ਮੋਦੀ ਦੀ ਰੂਸ ਯਾਤਰਾ: ਪਰਵਾਨ ਚੜ੍ਹਦੇ ਰਿਸ਼ਤੇ

Modi, Russia, Acknowledging, Relationships

ਐਨ. ਕੇ . ਸੋਮਾਨੀ

ਵਿਸ਼ਵ ਬਿਰਾਦਰੀ ‘ਚ ਭਾਰਤ ਦੇ ਸਭ ਤੋਂ ਪੁਰਾਣੇ ਤੇ ਭਰੋਸੇਮੰਦ ਮਿੱਤਰ ਰੂਸ ਨਾਲ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਦੇਣ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋ ਦਿਨ ਦੀ ਰੂਸ ਯਾਤਰਾ ਕਾਫ਼ੀ ਕਾਰਗਰ ਰਹੀ ਮੋਦੀ ਭਾਰਤ ਅਤੇ ਰੂਸ ਵਿਚਕਾਰ ਹੋਣ ਵਾਲੀ 20ਵੀਂ ਸਾਲਾਨਾ ਬੈਠਕ ‘ਚ ਹਿੱਸਾ ਲੈਣ ਲਈ ਰੂਸ ਦੇ ਪੂਰਬ ਦੇ ਖੇਤਰ ਬਲਾਦੀਵੋਸ਼ਤਕ ‘ਚ ਹੋਈ ਈਸਟਰਨ ਇਕੋਨਾਮਿਕ ਫੋਰਮ (ਈਈਐਫ਼) ਦੀ ਬੈਠਕ ‘ਚ ਭਾਗ ਲਿਆ ਪੁਤਿਨ ਨੇ ਉਨ੍ਹਾਂ ਨੂੰ ਮੁੱਖ ਮਹਿਮਾਨ ਦੇ ਤੌਰ ‘ਤੇ ਈਈਐਫ਼ ਦੀ ਬੈਠਕ ‘ਚ ਸੱਦਾ ਦਿੱਤਾ ਸੀ ਬੈਠਕ ‘ਚ ਪੀਐਮ ਮੋਦੀ ਨੇ ਦੂਰ-ਦੁਰਾਡੇ ਪੂਰਬ (ਫਾਰ ਈਸਟ) ਦੇ ਵਿਕਾਸ ਲਈ ਇੱਕ ਬਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ

ਰੂਸ ਭਾਰਤ ਦਾ ਮਹੱਤਵਪੂਰਨ ਰੱਖਿਆ ਸਹਿਯੋਗੀ ਹੈ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਕੂਟਨੀਤਿਕ ਰਿਸ਼ਤਿਆਂ ਦਾ ਲੰਮਾ ਇਤਿਹਾਸ ਹੈ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਸਾਡੇ ਕਰੀਬ 70 ਫੀਸਦੀ ਰੱਖਿਆ ਉਪਕਰਨ ਰੂਸ ਤੋਂ ਹੀ ਆਉਂਦੇ ਸਨ ਪਰ ਹਾਲ ਦੇ ਸਾਲਾਂ ‘ਚ ਰੂਸ ਨੇ ਜਿਸ ਤਰ੍ਹਾਂ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਦਰਕਿਨਾਰ ਕਰਦੇ ਹੋਏ ਚੀਨ ਅਤੇ ਪਾਕਿਸਤਾਨ ਨਾਲ ਆਪਣੀ ਨੇੜਤਾ ਵਧਾਈ ਹੈ, ਉਸ  ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ‘ਚ ਬਦਲਾਅ ਆਇਆ ਹੈ ਰੂਸ ਦੀ ਇਸ ਬਦਲੀ ਰਣਨੀਤੀ ਲਈ ਜਿੱਥੇ ਇੱਕ ਪਾਸੇ ਵਪਾਰਕ ਹਾਲਾਤ ਜਿੰਮੇਵਾਰ ਹਨ, ਉੱਥੇ ਭਾਰਤ ਦੇ ਖੁਦ ਦੇ ਜੰਗੀ ਹਿੱਤ ਵੀ ਘੱਟ ਫੈਸਲਾਕੁੰਨ ਨਹੀਂ ਹਨ ਪਿਛਲੇ ਇੱਕ-ਡੇਢ ਦਹਾਕੇ ‘ਚ ਜਿਸ ਤਰ੍ਹਾਂ ਭਾਰਤ ਆਪਣੇ ਹਿੱਤਾਂ ਦੀ ਪੂਰਤੀ ਲਈ ਅਮਰੀਕੀ ਪਾਲੇ ‘ਚ ਗਿਆ ਹੈ, ਉਸਨੂੰ ਦੇਖਦੇ ਹੋਏ ਰੂਸ ਨੇ ਚੀਨ ਅਤੇ ਪਾਕਿਸਤਾਨ ਨਾਲ ਸਬੰਧ ਵਧਾਉਣਾ ਜ਼ਰੂਰੀ ਸਮਝ ਲਿਆ ਇਤਿਹਾਸ ‘ਚ ਜੇਕਰ ਥੋੜ੍ਹਾ ਜਿਹਾ ਪਿੱਛੇ ਜਾਈਏ ਤਾਂ ਬੰਗਲਾਦੇਸ਼ ਦੇ ਅਜ਼ਾਦੀ ਦੀ ਲੜਾਈ ਦੌਰਾਨ ਰੂਸ ਤਮਾਮ ਤਰ੍ਹਾਂ ਦੀਆਂ ਸ਼ੰਕਾਵਾਂ ਅਤੇ ਸੰਭਾਵਨਾਵਾਂ ਦੇ ਪੱਖ ‘ਚ ਦ੍ਰਿੜ੍ਹਤਾ ਨਾਲ ਖੜ੍ਹਾ ਰਿਹਾ।

ਭਾਰਤ-ਰੂਸ ਮਿੱਤਰਤਾ ਅਕਤੁਬਰ 2000 ‘ਚ ਉਸ ਸਮੇਂ ਅਤੇ ਜਿਆਦਾ ਮਜ਼ਬੂਤ ਹੋਈ ਜਦੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਨੇ ਭਾਰਤ ਰੂਸ ਰਣਨੀਤੀ ਸਾਂਝੇਦਾਰੀ ਦੇ ਐਲਾਨ ਪੱਤਰ ‘ਤੇ ਦਸਤਖ਼ਤ ਕੀਤੇ ਅੱਜ ਵੀ ਦੋਵੇਂ ਦੇਸ਼ ਕਈ ਬਹੁਪੱਖੀ ਤੇ ਅੰਤਰਰਾਸ਼ਟਰੀ ਮੰਚਾਂ ‘ਤੇ ਇੱਕ-ਦੂਜੇ ਦਾ ਸਹਿਯੋਗ ਕਰ ਰਹੇ ਹਨ ਭਾਰਤ ਦੇ ਪਰਮਾਣੂ ਊਰਜਾ ਪ੍ਰੋਗਰਾਮ ਦਾ ਰੂਸ ਨੇ ਹਮੇਸ਼ਾ ਸਮੱਰਥਨ ਕੀਤਾ ਹੈ ਭਾਰਤ ਦਾ ਕੁੰਡਨਕਲਮ ਨਿਊਕਲੀਅਰ ਪਾਵਰ ਪਲਾਂਟ ਰੂਸ ਦੀ ਮੱਦਦ ਨਾਲ ਹੀ ਬਣਾਇਆ ਜਾ ਰਿਹਾ ਹੈ ਪਰ ਹਾਲੀਆ ਹਾਲਾਤਾਂ ‘ਚ ਦੋਵੇਂ ਦੇਸ਼ ਮਿੱਤਰਤਾ ਦੇ ਦੁਵੱਲੇ ਮੋਰਚੇ ‘ਤੇ ਖੜ੍ਹੇ ਦਿਖਾਈ ਦੇ ਰਹੇ ਹਨ ।

ਦਰਅਸਲ ਅਮਰੀਕਾ ਦੇ ਨਾਲ ਭਾਰਤ ਦੇ ਵਧਦੇ ਰਿਸ਼ਤਿਆਂ ਨੂੰ ਦੇਖਦੇ ਹੋਏ ਰੂਸ ਨੂੰ ਇਹ ਲੱਗਣ ਲੱਗਾ ਹੈ ਕਿ ਭਾਰਤ ਆਪਣੀਆਂ ਰੱਖਿਆ ਜ਼ਰੂਰਤਾਂ ਲਈ ਅਮਰੀਕਾ ਤੋਂ ਵੱਡੀ ਮਾਤਰਾ ‘ਚ ਹਥਿਆਰਾਂ ਦੀ ਖਰੀਦ ਕਰ ਰਿਹਾ ਹੈ ਇੱਕ ਹੱਦ ਤੱਕ ਇਹ ਸਹੀ ਵੀ ਹੈ ਇਸ ਬਦਲਾਅ ਦੀਆਂ ਦੋ ਵੱਡੀਆਂ ਵਜ੍ਹਾ ਹਨ ਪਹਿਲੀ, ਸੰਸਾਰ ਪੱਧਰ ‘ਤੇ ਜਿਸ ਤਰ੍ਹਾਂ ਭੂ-ਰਾਜਨੀਤਿਕ ਸਥਿਤੀਆਂ ਬਦਲ ਰਹੀਆਂ ਹਨ ਭਾਰਤ ਹੀ ਨਹੀਂ ਦੁਨੀਆ ਦਾ ਕੋਈ ਵੀ ਦੇਸ਼ ਆਪਣੀਆਂ ਰੱਖਿਆ ਜ਼ਰੂਰਤਾਂ ਲਈ ਕਿਸੇ ਇੱਕ ਦੇਸ਼ ‘ਤੇ ਨਿਰਭਰ ਨਹੀਂ ਰਹਿਣਾ ਚਾਹੁੰਦਾ ।

ਦੂਜਾ, ਚੀਨ ਵੱਲੋਂ ਭਾਰਤ ਦੇ ਆਲੇ-ਦੁਆਲੇ ਜਿਸ ਤਰ੍ਹਾਂ ਦੀ ਵਿਊ ਰਚਨਾ ਕੀਤੀ ਗਈ ਹੈ, ਉਸਨੂੰ ਦੇਖਦੇ ਹੋਏ ਭਾਰਤ ਲਈ ਅਤਿ ਆਧੁਨਿਕ ਉੱਚ ਤਕਨੀਕ ਦੇ ਹਥਿਆਰ ਖਰੀਦਣਾ ਜ਼ਰੂਰੀ ਹੋ ਗਿਆ ਹੈ ਭਾਰਤ ਨੂੰ ਲੱਗਦਾ ਹੈ ਕਿ ਉਸਨੂੰ ਆਪਣੀ ਜੰਗੀ ਸੁਰੱਖਿਆ ਲਈ ਅਮਰੀਕਾ ਤੋਂ ਉੱਚ ਤਕਨੀਕ ਦੇ ਹਥਿਆਰ ਮਿਲ ਸਕਦੇ ਹਨ ਟੂ ਪਲੱਸ ਟੂ ਵਾਰਤਾ ਤੋਂ ਬਾਦ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਅਗਲੇ ਤਿੰਨ ਤੋਂ ਚਾਰ ਦਹਾਕਿਆਂ ‘ਚ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਰੱਖਿਆ ਸਹਿਯੋਗੀ ਹੋਵੇਗਾ ਜ਼ਾਹਿਰ ਹੈ ਕਿ ਉਕਤ ਹਾਲਾਤਾਂ ‘ਚ ਰੂਸ ਦਾ ਨਜ਼ਰੀਆ ਬਲਦਣਾ ਹੀ ਸੀ ਵਰਤਮਾਨ ‘ਚ ਬਦਲਦੇ ਸੰਸਾਰਿਕ ਹਾਲਾਤਾਂ ਨੇ ਦੋਵਾਂ ਦੇਸ਼ਾਂ ਨੂੰ ਇੱਕ ਵਾਰ ਫਿਰ ਤੋਂ ਨਜ਼ਦੀਕ ਲਿਆ ਦਿੱਤਾ ਹੈ ਜੰਮੂ ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਤੋਂ ਬੁਖਲਾਇਆ ਪਾਕਿਸਤਾਨ ਜਿਸ ਤਰ੍ਹਾਂ ਇਸ ਮਾਮਲੇ ਦਾ ਅੰਤਰਰਾਸ਼ਟਰੀਕਰਨ ਕਰਨ ‘ਤੇ ਤੁਲਿਆ ਹੋਇਆ ਹੈ, ਉਸ ਨਾਲ ਭਾਰਤ ਲਈ ਰੂਸ ਵਰਗੇ ਵਿਸ਼ਵਾਸੀ ਮਿੱਤਰ ਦਾ ਨਾਲ ਹੋਣਾ ਜ਼ਰੂਰੀ ਹੈ।

ਕਸ਼ਮੀਰ ਮੁੱਦੇ ‘ਤੇ ਅਗਸਤ ‘ਚ ਰੱਖੀ ਗਈ ਯੂਐਨਓ ਦੀ ਕਲੋਜ ਡੋਰ ਬੈਠਕ ‘ਚ ਰੂਸ ਦੇ ਖੁੱਲ੍ਹੇ ਸਮੱਰਥਨ ਨੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ ਹੈ ਦੂਜੇ ਪਾਸੇ ਅਫ਼ਗਾਨਿਸਤਾਨ ਦੇ ਬਦਲਦੇ ਹਾਲਾਤ ਰੂਸ ਨੂੰ ਭਾਰਤ ਦੇ ਸਾਥ ਲਈ ਪ੍ਰੇਰਿਤ ਕਰ ਰਹੇ ਹਨ ਅਮਰੀਕਾ ਤਾਲਿਬਾਨ ਸ਼ਾਂਤੀ ਗੱਲਬਾਤ ਦੇ ਨਾਕਾਮ ਹੋਣ ਤੋਂ ਬਾਦ ਰੂਸ ਅਫ਼ਗਾਨਿਸਤਾਨ ‘ਚ ਵੱਡੀ ਭੂਮਿਕਾ ਨਿਭਾਉਣਾ ਚਾਹੇਗਾ ਬਿਨਾ ਸ਼ੱਕ ਭਾਰਤ ਲਈ ਅਹਿਮ ਮੱਦਦਗਾਰ ਸਾਬਤ ਹੋਵਗਾ ਕ੍ਰੀਮੀਆ ਅਤੇ ਯੂਕ੍ਰੇਨ ‘ਚ ਫੌਜ ਦਖ਼ਲਅੰਦਾਜੀ ਤੋਂ ਬਾਦ ਪੁਤਿਨ ਜਿਸ ਤਰ੍ਹਾਂ ਆਪਣੇ ਬਹੁਧਰੁਵੀ ਵਿਸ਼ਵ ਵਿਵਸਥਾ ਵਾਲੇ ਏਜੰਡੇ ‘ਤੇ ਅੱਗੇ ਵਧਣਾ ਚਾਹੁੰਦੇ ਹਨ, ਉਸ ‘ਚ ਭਾਰਤ ਵੱਡਾ ਮੱਦਦਗਾਰ ਸਾਬਤ ਹੋ ਸਕਦਾ ਹੈ ਇਸ ਤੋਂ ਇਲਾਵਾ ਮੰਦੀ ਦੇ ਦੌਰ ‘ਚੋਂ ਗੁਜ਼ਰਦੀ ਰੂਸੀ ਅਰਥਵਿਵਸਥਾ ਨੂੰ ਸਥਿਰ ਕਰਨ ਲਈ ਵੀ ਪੁਤਿਨ ਭਾਰਤ ਦਾ ਸਾਥ ਚਾਹੁੰਦੇ ਹਨ ਪੁਤਿਨ ਚਾਹੁੰਦੇ ਹਨ ਕਿ ਭਾਰਤ ਦੂਰ-ਦੁਰਾਡੇ ਪੂਰਬ ਦੇ ਖੇਤਰ ‘ਚ ਵੱਡਾ ਨਿਵੇਸ਼ ਕਰੇ ਇਸ ਲਈ ਵਲਾਦੀਵੋਰਤੋਕ ‘ਚ ਹੋਣ ਵਾਲੇ ਸੰਮੇਲਨ ‘ਚ ਭਾਰਤ ਨੂੰ ਕੇਂਦਰ ‘ਚ ਰੱਖਿਆ ਗਿਆ  ਸੰਸਾਰ ਪੱਧਰ ‘ਤੇ ਹੁਣ ਜੋ ਹਾਲਾਤ ਹੋਰ ਹਾਲਤ ਬਣ ਰਹੇ ਹਨ, ਉਨ੍ਹਾਂ ‘ਚ ਨਾ ਤਾਂ ਭਾਰਤ ਰੂਸ ਨੂੰ ਛੱਡਣਾ ਚਾਹੇਗਾ ਨਾ ਰੂਸ ਭਾਰਤ ਨੂੰ ਇਸ ਲਈ ਬਿਹਤਰ ਇਹੀ ਹੋਵੇਗਾ ਕਿ ਦੋਵੇਂ ਦੇਸ਼ ਅਤੀਤ ਦੇ ਪੁਰਾਣੇ ਸਬੰਧਾਂ ਦੇ ਪ੍ਰਕਾਸ਼ ‘ਚ ਹੀ ਵਰਤਮਾਨ ਹਾਲਾਤਾਂ ਨਾਲ ਨਜਿੱਠਣ ਦਾ ਯਤਨ ਕਰਨ ਮੋਦੀ ਦੀ ਰੂਸ ਯਾਤਰਾ ਤੋਂ ਇਸ ਗੱਲ ਦੇ ਸੰਕੇਤ ਵੀ ਮਿਲੇ ਹਨ ਹਾਲਾਂਕਿ ਆਰਥਿਕ ਅਤੇ ਰਣਨੀਤਿਕ ਮੋਰਚੇ ‘ਤੇ ਅੱਜ ਵੀ ਦੋਵਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਬਰਕਰਾਰ ਹੈ ਰੂਸ ਵਿਚ ਭਾਰਤ ਦਾ ਨਿਵੇਸ਼ ਵਧਿਆ ਹੈ ਰੂਸ ਨੇ ਵੀ ਸਾਡੇ ਇੱਥੇ ਕਰੀਬ ਬਾਰਾਂ ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ ਪਿਛਲੇ ਪੰਜ ਸਾਲਾਂ ‘ਚ ਭਾਰਤ ਨੇ ਆਪਣੇ ਕੁੱਲ ਹਥਿਆਰ ਆਯਾਤ ‘ਚ 62 ਫੀਸਦੀ ਤੋਂ ਜਿਆਦਾ ਰੂਸ ‘ਚੋਂ ਆਯਾਤ ਕੀਤੇ ਹਨ ਦੋਵਾਂ ਦੇਸ਼ਾਂ ਨੇ ਸਾਲ 2025 ਤੱਕ ਦੁਵੱਲੇ ਵਪਾਰ ਨੂੰ 30 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ ਪੁਲਾੜ ਦੇ ਖੇਤਰ ‘ਚ ਬੀਤੇ 4 ਦਹਾਕਿਆਂ ਤੋਂ ਦੋਵੇਂ ਦੇਸ਼ ਮਿਲ ਕੇ ਕੰਮ ਕਰ ਰਹੇ ਹਨ ਭਾਰਤ ਦੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਰੂਸ ਦੀ ਸ਼ਰਤ ‘ਤੇ ਅਮਰੀਕਾ ਨਾਲ ਸਬੰਧ ਨਹੀਂ ਵਧਾ ਸਕਦਾ ਇਸ ਲਈ ਉਹ ਰੂਸ ਦੇ ਨਾਲ ਸਹਿਯੋਗ ਨੂੰ ਬਣਾਈ ਰੱਖਣ ਲਈ ਦੂਜਿਆਂ ਬਦਲਾਂ ਦੀ ਭਾਲ ਕਰ ਰਿਹਾ ਹੈ।

ਮੋਦੀ-ਪੁਤਿਨ ਸਿਖ਼ਰ ਗੱਲਬਾਤ ਦੌਰਾਨ ਦੋਵਾਂ ਆਗੂਆਂ ਵਿਕਚਾਰ ਇਰਾਨ ‘ਤੇ ਅਮਰੀਕੀ ਪਾਬੰਦੀ ਦਾ ਮੁੱਦਾ ਵੀ ਉੱÎਠਿਆ ਟਰੰਪ ਦੇ ਇਸ ਫੈਸਲੇ ਨਾਲ ਭਾਰਤ ਅਤੇ ਰੂਸ ਦੋਵਾਂ ਦੀ ਅਰਥਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ ਅਜਿਹੇ ‘ਚ ਦੋਵਾਂ ਆਗੂਆਂ ਨੇ ਆਪਣੇ-ਆਪਣੇ ਦੇਸ਼ ਦੀ ਅਰਥਵਿਵਸਥਾ ‘ਤੇ ਪੈਣ ਵਾਲੇ ਦਬਾਵਾਂ ਨੂੰ ਘੱਟ ਕਰਨ ਸਬੰਧੀ ਉਪਾਵਾਂ ‘ਤੇ ਵੀ ਚਰਚਾ ਕੀਤੀ ਰੂਸ-ਪਾਕਿਸਤਾਨ ਅਤੇ ਰੂਸ-ਚੀਨ ਸਬੰਧਾਂ ਕਾਰਨ ਭਾਰਤ ਖੁਦ ਨੂੰ ਅਸਹਿਜ਼ ਮਹਿਸੂਸ ਕਰ ਰਿਹਾ ਹੈ ਹਾਲਾਂਕਿ ਪਾਕਿਸਤਾਨ ਅਤੇ ਚੀਨ ਦੇ ਨਾਲ ਰੂਸ ਦੇ ਆਪਣੇ ਹਿੱਤ ਜੁੜੇ ਹਨ ਭਾਰਤ ਨੂੰ ਖੁਸ਼ ਕਰਨ ਲਈ ਪੁਤਿਨ ਚੀਨ ਅਤੇ ਪਾਕਿਸਤਾਨ ਪ੍ਰਤੀ ਆਪਣੀਆਂ ਹਾਲੀਆ ਨੀਤੀਆਂ ‘ਚ ਕੋਈ ਬਦਲਾਅ ਕਰਨਗੇ ਇਸਦੀ ਸੰਭਾਵਨਾ ਘੱਟ ਹੀ ਹੈ ਫਿਰ ਵੀ ਜੇਕਰ ਪੀਐਮ ਮੋਦੀ ਦੀ ਰੂਸ ਯਾਤਰਾ ਤੋਂ ਬਾਦ ਪੁਤਿਨ ਭਾਰਤ ਚੀਨ ਪਾਕਿਸਤਾਨ ਦੇ ਨਾਲ ਸਬੰਧਾਂ ‘ਚ ਸੰਤੁਲਨ ਦੇ ਕੋਈ ਸੰਕੇਤ ਦਿੰਦੇ ਹਨ, ਤਾਂ ਇਸ ਨੂੰ ਭਾਰਤ ਦੀ ਇੱਕ ਵੱਡੀ ਕੂਟਨੀਤਿਕ ਜਿੱਤ ਹੀ ਕਿਹਾ ਜਾਣਾ ਚਾਹੀਦੈ ਫਿਲਹਾਲ ਮੋਦੀ ਦਾ ਰੂਸ ਦੌਰਾ ਦੋਵਾਂ ਹੀ ਦੇਸ਼ਾਂ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਪੀਐਮ ਮੋਦੀ ਅਤੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਦੇ ਵਿਆਕਤੀਗਤ ਸਬੰਧਾਂ ਦੀ ਕੈਮੀਸਟਰੀ ਦੇ ਚੱਲਦੇ ਦੋਵਾਂ ਦੇਸ਼ਾਂ ਦੇ ਸਬੰਧ ਪਰਵਾਨ ਚੜ੍ਹਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।