ਮੋਹਾਲੀ ‘ਚ ਵੱਡਾ ਹਾਦਸਾ: ਉਸਾਰੀ ਅਧੀਨ ਇਮਾਰਤ ਦੀ ਨੀਂਹ ਡਿੱਗੀ, 6 ਮਜ਼ਦੂਰ ਦੱਬੇ, 3 ਨੂੰ ਬਚਾਇਆ

ਮੁਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਦੇ ਮੋਹਾਲੀ ਦੇ ਏਅਰਪੋਰਟ ਰੋਡ ‘ਤੇ ਸਥਿਤ ਮੁਹਾਲੀ ਸਿਟੀ ਸੈਂਟਰ-2 ਦੀ ਉਸਾਰੀ ਅਧੀਨ ਇਮਾਰਤ ਦੇ ਨੀਂਹ ਪੱਥਰ ਦਾ ਵੱਡਾ ਹਿੱਸਾ ਅਚਾਨਕ ਧੱਸ ਗਿਆ। ਹਾਦਸਾ ਐਤਵਾਰ ਸ਼ਾਮ ਕਰੀਬ 5.15 ਵਜੇ ਵਾਪਰਿਆ। ਇਸ ਵਿੱਚ ਕੁੱਲ ਛੇ ਮਜ਼ਦੂਰ ਕੰਮ ਕਰ ਰਹੇ ਸਨ ਅਤੇ ਮਿੱਟੀ ਡਿੱਗਣ ਕਾਰਨ ਦੱਬ ਗਏ। ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ।

ਮੌਕੇ ‘ਤੇ ਕਈ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਮਿੱਟੀ ਹੇਠਾਂ ਦੱਬੇ ਮਜ਼ਦੂਰਾਂ ਨੂੰ ਕੱਢਣ ਦਾ ਕੰਮ ਸ਼ੁਰੂ ਕੀਤਾ। ਬਚਾਅ ਮੁਹਿੰਮ ਦੌਰਾਨ ਹੁਣ ਤੱਕ ਛੇ ਵਿੱਚੋਂ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਜਾ ਚੁੱਕਾ ਹੈ ਅਤੇ ਬਾਕੀ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੇ ਬੇਸਮੈਂਟ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇੱਕ ਮਜ਼ਦੂਰ ਕੰਡੇਦਾਰ ਜਾਲ ਬੰਨ੍ਹ ਰਿਹਾ ਸੀ। ਫਿਰ ਅਚਾਨਕ ਉਹ ਫਸ ਗਿਆ ਤਾਂ ਬਾਕੀ ਮਜ਼ਦੂਰ ਵੀ ਉਸ ਨੂੰ ਬਚਾਉਣ ਲਈ ਆ ਗਏ। ਇਸ ਦੇ ਨਾਲ ਹੀ ਦੂਜੇ ਪਾਸੇ ਤੋਂ ਮਿੱਟੀ ਡਿੱਗ ਗਈ ਅਤੇ ਸਾਰੇ ਮਜ਼ਦੂਰ ਦੱਬ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ