ਪਵਿੱਤਰ MSG ਗੁਰਮੰਤਰ ਭੰਡਾਰਾ ਅੱਜ, ਤਿਆਰੀਆਂ ਮੁਕੰਮਲ

MSG Gurmantar Bhandare

ਭੰਡਾਰੇ ਦਾ ਸਮਾਂ ਸਵੇਰੇ 11 ਤੋਂ 1 ਵਜੇ ਤੱਕ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਮਾਰਚ 1983 ਨੂੰ ਪਵਿੱਤਰ ਗੁਰਮੰਤਰ ਦੀ ਅਨਮੋਲ ਦਾਤ ਬਖ਼ਸ਼ੀ ਸੀ। ਇਸ ਪਵਿੱਤਰ ਦਿਹਾੜੇ ਨੂੰ ਸੋਮਵਾਰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰੇ ਵਜੋਂ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਵਿਖੇ ਮਨਾ ਰਹੀ ਹੈ। (MSG Gurmantar Bhandare)

ਭੰਡਾਰੇ ਸਬੰਧੀ ਸਾਰੀਆਂ ਤਿਆਰੀਆ ਸੇਵਾਦਾਰਾਂ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪਵਿੱਤਰ ਭੰਡਾਰੇ ਸਬੰਧੀ ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਮਾਨਵਤਾ ਭਲਾਈ ਕਾਰਜ ਵੀ ਕੀਤੇ ਜਾਣਗੇ। ਪਵਿੱਤਰ ਭੰਡਾਰੇ ਸਬੰਧੀ ਪੰਡਾਲ, ਲੰਗਰ-ਭੋਜਨ, ਪੀਣ ਵਾਲਾ ਪਾਣੀ, ਟ੍ਰੈਫਿਕ ਗਰਾਉੂਂਡ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ।

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਮਾਰਚ 1973 ਨੂੰ ਪਵਿੱਤਰ ਗੁਰਮੰਤਰ ਦੀ ਅਨਮੋਲ ਦਾਤ ਦੀ ਬਖਸ਼ਿਸ਼ ਕੀਤੀ ਸੀ। ਇਸ ਤਰ੍ਹਾਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਅਤੇੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਵੀ ਪਵਿੱਤਰ ਗੁਰਮੰਤਰ ਦੀ ਅਨਮੋਲ ਦਾਤ ਇਸੇ ਮਹੀਨੇ (ਮਾਰਚ) ਪ੍ਰਾਪਤ ਕੀਤੀ ਸੀ। ਇਸ ਲਈ ਸਾਧ-ਸੰਗਤ ਇਸ ਪੂਰੇ ਮਹੀਨੇ ਨੂੰ ਸ਼ਰਧਾ ਨਾਲ ਪਵਿੱਤਰ ‘ਐੱਮਐੱਸਜੀ ਗੁਰਮੰਤਰ ਭੰਡਾਰੇ’ ਵਜੋਂ ਖੂਨਦਾਨ, ਜ਼ਰੂਰਤਮੰਦਾਂ ਦੀ ਮੱਦਦ, ਬੇਸਹਾਰਿਆਂ ਦੇ ਮਕਾਨ, ਜ਼ਰੂਰਤਮੰਦ ਪਰਿਵਾਰ ਦੀਆਂ ਧੀਆਂ ਦੇ ਵਿਆਹ ’ਚ ਆਰਥਿਕ ਮੱਦਦ ਜਿਹੇ ਮਾਨਵਤਾ ਭਲਾਈ ਦੇ 162 ਕਾਰਜ ਕਰਕੇ ਮਨਾਉਂਦੀ ਹੈ। MSG Gurmantar Bhandare

ਸਰਸਾ : ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ’ਚ ਪਵਿੱਤਰ ਭੰਡਾਰੇ ਦੀਆਂ ਤਿਆਰੀਆਂ ’ਚ ਜੁਟੇ ਸੇਵਾਦਾਰ। ਤਸਵੀਰ : ਸੁਸ਼ੀਲ ਕੁਮਾਰ