ਮੈਰੀਕਾਮ ਨੂੰ ਮਿਲੀ ਪਹਿਲੇ ਗੇੜ ‘ਚ ਬਾਈ

 ਸੋਨੀਆ ਅਤੇ ਪਿੰਕੀ ਨੂੰ ਵੀ ਬਾਈ

 

ਨਵੀਂ ਦਿੱਲੀ, 14 ਨਵੰਬਰ

ਵਿਸ਼ਵ ਚੈਂਪੀਅਨਸ਼ਿਪ ‘ਚ ਛੇਵੀਂ ਵਾਰ ਅਤੇ ਭਾਰਤ ‘ਚ ਦੂਸਰੀ ਵਾਰ ਵਿਸ਼ਵ ਚੈਂਪੀਅਨ ਬਣਨ ਲਈ ਇੱਥੇ ਦਿੱਲੀ ਦੇ ਕੇਡੀ ਯਾਦਵ ਸਟੇਡੀਅਮ ‘ਚ ਸ਼ੁਰੂ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਹਿੱਸਾ ਲੈ ਰਹੀ ਮੈਰੀਕਾਮ ਨੂੰ ਪਹਿਲੇ ਗੇੜ ‘ਚ ਬਾਈ ਮਿਲੀ ਹੈ ਦੂਸਰੇ ਗੇੜ ‘ਚ ਉਸਦਾ ਮੁਕਾਬਲਾ ਕਜ਼ਾਖਿਸਤਾਨ ਅਤੇ ਅਮਰੀਕਾ ਦੀਆਂ ਮੁੱਕੇਬਾਜ਼ਾਂ ਦਰਮਿਆਨ ਹੋਣ ਵਾਲੇ ਮੁਕਾਬਲੇ ਦੀ ਜੇਤੂ ਨਾਲ ਹੋਵੇਗਾ ਮੈਰੀਕਾਮ ਦੀ ਉਮਰ 35 ਸਾਲ ਹੋ ਚੁੱਕੀ ਹੈ ਪਰ ਇਸ ਸਾਲ ਅਪਰੈਲ ‘ਚ ਗੋਲਡ ਕੋਸਟ ‘ਚ ਹੋਈਆਂ ਕਾਮਨਵੈਲਥ ਖੇਡਾਂ ‘ਚ ਇਹਨਾ ਨੇ ਸੋਨਾ ਜਿੱਤ ਕੇ ਆਪਣੀ ਲੈਅ ਦਿਖਾ ਦਿੱਤੀ ਸੀ ਮੈਰੀਕਾਮ 48 ਕਿਗ੍ਰਾ ‘ਚ ਆਪਣੀ ਚੁਣੌਤੀ ਪੇਸ਼ ਕਰ ਰਹੀ ਹੈ

51 ਕ੍ਰਿਗਾ ‘ਚ ਭਾਰਤ ਦੀ ਪਿੰਕੀ ਰਾਣੀ ਨੂੰ ਵੀ ਪਹਿਲੇ ਗੇੜ ‘ਚ ਬਾਈ ਮਿਲੀ ਜਿਸ ਤੋਂ ਬਾਅਦ ਦੂਸਰੇ ਗੇੜ ‘ਚ ਉਸਦਾ ਸਾਹਮਣਾ 17 ਨਵੰਬਰ ਨੂੰ ਅਨੁਸ਼ ਨਾਲ ਹੋਵੇਗਾ ਭਾਰਤ ਦੀ ਇੱਕ ਹੋਰ ਤਮਗਾ ਆਸ 2016 ‘ਚ ਅਸਤਾਨਾ ‘ਚ ਹੋਏ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਸੋਨੀਆ ਨੂੰ ਵੀ ਪਹਿਲੇ ਗੇੜ ‘ਚ ਬਾਈ ਮਿਲੀ ਹੈ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।