ਮੀਠੀਬਾਈ ਸ਼ਿਤਿਜ-21 ਡਿਲੀਵਰੀ ਕਰਮਚਾਰੀਆਂ ਲਈ ਲੈ ਕੇ ਆਇਆ ਖੁਸ਼ੀਆਂ

ਸ਼ਿਤਿਜ ਕਮੇਟੀ ਦੇ ਮੈਂਬਰਾਂ ਨੇ ਡਿਲੀਵਰੀ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ, ਦਿੱਤੇ ਗਿਫਟ ਹੈਂਪਰਜ਼

ਮੁੰਬਈ, (ਸੱਚ ਕਹੂੰ ਨਿਊਜ਼) ਭਾਰਤ ’ਚ ਵੱਡੀਆਂ ਤੇ ਮਸ਼ਹੂਰ ਸਿੱਖਿਆ ਸੰਸਥਾਵਾਂ ’ਚ ਸ਼ੁਮਾਰ ਮੀਠੀਬਾਈ (ਮੁੰਬਈ) ਕਾਲਜ ਨਾ ਸਿਰਫ ਆਪਣੇ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਦਿੰਦਾ ਹੈ ਕਿ ਸਗੋਂ ਸਮਾਜ ਪ੍ਰਤੀ ਜਿੰਮੇਵਾਰ ਬਣਨ ਦਾ ਵੀ ਗਿਆਨ ਦਿੰਦਾ ਹੈ ਇਸ ਤਰ੍ਹਾਂ ਮੀਠੀਬਾਈ ਸੰਸਥਾਨ ਦੇ ਵਿਦਿਆਰਥੀਆਂ ਵੱਲੋਂ ਹਰ ਸਾਲ ਕਰਵਾਇਆ ਜਾਣਾ ਵਾਲਾ ਪ੍ਰਸਿੱਧ ਕਾਲਜ ਸਮਾਰੋਹ ‘ਮੀਠੀਬਾਈ ਸ਼ਿਤਿਜ਼’ ਆਪਣੇ ਨਾਲ ਸਮਾਜਿਕ ਭਾਈਚਾਰੇ ਤੇ ਸਾਕਾਰਤਮਕ ਬਦਲਾਅ ਦਾ ਸੰਦੇਸ਼ ਲੈ ਕੇ ਆਉਂਦਾ ਹੈ ਇਸ ਸਾਲ ਸ਼ਿਤਿਜ-21 (Kshitij-21 Fest) ਉਤਸਵ ਦਾ ਉਦੇਸ਼ ਡਿਲੀਵਰੀ ਕਰਮਚਾਰੀਆਂ (Delivery personnel) ਨਾਲ ਸਮਾਜ ’ਚ ਸਮੇਂ-ਸਮੇਂ ’ਤੇ ਹੋਣ ਵਾਲੇ ਦੁਰਵਿਹਾਰ ਪ੍ਰਤੀ ਸਮਾਜ ਨੂੰ ਜਾਗਰੂਕ ਤੇ ਉਨ੍ਹਾਂ ਪ੍ਰਤੀ ਸੰੰਵੇਦਨਸ਼ੀਲਤਾ ਵਧਾਉਣਾ ਹੈ ਇਹ ਗੱਲ ਸ਼ਿਤਿਜ-21 ਦੇ ਵਾਈਸ ਚੇਅਰਮੈਨ ਨਿਸ਼ਚਲ ਸ਼ਰਮਾ ਨੇ ਆਖੀ

ਨਿਸ਼ਚਲ ਨੇ ਅੱਗੇ ਦੱਸਿਆ ਕਿ ਇਹ ਦੇਖਿਆ ਗਿਆ ਹੈ ਕਿ ਸਮਾਜ ਜਿਉਂ-ਜਿਉਂ ਪੜਿ੍ਹਆ-ਲਿਖਿਆ ਹੋ ਰਿਹਾ ਹੈ, ਉਸ ਵਿੱਚ ਡਿਲੀਵਰੀ ਕਰਮਚਾਰੀਆਂ (ਦਰਜਾ-4 ਸ਼੍ਰੇਣੀਆਂ) ਪ੍ਰਤੀ ਹਮਦਰਦੀ ਤੇ ਸਕਾਰਾਤਮਕ ਭਾਵਨਾਵਾਂ ਦੀ ਕਮੀ ਹੋ ਰਹੀ ਹੈ ਪਿਛਲਾ ਸਾਲ ਕੋਰੋਨਾ ਵਾਇਰਸ ਕਾਰਨ ਸਮਾਜਿਕ ਦੂਰੀ ਵਰਗੇ ਵੱਖ-ਵੱਖ ਦਿਸ਼ਾ-ਨਿਰਦੇਸ਼ ਤੇ ਪਾਬੰਦੀਆਂ (ਨਿਯਮਾਂ) ਨੂੰ ਨਾਲ ਲੈ ਕੇ ਆਇਆ, ਜਿਸ ਦੀ ਵਜ੍ਹਾ ਨਾਲ ਹੋਮ ਡਿਲੀਵਰੀ ਦੀ ਮੰਗ ’ਚ ਭਾਰੀ ਵਾਧਾ ਹੋਇਆ, ਪਰ ਅਫਸੋਸ ਨਾਲ ਡਿਲੀਵਰੀ ਕਰਮਚਾਰੀਆਂ ਨਾਲ ਹੋਣ ਵਾਲੇ ਮਾੜੇ ਵਿਹਾਰ ’ਚ ਵੀ ਵਾਧਾ ਉਸੇ ਅਨੁਪਾਤ ’ਚ ਹੋਇਆ ਸ਼ਿਤਿਜ-21, ਐੱਸਵੀਕੇਐੱਮ (SVKM) ਦੇ ਮੀਠੀਬਾਈ ਕਾਲਜ ਦੇ ਕੌਮਾਂਤਰੀ ਇੰਟਰਕਾਲੇਜੀਏਟ ਸੰਸਕ੍ਰਿਤਿਕ ਉਤਸਵ ਨੇ ਇਸ ਅਣਦੇਖੇ ਪਹਿਲੂ ਵੱਲ ਸਮਾਜ ਦਾ ਧਿਆਨ ਕੇਂਦਰਿਤ ਕਰਨ ਦੀ ਵੱਡੀ ਜ਼ਿੰਮੇਵਾਰੀ ਆਪਣੇ ਮੋਢਿਆਂ ’ਤੇ ਲਈ ਹੈ ਇੱਕ ਸੱਭਿਅਚਾਰਕ ਕਮੇਟੀ ਵਜੋਂ ਅਸੀਂ ਸਮਾਜ ਨੂੰ ਵਾਪਸ ਦੇਣ ’ਚ ਦ੍ਰਿੜਤਾ ਨਾਲ ਵਿਸ਼ਵਾਸ ਕਰਦੇ ਹਾਂ ਸ਼ਿਤਿਜ ਕਮੇਟੀ ਮੈਂਬਰਾਂ ਵੱਲੋਂ ਡਿਲੀਵਰੀ ਕਰਮਚਾਰੀਆਂ ਨੂੰ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਲਈ ਸਨਮਾਨ ਦੇ ਤੌਰ ’ਤੇ ਉਨ੍ਹਾਂ ਨੂੰ ਗਿਫਟ (Gifts) ਹੈਂਪਰਜ਼ ਦਿੱਤੇ ਗਏ

ਰੁਤੁਜਾ ਜੁਨਾਰਕਰ ਨਾਲ ਤਾਰਿਣੀ ਸ਼ਾਹ ਤੇ ਹਰਮਨ ਸਿੰਘਾ ਵਰਗੇ ਪ੍ਰਭਾਵਸ਼ਾਲੀ ਲੋਕਾਂ ਨੇ ਇਸ ਪਹਿਲ ਦੇ ਮਹੱਤਵ ’ਤੇ ਪ੍ਰਕਾਸ਼ ਪਾਉਂਦੇ ਹੋਏ ਇਸ ਨੂੰ ਆਪਣਾ ਸਮਰੱਥਨ ਦਿੱਤਾ ਹਰਮਨ ਸਿੰਘਾ ਨੇ ਕਿਹਾ ਕਿ ਇਹ ਸਹੀ ਸਮਾਂ ਹੈ ਕਿ ਅਸੀਂ ਸਾਰੇ ਇਸ ਭੇਦ-ਭਾਵ ਭਰੇ ਵਿਹਾਰ ਖਿਲਾਫ ਇੱਕ ਜੁੱਟ ਹੋ ਕੇ ਖੜ੍ਹੇ ਹੋਈਏ ਅਤੇ ਡਿਲੀਵਰੀ ਕਰਮਚਾਰੀਆਂ ਦੀ ਮਿਹਨਤ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਪ੍ਰਤੀ ਉਦਾਰ ਬਣੀਏ
ਮੀਠੀਬਾਈ ਕਾਲਜ ਦੀ ਆਈ/ਸੀ ਪ੍ਰਿੰਸੀਪਲ ਡਾ. ਕ੍ਰਤਿਕਾ ਦੇਸਾਈ ਨੇ ਕਿਹਾ ਕਿ ਮੈਂ ਸ਼ਿਤਿਜ ਟੀਮ ਦੀ ਇਸ ਪਹਿਲ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹਾਂ ਤੇ ਇਸ ਮੁੱਦੇ ’ਤੇ ਜਾਗਰੂਕਤਾ ਵਧਾਉਣ ਲਈ ਟੀਮ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੀ ਹਾਂ ਮੈਂ ਇਹ ਵੀ ਵਿਸ਼ੇਸ਼ ਤੌਰ ’ਤੇ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਦਾਰਤਾ ਦੀ ਇੱਕ ਛੋਟੀ ਜਿਹੀ ਪਹਿਲ ਤੇ ਇੱਕਜੁੱਟਤਾ ਸਮਾਜ ’ਚ ਆਪਣੇ ਆਪ ’ਚ ਵੱਡਾ ਪਰਿਵਰਤਨ ਲਿਆਉਣ ਵਾਲੀ ਸਾਬਤ ਹੋ ਸਕਦੀ ਹੈ ਨਿਸ਼ਚਲ ਨੇ ਦੱਸਿਆ ਕਿ ਸ਼ਿਤਿਜ ਦੇ ਪ੍ਰਧਾਨ, ਯਸ਼ਵੀ ਗੋਟੇਚਾ ਦੇ ਸ਼ਬਦ ਪੂਰੀ ਟੀਮ ਲਈ ਪ੍ਰੇਰਨਾ ਦਾ ਇੱਕ ਨਿਰੰਤਰ ਸਰੋਤ ਸਾਬਤ ਹੋਏ। ਦੱਸ ਦਈਏ ਕਿ ਇਸ ਫੈਸਟ ‘ਚ ਸੱਚ ਕਹੁੰ (Sach Kahoon) ਮੀਡੀਆ ਪਾਰਟਨਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ