਨੂੰ ਆਈਸੀਯੂ ’ਚ ਭਰਤੀ ਕਰਵਾਇਆ ਗਿਆ ਜਿੱਥੋਂ ਉਸ ਨੂੰ ਸੀਸੀਯੂ ’ਚ ਸ਼ਿਫ਼ਟ ਕੀਤਾ ਗਿਆ।