ਯੂਕਰੇਨ ਦੀ ਕਿਸਮਤ ਤੈਅ ਕਰੇਗੀ ਪੁਤਿਨ ਦੀ ਜਿੱਤ

Ukraine

ਜੁਲਾਈ 2020 ’ਚ ਜਦੋਂ ਰੂਸ ’ਚ ਸੰਵਿਧਾਨ ਸੋਧ ਦੇ ਮਤੇ ’ਤੇ ਵੋਟਿੰਗ ਹੋਈ ਉਸ ਸਮੇਂ ਹੀ ਰੂਸ ਦੀ 78 ਫੀਸਦੀ ਜਨਤਾ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਸੀ ਕਿ ਰੂਸ ਦੀ ਬਿਹਤਰੀ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਾਲ 2036 ਤੱਕ ਅਹੁਦੇ ’ਤੇ ਰਹਿਣਾ ਚਾਹੀਦਾ ਹੈ। ਮੌਜੂਦਾ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਰੂਸੀਆਂ ਦੀ ਇਸ ਸਵੀਕਾਰਤਾ ਦੀ ਹਾਮੀ ਭਰ ਰਹੇ ਹਨ। ਪੁਤਿਨ ਇਸ ਵਾਰ ਰਿਕਾਰਡ ਵੋਟਾਂ ਨਾਲ ਜਿੱਤ ਕੇ ਆਏ ਹਨ। ਉਨ੍ਹਾਂ ਨੂੰ 88 ਫੀਸਦੀ ਤੋਂ ਜ਼ਿਆਦਾ ਵੋਟਾਂ ਮਿਲੀਆਂ ਹਨ। ਹੁਣ ਉਹ 2036 ਤੱਕ ਰਾਸ਼ਟਰਪਤੀ ਅਹੁਦੇ ’ਤੇ ਰਹਿ ਸਕਦੇ ਹਨ। (Ukraine)

ਜਿੱਤ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ ’ਚ ਪੁਤਿਨ ਨੇ ਕਿਹਾ ਕਿ ਹੁਣ ਰੂਸ ਪਹਿਲਾਂ ਤੋਂ ਵੀ ਜ਼ਿਆਦਾ ਤਾਕਤਵਰ ਅਤੇ ਪ੍ਰਭਾਵਸ਼ਾਲੀ ਬਣੇਗਾ। ਰੂਸ-ਨਾਟੋ ਵਿਵਾਦ ’ਤੇ ਪੁਤਿਨ ਨੇ ਕਿਹਾ ਕਿ ਜੇਕਰ ਅਮਰੀਕੀ ਅਗਵਾਈ ਵਾਲਾ ਫੌਜੀ ਸੰਗਠਨ ਨਾਟੋ ਅਤੇ ਰੂਸ ਆਹਮੋ-ਸਾਹਮਣੇ ਹੋਏ ਤਾਂ ਦੁਨੀਆ ਤੀਜੀ ਸੰਸਾਰ ਜੰਗ ਤੋਂ ਬੱਸ ਇੱਕ ਕਦਮ ਦੂਰ ਹੋਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਅਜਿਹਾ ਕੁਝ ਹੋਵੇਗਾ। ਪਰ ਸਵਾਲ ਇਹ ਹੈ ਕਿ ਇਸ ਰਿਕਾਰਡ ਜਿੱਤ ਨੂੰ ਪੁਤਿਨ ਕਿਸ ਤਰ੍ਹਾਂ ਲੈਣਗੇ। ਕੀ ਉਹ ਹੋਰ ਜ਼ਿਆਦਾ ਹਮਲਾਵਰ ਹੋਣਗੇ। ਇਤਿਹਾਸਕ ਜਿੱਤ ਤੋਂ ਉੁਤਸ਼ਾਹਿਤ ਪੁਤਿਨ ਦੀ ਪ੍ਰਤੀਕਿਰਿਆ ਤੋਂ ਬਾਅਦ ਇਹ ਸਵਾਲ ਹੋਰ ਜ਼ਿਆਦਾ ਵੱਡਾ ਹੋ ਜਾਂਦਾ ਹੈ ਕਿ ਹੁਣ ਯੂਕਰੇਨ ਜੰਗ ਕਿਸ ਦਿਸ਼ਾ ’ਚ ਜਾਵੇਗੀ। ਕਿਤੇ ਅਜਿਹਾ ਤਾਂ ਨਹੀਂ ਕਿ ਯੂਕਰੇਨ ਦੀ ਕਿਸਮਤ ਪੁਤਿਨ ਦੀ ਇਸ ਜਿੱਤ ’ਤੇ ਹੀ ਟਿਕੀ ਹੋਵੇ! (Ukraine)

ਕੱਟੜਪੰਥੀ ਗਤੀਵਿਧੀਆਂ | Ukraine

ਪਿਛਲੇ ਢਾਈ ਦਹਾਕਿਆਂ ਤੋਂ ਰੂਸ ਦੀ ਸੱਤਾ ’ਤੇ ਕਾਬਜ਼ ਪੁਤਿਨ ਲਈ ਇਹ ਚੋਣਾਂ ਪਿਛਲੀਆਂ ਸਾਰੀਆਂ ਚੋਣਾਂ ਤੋਂ ਵੱਖ ਸਨ। ਅਰਥਵਿਵਸਥਾ ਅਤੇ ਯੂਕਰੇਨ ਜੰਗ ਦੇ ਮੋਰਚੇ ’ਤੇ ਵਿਰੋਧੀ ਧਿਰ ਲਗਾਤਾਰ ਉਨ੍ਹਾਂ ’ਤੇ ਹਮਲਾਵਰ ਸੀ। ਪਰ ਪੁਤਿਨ ਰਾਜਨੀਤੀ ਦੇ ਪੁਰਾਣੇ ਖਿਡਾਰੀ ਹਨ। ਉਨ੍ਹਾਂ ਨੇ ਜਿਸ ਹੁਸ਼ਿਆਰੀ ਨਾਲ ਆਪਣੇ ਵਿਰੋਧੀਆਂ ਨੂੰ ਸ਼ਾਂਤ ਕੀਤਾ ਹੈ ਉਸ ਤੋਂ ਸਾਫ਼ ਹੈ ਕਿ 2036 ਤੱਕ ਉਨ੍ਹਾਂ ਨੂੰ ਚੁਣੌਤੀ ਦੇਣ ਵਾਲਾ ਕੋਈ ਨਹੀਂ ਹੈ। (Ukraine)

ਹਾਲਾਂਕਿ, ਪੁਤਿਨ ਤੋਂ ਇਲਾਵਾ ਕਮਿਊਨਿਸਟ ਪਾਰਟੀ ਦੇ ਨਿਕੋਲ ਖਾਰੀਤੋਨੋਵ, ਲਿਬਰਲ ਡੈਮੋਕੇ੍ਰਟਿਕ ਪਾਰਟੀ ਦੇ ਲਿਓਨਿਦ ਸਲਟਸਕੀ ਅਤੇ ਨਿਊ ਪੀਪਲ ਪਾਰਟੀ ਦੇ ਵਲਾਦੀਸਲਾਵ ਦਾਵਾਨਕੋਵ ਵੀ ਚੋਣ ਮੈਦਾਨ ’ਚ ਸਨ। ਪਰ ਪੁਤਿਨ ਦਾ ਵੱਡਾ ਸਿਰਦਰਦ ਸਭ ਤੋਂ ਪ੍ਰਸਿੱਧ ਵਿਰੋਧੀ ਆਗੂ ਅਲੈਕਸੀ ਨਵਾਲਨੀ ਅਤੇ ਬੋਰਿਸ ਨਾਦੇਜਦੀਨ ਸਨ। ਕੱਟੜਪੰਥੀ ਗਤੀਵਿਧੀਆਂ ਅਤੇ ਧੋਖਾਧੜੀ ਦੇ ਕਥਿਤ ਦੋਸ਼ ’ਚ ਸਜ਼ਾ ਕੱਟ ਰਹੇ ਨਵਾਲਨੀ ਦੀ ਪਿਛਲੇ ਦਿਨੀਂ ਜੇਲ੍ਹ ’ਚ ਮੌਤ ਹੋ ਗਈ ਸੀ। ਦੂਜੇ ਮੁੱਖ ਵਿਰੋਧੀ ਬੋਰਿਸ ਨਾਦੇਜਦੀਨ ਦੀ ਦਾਅਵੇਦਾਰੀ ਨੂੰ ਚੋਣ ਕਮਿਸ਼ਨ ਵੱਲੋਂ ਖਾਰਜ਼ ਕਰ ਦਿੱਤਾ ਗਿਆ ਸੀ।

Ukraine

ਉਨ੍ਹਾਂ ਨੇ ਯੂਕਰੇਨ ਜੰਗ ਨੂੰ ਲੈ ਕੇ ਪੁਤਿਨ ਖਿਲਾਫ਼ ਵੱਡੀ ਮੁਹਿੰਮ ਛੇੜ ਰੱਖੀ ਸੀ । ਸਾਲ 1952 ’ਚ ਸੈਂਟ ਪੀਟਸਬਰਗ ’ਚ ਪੈਦਾ ਹੋਏ ਵਲਾਦੀਮੀਰ ਪੁਤਿਨ ਆਪਣੇ ਢਾਈ ਦਹਾਕੇ ਦੇ ਕਾਲਾਖੰਡ ’ਚ ਰੂਸ ਦੀ ਇੱਕ ਅਜਿਹੀ ਛਵੀ ਘੜਨ ’ਚ ਕਾਮਯਾਬ ਹੋਏ ਜਿਸ ’ਚ ਰੂਸ ਨਾ ਸਿਰਫ਼ ਅੰਦਰੂਨੀ ਅਤੇ ਬਾਹਰੀ ਰੂਪ ਨਾਲ ਮਜ਼ਬੂਤ ਹੋਇਆ ਹੈ, ਸਗੋਂ ਸੰਸਾਰਿਕ ਹਾਲਾਤਾਂ ਨੂੰ ਮਨਚਾਹਿਆ ਰੂਪ ਦੇਣ ਦੀ ਹੈਸੀਅਤ ਰੱਖਣ ਲੱਗਾ ਹੈ।

Also Read : Bengaluru water crisis | ਬੰਗਲੁਰੂ ਦਾ ਪਾਣੀ ਸੰਕਟ

ਸੀਰੀਆਈ ਜੰਗ ’ਚ ਪੁਤਿਨ ਨੇ ਜਿਸ ਤਰ੍ਹਾਂ ਪੱਛਮੀ ਸ਼ਕਤੀਆਂ ਦਾ ਵਿਰੋਧ ਕਰਦਿਆਂ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਸਾਥ ਦਿੱਤਾ, ਇਸ ਨਾਲ ਨਾ ਸਿਰਫ਼ ਸੀਰੀਆ ’ਚ ਸਗੋਂ ਪੂਰੇ ਮੱਧ ਪੂਰਬ ’ਚ ਰੂਸ ਦਾ ਪ੍ਰਭਾਵ ਵਧਿਆ। ਇਨ੍ਹਾਂ ਸਾਲਾਂ ’ਚ ਪੁਤਿਨ ਨੇ ਚੀਨ ਨਾਲ ਵੀ ਸਬੰਧ ਮਜ਼ਬੂਤ ਬਣਾਏ। 2014 ’ਚ ਪੁਤਿਨ ਨੇ ਗੁਆਂਢੀ ਦੇਸ਼ ਕ੍ਰੀਮੀਆ ਨੂੰ ਰੂਸ ’ਚ ਮਿਲਾ ਕੇ ਪੱਛਮੀ ਸ਼ਕਤੀਆਂ ਨੂੰ ਵੱਡਾ ਝਟਕਾ ਦਿੱਤਾ। ਹੁਣ ਉਹ ਯੂਕਰੇਨ ਜੰਗ ’ਚ ਉਲਝੇ ਹੋਏ ਹਨ। ਕੁੱਲ ਮਿਲਾ ਕੇ ਕਹੀਏ ਤਾਂ ਅੱਜ ਰੂਸ ਇੱਕ ਹੱਦ ਤੱਕ ਅਮਰੀਕੀ ਅਗਵਾਈ ਵਾਲੀ ਦੁਨੀਆ ਨੂੰ ਸਿੱਧੀ ਚੁਣੌਤੀ ਦੇਣ ਦੀ ਸਥਿਤੀ ’ਚ ਆ ਗਿਆ ਹੈ।

ਰਾਸ਼ਟਰਪਤੀ ਅਹੁਦਾ

ਦਸੰਬਰ 1999 ’ਚ ਬੋਰਿਸ ਯੇਲਤਸਿਨ ਦੇ ਅਸਤੀਫ਼ੇ ਤੋਂ ਬਾਅਦ ਪੁਤਿਨ ਪਹਿਲੀ ਵਾਰ ਰਾਸ਼ਟਰਪਤੀ ਬਣੇ। 2008 ਅਤੇ 2012 ਦੇ ਵਿਚਕਾਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਇਸ ਤੋਂ ਪਹਿਲਾਂ ਉਹ 2000 ਤੋਂ 2008 ਤੱਕ ਦੋ ਵਾਰ ਰਾਸ਼ਟਰਪਤੀ ਰਹਿ ਚੁੱਕੇ ਹਨ। ਸੰਵਿਧਾਨਕ ਜਿੰਮੇਵਾਰੀ ਦੇ ਚੱਲਦਿਆਂ ਬਾਅਦ ’ਚ ਉਨ੍ਹਾਂ ਨੇ ਆਪਣੇ ਨਜ਼ਦੀਕੀ ਮੇਦਵੇਦੇਵ ਨੂੰ ਰਾਸ਼ਟਰਪਤੀ ਅਹੁਦਾ ਸੌਂਪ ਦਿੱਤਾ ਅਤੇ ਖੁਦ ਪ੍ਰਧਾਨ ਮੰਤਰੀ ਬਣ ਗਏ।

Also Read : ਦਿਲ ਦਾ ਦੌਰਾ ਪੈਣ ਨਾਲ ਮੁਖਤਾਰ ਅੰਸਾਰੀ ਦੀ ਮੌਤ

ਇਸ ਵਿਚਕਾਰ ਸੰਵਿਧਾਨ ’ਚ ਸੋਧ ਕਰਕੇ ਰਾਸ਼ਟਰਪਤੀ ਦਾ ਕਾਰਜਕਾਲ ਸਾਲ ਤੋਂ ਵਧਾ ਕੇ ਛੇ ਸਾਲ ਕੀਤਾ। 2012 ’ਚ ਉਹ ਫਿਰ ਰਾਸ਼ਟਰਪਤੀ ਬਣੇ। 2018 ਦੀਆਂ ਆਮ ਚੋਣਾਂ ’ਚ ਵੀ ਉਨ੍ਹਾਂ ਦੀ ਸ਼ਾਨਦਾਰ ਜਿੱਤ ਹੋਈ ਅਤੇ ਉਹ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ। ਸੰਵਿਧਾਨਕ ਤਜਵੀਜ਼ਾਂ ਦੇ ਚੱਲਦਿਆਂ 2024 ਤੋਂ ਬਾਅਦ ਪੁਤਿਨ ਦਾ ਰਾਸ਼ਟਰਪਤੀ ਅਹੁਦੇ ’ਤੇ ਬਣੇ ਰਹਿਣਾ ਮੁਸ਼ਕਿਲ ਸੀ। ਪਰ ਹੁਣ ਸੰਵਿਧਾਨ ਸੋਧ ਦੀ ਮੱਦਦ ਨਾਲ ਉਹ ਛੇ-ਛੇ ਸਾਲ ਦੇ ਦੋ ਕਾਰਜਕਾਲ (2036) ਤੱਕ ਰੂਸ ਦੀ ਸੱਤਾ ’ਚ ਰਹਿ ਸਕਦੇ ਹਨ।

ਭਵਿੱਖਬਾਣੀਆਂ ਅਤੇ ਪਾਬੰਦੀਆਂ

ਹਾਲਾਂਕਿ, ਇਸ ਵਾਰ ਦੀਆਂ ਰਾਸ਼ਟਰਪਤੀ ਚੋਣਾਂ ਅਜਿਹੇ ਸਮੇਂ ’ਚ ਹੋਈਆਂ ਜਦੋਂ ਰੂਸ ਯੂਕਰੇਨ ਨਾਲ ਜੰਗ ’ਚ ਉਲਝਿਆ ਹੋਇਆ ਹੈ ਅਤੇ ਬਹੁ-ਖੇਤਰੀ ਪੱਛਮੀ ਪਾਬੰਦੀਆਂ ਨੂੰ ਝੱਲ ਰਿਹਾ ਹੈ। ਪਰ ਖਾਸ ਗੱਲ ਇਹ ਹੈ ਕਿ ਪੱਛਮੀ ਦੇਸ਼ਾਂ ਦੀਆਂ ਤਮਾਮ ਭਵਿੱਖਬਾਣੀਆਂ ਅਤੇ ਪਾਬੰਦੀਆਂ ਦੇ ਬਾਵਜ਼ੂਦ ਰੂਸ ਦੀ ਅਰਥਵਿਵਸਥਾ ਵਧੀ ਹੈ। ਸਰਵੇ ’ਚ 85 ਫੀਸਦੀ ਰੂਸੀਆਂ ਨੇ ਪੁਤਿਨ ’ਤੇ ਭਰੋਸਾ ਕੀਤਾ ਹੈ। ਜਨਵਰੀ 2024 ’ਚ ਹੋਏ ਸਰਵੇ ਅਨੁਸਾਰ ਦਸ ’ਚੋਂ ਸੱਤ ਰੂਸੀਆਂ ਦੀ ਰਾਇ ਸੀ ਕਿ ਉਨ੍ਹਾਂ ਦਾ ਦੇਸ਼ ਸਹੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ।

ਬਿਨਾਂ ਸ਼ੱਕ ਇਸ ਸਮੇਂ ਰੂਸ ਦੇ ਸਰਵਉੱਚ ਅਤੇ ਸਰਬਪ੍ਰਵਾਣਿਤ ਆਗੂ ਹਨ। ਪਿਛਲੇ ਢਾਈ ਦਹਾਕਿਆਂ ਤੋਂ ਉਹ ਰੂਸ ਦੀ ਸਿਆਸੀ ਵਿਵਸਥਾ ਦੀ ਧੁਰੀ ਰਹੇ ਹਨ। ਰੂਸ ਦੀ ਰਾਜਨੀਤੀ, ਉਸ ਦੀ ਅਰਥਵਿਵਸਥਾ ਅਤੇ ਸੰਸਕ੍ਰਿਤੀ ’ਤੇ ਉਨ੍ਹਾਂ ਦੀ ਡੂੰਘੀ ਛਾਪ ਹੈ। ਜਨਤਾ ਵੀ ਪੁਤਿਨ ਦੀ ਮੁਰੀਦ ਹੈ, ਉਹ ਚਾਹੁੰਦੀ ਹੈ ਕਿ ਰੂਸ ਦੀ ਅਗਵਾਈ ਇੱਕ ਅਜਿਹੇ ਸ਼ਕਤੀਸ਼ਾਲੀ ਅਤੇ ਦਬੰਗ ਵਿਅਕਤੀ ਦੇ ਹੱਥ ’ਚ ਹੋਵੇ ਜੋ ਕਿਸੇ ਵੀ ਸੂਰਤ ’ਚ ਪੱਛਮੀ ਦੇਸ਼ਾਂ ਦੇ ਸਾਹਮਣੇ ਨਾ ਝੁਕੇ। ਪੁਤਿਨ ਇਸ ਸ਼ਰਤ ਨੂੰ ਬਾਖੁੂਬੀ ਪੂਰਾ ਕਰਦੇ ਹਨ। ਉਂਜ ਵੀ ਹਾਲ-ਫਿਲਹਾਲ ਰੂਸ ਦੀ ਜਨਤਾ ਦੇ ਸਾਹਮਣੇ ਪੁਤਿਨ ਤੋਂ ਬਿਹਤਰ ਕੋਈ ਬਦਲ ਨਹੀਂ ਹੈ।

ਡਾ. ਐਨ. ਕੇ. ਸੋਮਾਨੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)