ਪਲਾਟ ਖਰੀਦ ਘਪਲਾ : ਮਨਪ੍ਰੀਤ ਬਾਦਲ ਪੁੱਜੇ ਵਿਜੀਲੈਂਸ ਦਫਤਰ

Manpreet Badal
ਬਠਿੰਡਾ : ਵਿਜੀਲੈਂਸ ਦਫ਼ਤਰ ’ਚ ਪੇਸ਼ ਹੋਣ ਲਈ ਜਾਂਦੇ ਹੋਏ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ। ਤਸਵੀਰ : ਸੱਚ ਕਹੂੰ ਨਿਊਜ਼

ਬਠਿੰਡਾ (ਸੁਖਜੀਤ ਮਾਨ)। ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਤੇ ਮਨਪ੍ਰੀਤ ਸਿੰਘ ਬਾਦਲ (Manpreet Badal) ਅੱਜ ਅਟਕਲਾਂ ਦੇ ਬਾਵਜੂਦ ਬਠਿੰਡਾ ਵਿਜੀਲੈਂਸ ਦਫਤਰ ਪੁੱਜ ਗਏ ਹਨ। ਇਸ ਤੋਂ ਪਹਿਲਾਂ ਜਦੋਂ ਮਨਪ੍ਰੀਤ ਬਾਦਲ ਨੂੰ ਪਹਿਲਾਂ ਸੰਮਨ ਕੀਤੇ ਗਏ ਸੀ ਤਾਂ ਉਹ ਪਿੱਠ ਦਰਦ ਦਾ ਪੀਜੀਆਈ ‘ਚੋਂ ਇਲਾਜ ਚਲਦਾ ਹੋਣ ਦੀ ਗੱਲ ਕਹਿ ਕੇ ਪੇਸ਼ ਨਹੀਂ ਹੋਏ ਸੀ। ਹੁਣ ਵੀ ਅੰਦਾਜੇ ਲਗਾਏ ਜਾ ਰਹੇ ਸੀ ਕਿ ਉਹ ਸ਼ਾਇਦ ਪੇਸ਼ ਨਾ ਹੋਣ ਕਿਉਂਕਿ ਕੱਲ੍ਹ ਦੇਰ ਰਾਤ ਤੱਕ ਉਹਨਾਂ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਵੱਲੋਂ ਵੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ। ਅੱਜ ਵੀ ਮਨਪ੍ਰੀਤ ਬਾਦਲ ਪਿੱਠ ‘ਤੇ ਦਰਦ ਤੋਂ ਰਾਹਤ ਵਾਲੀ ਬੈਲਟ ਲਗਾ ਕੇ ਪੁੱਜੇ ਹਨ।

ਵਿਧਾਇਕ ਕੁਲਵੰਤ ਸਿੰਘ ਦੇ ਘਰ ਅਤੇ ਦਫ਼ਤਰਾਂ ’ਤੇ ਈਡੀ ਦਾ ਛਾਪਾ

ਪਤਾ ਲੱਗਿਆ ਹੈ ਕਿ ਵਿਜੀਲੈਂਸ ਵੱਲੋਂ ਮਨਪ੍ਰੀਤ ਤੋਂ ਪੁੱਛਗਿੱਛ ਲਈ ਵਿਜੀਲੈਂਸ ਨੇ ਸਵਾਲਾਂ ਦੀ ਲੰਬੀ ਸੂਚੀ ਬਣਾਈ ਹੋਈ ਹੈ ਕਿਉਂਕਿ ਕੇਸ ਦਰਜ਼ ਹੋਣ ਤੋਂ ਲੈ ਕੇ ਮਨਪ੍ਰੀਤ ਬਾਦਲ ਪਹਿਲੀ ਵਾਰ ਵਿਜੀਲੈਂਸ ਦਾ ਸਾਹਮਣਾ ਕਰਨਗੇ। ਦੱਸਣਯੋਗ ਹੈ ਕਿ ਬਠਿੰਡਾ ’ਚ ਬੀਡੀਏ ਦੇ ਪਲਾਟ ਖ਼ਰੀਦ ਮਾਮਲੇ ’ਚ ਕਥਿਤ ਘੁਟਾਲੇ ਸਬੰਧੀ ਵਿਜੀਲੈਂਸ ਨੇ ਮਨਪ੍ਰੀਤ ਸਿੰਘ ਬਾਦਲ ਸਮੇਤ 6 ਜਣਿਆਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਹੈ । ਇਨ੍ਹਾਂ ’ਚੋਂ ਤਿੰਨ ਜਣੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੇ ਜਾ ਚੁੱਕੇ ਹਨ। ਦੋ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਲਈ ਅਰਜ਼ੀ ਬਠਿੰਡਾ ਅਦਾਲਤ ਨੇ  ਰੱਦ ਕਰ ਦਿੱਤੀ ਹੈ। (Manpreet Badal)

Manpreet Badal