ਸ਼ਰਾਬ ਨਾਲ ਮੌਤਾਂ ਤੇ ਆਬਕਾਰੀ ’ਚ ਭ੍ਰਿਸ਼ਟਾਚਾਰ

Drug challenge

ਦੇਸ਼ ਅੰਦਰ ਇਸ ਸਮੇਂ ਦੋ ਵੱਡੀਆਂ ਘਟਨਾਵਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਇੱਕ ਘਟਨਾ ਪੰਜਾਬ ਦੇ ਜਿਲ੍ਹਾ ਸੰਗਰੂਰ ’ਚ ਵਾਪਰੀ ਹੈ ਜਿਸ ਵਿੱਚ ਸ਼ਰਾਬ ਪੀਣ ਨਾਲ 20 ਮੌਤਾਂ ਹੋਈਆਂ ਹਨ। ਦੂਜੀ ਘਟਨਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ’ਚ ਕਥਿਤ ਘਪਲੇ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ ਇਨ੍ਹਾਂ ਮਾਮਲਿਆਂ ਦੀ ਅਸਲੀਅਤ ਕੀ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਇਹ ਜ਼ਰੂਰ ਕੌੜੀ ਹਕੀਕਤ ਬਣ ਗਈ ਹੈ ਕਿ ਦੇਸ਼ ਅੰਦਰ ਸ਼ਰਾਬ ਦਾ ਦਰਿਆ ਜ਼ਰੂਰ ਵਹਿ ਰਿਹਾ ਹੈ। ਭਾਵੇਂ ਇਹ ਸ਼ਰਾਬ ਠੇਕਿਆਂ ’ਤੇ ਵਿਕੇ ਜਾਂ ਸ਼ਰਾਬ ਮਾਫ਼ੀਆ ਦੀ ਸ਼ਰਾਬ ਜਿਸ ਨੂੰ ਸਰਕਾਰੀ ਭਾਸ਼ਾ ’ਚ ਨਕਲੀ ਸ਼ਰਾਬ ਕਿਹਾ ਜਾਂਦਾ ਹੈ। (Corruption)

RR Vs LSG : ਰਾਜਸਥਾਨ ਨੇ ਲਖਨਊ ਨੂੰ 20 ਦੌੜਾਂ ਨਾਲ ਹਰਾਇਆ

ਬਣਦੀ ਬਰਬਾਦੀ ਦਾ ਹੀ ਕਾਰਨ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਸਿਆਸੀ ਮੰਚ ’ਤੇ ਇਹ ਚਰਚਾ ਕਿਧਰੇ ਵੀ ਨਹੀਂ ਚੱਲ ਰਹੀ ਕਿ ਸ਼ਰਾਬ ਦੀ ਏਨੀ ਵਿੱਕਰੀ ਕਿਉਂ ਹੋ ਰਹੀ ਹੈ ਭਾਰਤੀ ਧਰਮਾਂ, ਸੱਭਿਆਚਾਰ ਤੇ ਆਧੁਨਿਕ ਸਿਹਤ ਵਿਗਿਆਨ ਅਨੁਸਾਰ ਵੀ ਸ਼ਰਾਬ ਇੱਕ ਬਹੁਤ ਵੱਡੀ ਬੁਰਾਈ ਹੈ। ਪਰ ਸ਼ਰਾਬ ਦਾ ਸੇਵਨ ਨਾ ਕਰਨ ਦੀ (ਸ਼ਰਾਬਬੰਦੀ) ਦੀ ਮੁਹਿੰਮ ਦਾ ਕਿਧਰੇ ਵੀ ਜ਼ਿਕਰ ਨਹੀਂ ਚੰਗਾ ਹੋਵੇ ਜੇਕਰ ਸਰਕਾਰਾਂ ਸ਼ਰਾਬ ਦੀ ਵਿੱਕਰੀ ਮੁਕੰਮਲ ਤੌਰ ’ਤੇ ਬੰਦ ਕਰਨ ਲਈ ਮੁਹਿੰਮ ਚਲਾਉਣ ਆਦਰਸ਼ ਸਮਾਜ ਦਾ ਸੁਫ਼ਨਾ ਉਦੋਂ ਹੀ ਪੂਰਾ ਹੋਵੇਗਾ ਜਦੋਂ ਸ਼ਰਾਬ ਦੇ ਆਦੀ ਲੋਕ ਸ਼ਰਾਬ ਦੀਆਂ ਬੁਰਾਈਆਂ ਨੂੰ ਸਮਝ ਕੇ ਸ਼ਰਾਬ ਦੀ ਆਦਤ ਤਿਆਗ ਦੇਣਗੇ। (Corruption)