ਨੋਟਬੰਦੀ ‘ਤੇ ਚਹੁੰ ਪਾਸਿਓਂ ਘਿਰੀ ਮੋਦੀ ਸਰਕਾਰ

Modi, Government, Surrounded, Four Corners, Notebandi

ਕਾਂਗਰਸ ਨੇ ਕਿਹਾ, ਪੀਐੱਮ ਮੋਦੀ ਨੇ ਲਾਲ ਕਿਲ੍ਹੇ ਤੋਂ ਝੂਠ ਬੋਲਿਆ

  • ਆਰਬੀਆਈ ਦੀ ਰਿਪੋਰਟ ਨੇ ਨੋਟਬੰਦੀ ਨੂੰ ਇੱਕ ਵਾਰ ਫਿਰ ‘ਮੋਦੀ ਮੇਡ ਡਿਜਾਸਟਰ’ ਸਾਬਤ ਕੀਤਾ: ਕਾਂਗਰਸ

ਨਵੀਂ ਦਿੱਲੀ, (ਏਜੰਸੀ)। ਨੋਟਬੰਦੀ ‘ਤੇ ਰਿਜ਼ਰਵ ਬੈਂਕ (ਆਰਬੀਆਈ) ਦੇ ਅੰਕੜਿਆਂ ਤੋਂ ਬਾਅਦ ਵਿਰੋਧੀ ਧਿਰ ਨੇ ਸਿੱਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਵਿੰਨ੍ਹਿਆ ਹੈ ਅਤੇ ਉਨ੍ਹਾਂ ‘ਤੇ ਝੂਠ ਬੋਲਣ ਦੇ ਦੋਸ਼ ਲਾਏ ਕਾਂਗਰਸ ਨੇ ਕਿਹਾ ਕਿ ਆਰਬੀਆਈ ਦੀ ਰਿਪੋਰਟ ਨੇ ਨੋਟਬੰਦੀ ਨੂੰ ਇੱਕ ਵਾਰ ਫਿਰ ‘ਮੋਦੀ ਮੇਡ ਡਿਜਾਸਟਰ’ ਸਾਬਤ ਕੀਤਾ ਹੈ। ਉੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਵੇਤ ਪੱਤਰ ਦੀ ਮੰਗ ਕੀਤੀ। (Modi Govt)

ਕਾਂਗਰਸ ਨੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਰਾਣੇ ਬਿਆਨਾਂ ਦੀ ਯਾਦ ਦਿਵਾਉਂਦੇ ਹੋਏ ਕਿਹਾ, ‘ਯਾਦ ਕਰੋ ਕਿਸ ਨੇ ਕਿਹਾ ਸੀ ਕਿ 3 ਲੱਖ ਕਰੋੜ ਰੁਪਏ ਵਾਪਸ ਨਹੀਂ ਆਉਣਗੇ ਅਤੇ ਇਸ ਨਾਲ ਸਰਕਾਰ ਨੂੰ ਫਾਇਦਾ ਹੋਵੇਗਾ? ਚਿਦੰਬਰਮ ਨੇ ਕਿਹਾ ਨੋਟਬੰਦੀ ਦੀ ਵੱਡੀ ਕੀਮਤ ਦੇਸ਼ ਦੇ ਲੋਕਾਂ ਨੇ ਚੁਕਾਈ ਹੈ। ਉਨ੍ਹਾਂ ਨੇ ਕਿਹਾ, 100 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਗਈ। 15 ਕਰੋੜ ਮਜ਼ਦੂਰਾਂ ਨੂੰ ਕਈ ਹਫਤੇ ਤੱਕ ਰੁਜ਼ਗਾਰ ਨਹੀਂ ਮਿਲਿਆ, ਹਜ਼ਾਰਾਂ ਛੋਟੇ ਉਦਯੋਗ-ਧੰਦੇ ਬੰਦ ਹੋ ਗਏ, ਲੱਖਾਂ ਨੌਕਰੀਆਂ ਖਤਮ ਹੋ ਗਈਆਂ।

ਨੋਟਬੰਦੀ ਵਾਲੇ 99.3 ਫੀਸਦੀ ਬੈਂਕ ਨੋਟ ਰਿਜ਼ਰਵ ਬੈਂਕ ‘ਚ ਪਰਤੇ | Modi Govt

ਨਵੀਂ ਦਿੱਲੀ ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਸਾਲ 2016 ਦੇ ਨਵੰਬਰ ‘ਚ 500 ਰੁਪਏ ਅਤੇ ਇੱਕ ਹਜ਼ਾਰ ਰੁਪਏ ਕੀਮਤ ਦੇ ਪੁਰਾਣੇ ਨੋਟਾਂ ਨੂੰ ਬੰਦ ਕੀਤੇ ਜਾਣ ਤੋਂ ਬਾਅਦ ਇਨ੍ਹਾਂ ‘ਚ 99.3 ਫੀਸਦੀ ਬੈਂਕ ਨੋਟ ਉਸ ਦੇ ਕੋਲ ਵਾਪਸ ਆ ਗਏ ਹਨ। ਕੇਂਦਰੀ ਬੈਂਕ ਨੇ ਅੱਜ ਜਾਰੀ ਆਪਣੀ ਸਾਲਾਨਾ ਰਿਪੋਰਟ ‘ਚ ਕਿਹਾ ਹੈ ਕਿ ਨੋਟਬੰਦੀ ਵਾਲੇ 500 ਰੁਪਏ ਅਤੇ ਇੱਕ ਹਜ਼ਾਰ ਰੁਪਏ ਦੇ 15, 310.73 ਲੱਖ ਕਰੋੜ ਰੁਪਏ ਕੀਮਤ ਦੇ ਪੁਰਾਣੇ ਨੋਟ ਵਾਪਸ ਆਏ। (Modi Govt)

ਨੋਟਬੰਦੀ ਤੋਂ ਪਹਿਲਾਂ 8 ਨਵੰਬਰ 2016 ਨੂੰ 15, 417.93 ਲੱਖ ਕਰੋੜ ਰੁਪਏ ਕੀਮਤ ਦੇ 500 ਅਤੇ ਇੱਕ ਹਜ਼ਾਰ ਰੁਪਏ ਦੇ ਪੁਰਾਣੇ ਬੈਂਕ ਨੋਟ ਪ੍ਰਚਲਣ ‘ਚ ਸਨ ਰਿਪੋਰਟ ‘ਚ ਕਿਹਾ ਗਿਆ ਹੈ ਕਿ ਨੋਟਬੰਦੀ ਤੋਂ ਬਾਅਦ 500 ਰੁਪਏ ਅਤੇ ਦੋ ਹਜ਼ਾਰ ਦੇ ਨਵੇਂ ਬੈਂਕ ਨੋਟਾਂ ਦੇ ਨਾਲ ਹੋਰ ਨੋਟਾਂ ਦੀ ਛਪਾਈ ‘ਤੇ ਕੁੱਲ 7, 965 ਕਰੋੜ ਰੁਪਏ ਖਰਚ ਹੋਇਆ ਸੀ। ਸਾਲ 2017-18 ‘ਚ ਜੁਲਾਈ 2017 ਤੋਂ ਜੂਨ 2018 ਦੌਰਾਨ ਬੈਂਕ ਨੋਟਾਂ ਦੀ ਛਪਾਈ ‘ਤੇ ਕੁੱਲ 4, 912 ਕਰੋੜ ਰੁਪਏ ਖਰਚ ਕੀਤੇ ਗਏ ਹਨ।