ਮਾਲਕ ਨੂੰ ਪ੍ਰਾਪਤ ਕਰਨਾ ਹੀ ਮਨੁੱਖੀ ਜਨਮ ਦਾ ਟੀਚਾ : Saint Dr MSG

Saint Dr. MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਚੁਰਾਸੀ ਲੱਖ ਜੂਨਾਂ ‘ਚ ਸਰਵੋਤਮ ਜੂਨ ਇਨਸਾਨ ਦੀ ਹੈ ਮਾਲਕ ਨੇ ਇਨਸਾਨ ਨੂੰ ਖੁਦਮੁਖਤਿਆਰ ਬਣਾਇਆ ਤਾਂਕਿ ਇਨਸਾਨ ਆਵਾਗਮਨ ਤੋਂ ਅਜ਼ਾਦ ਹੋ ਜਾਵੇ ਅਤੇ ਜੀਵ-ਆਤਮਾ ਪਰਮ ਪਿਤਾ ਪਰਮਾਤਮਾ ਦੀ ਗੋਦ ‘ਚ ਜਾ ਬੈਠੇ। (Saint Dr. MSG)

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਅੱਜ ਦਾ ਇਨਸਾਨ ਸਾਰੀਆਂ ਜੂਨਾਂ ਦਾ ਬਾਦਸ਼ਾਹ ਬਣ ਕੇ ਗੁਨਾਹ ਕਰਨ ‘ਤੇ ਲੱਗਿਆ ਹੋਇਆ ਹੈ ਇਨਸਾਨ ਆਪਣੇ ਖ਼ਿਆਲਾਂ, ਕਰਮਾਂ,  ਨਜ਼ਰਾਂ ਨਾਲ ਬੁਰੇ ਕਰਮ ਕਰਦਾ ਹੈ ਇਨਸਾਨ ਖਿਆਲਾਂ, ਅੱਖਾਂ ਨਾਲ ਕੋਈ ਬੁਰਾ ਕਰਮ ਕਰਦਾ ਹੈ ਅਤੇ ਉਹ ਥੋੜ੍ਹਾ ਸਿਮਰਨ ਕਰ ਲੈਂਦਾ ਹੈ ਤਾਂ ਖ਼ਿਆਲ ਖਤਮ ਹੋ ਜਾਂਦਾ ਹੈ ਪਰ ਜੋ ਲੋਕ ਮਨ ਦੀ ਸੁਣ ਕੇ ਬੁਰੇ ਖ਼ਿਆਲਾਂ ‘ਤੇ ਅਮਲ ਕਰ ਲੈਂਦੇ ਹਨ ਉਹ ਅੰਦਰੋਂ-ਬਾਹਰੋਂ ਖੁਦ ਵੀ ਦੁਖੀ ਰਹਿੰਦੇ ਹਨ ਅਤੇ ਸਾਰੇ ਪਰਿਵਾਰ ਨੂੰ ਵੀ ਹਮੇਸ਼ਾ ਦੁਖੀ ਰੱਖਦੇ ਹਨ। (Saint Dr. MSG)

ਇਹ ਵੀ ਪੜ੍ਹੋ : ਕਰਨਾਟਕ ’ਚ ਨਿਪਾਹ ਵਾਇਰਸ ਸਬੰਧੀ ਨਿਗਰਾਨੀ ਵਧਾਈ

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਮਨ ਬੜੀ ਜ਼ਾਲਮ ਤਾਕਤ ਹੈ ਮਨ ਕਿਸੇ ਨੂੰ ਕਦੋਂ, ਕਿੱਥੇ ਸੁੱਟ ਦੇਵੇ, ਇਸ ਦਾ ਕੋਈ ਭਰੋਸਾ ਨਹੀਂ ਹੈ ਇਸ ਲਈ ਇਨਸਾਨ ਨੂੰ ਸੋਚਣਾ ਚਾਹੀਦਾ ਹੈ ਕਿ ਮਾਲਕ ਨੇ ਉਸਨੂੰ ਬਹੁਤ ਉੱਚਾ ਰੁਤਬਾ ਦਿੱਤਾ ਹੈ ਇਸ ਮਨੁੱਖ ਜੂਨੀ ‘ਚ ਮਾਲਕ ਨੂੰ ਹਾਸਲ ਕਰਨਾ ਹੀ ਸਭ ਤੋਂ ਵੱਡਾ ਟੀਚਾ ਹੋਣਾ ਚਾਹੀਦਾ ਹੈ ਪਰ ਆਦਮੀ ਆਪਣੇ ਸਹੀ ਰਾਹ ਤੋਂ ਭਟਕ ਗਿਆ ਹੈ ਪਰਮ ਪਿਤਾ ਪਰਮਾਤਮਾ ਨੂੰ ਭੁੱਲ ਗਿਆ ਹੈ ਮਨ ਅਤੇ ਮਨਮਤੇ ਖ਼ਿਆਲਾਂ ‘ਚ ਦਿਨ-ਰਾਤ ਗੁਆਚਿਆ ਰਹਿੰਦਾ ਹੈ ਅਜਿਹਾ ਇਨਸਾਨ ਨਾ ਖੁਦ ਕੁਝ ਕਰਦਾ ਹੈ ਅਤੇ ਨਾ ਹੀ ਦੂਜਿਆਂ ਨੂੰ ਕੰਮ ਕਰਦਾ ਵੇਖ ਕੇ ਖੁਸ਼ ਹੁੰਦਾ ਹੈ। (Saint Dr. MSG)

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਅਜਿਹਾ ਘੋਰ ਕਲਿਯੁਗ ਦਾ ਸਮਾਂ ਹੈ ਅੱਜ ਲੋਕ ਭੋਗਾਂ ਦੇ ਕੀੜੇ ਬਣ ਗਏ ਹਨ ਅਤੇ ਲੋਕ ਜਿਹੋ-ਜਿਹੇ ਖੁਦ ਹੁੰਦੇ ਹਨ, ਦੂਜਿਆਂ ਨੂੰ ਵੀ ਉਸੇ ਤਰਾਜ਼ੂ ‘ਚ ਤੋਲਦੇ ਹਨ, ਕਿਉਂਕਿ ਜਿਸ ਨੂੰ ਜਿਹੋ-ਜਿਹੀ ਅਕਲ ਹੁੰਦੀ ਹੈ, ਉਹੋ-ਜਿਹੀਆਂ ਹੀ ਗੱਲਾਂ ਕਰਦਾ ਹੈ ਕਹਿੰਦੇ ਹਨ ਕਿ ਅਕਲ ਖਰੀਦੀ ਨਹੀਂ ਜਾ ਸਕਦੀ, ਪਰ ਇਹ ਵੀ ਸਹੀ ਹੈ ਕਿ ਭਾਵਨਾ ਵੀ ਖਰੀਦੀ ਨਹੀਂ ਜਾ ਸਕਦੀ ਸਗੋਂ ਬਣਾਈ ਜਾ ਸਕਦੀ ਹੈ। (Saint Dr. MSG)

ਦ੍ਰਿੜ੍ਹ-ਵਿਸ਼ਵਾਸ ਦੀ ਭਾਵਨਾ ਅਤੇ ਮਾਲਕ ਦੇ ਪ੍ਰਤੀ ਅਟੁੱਟ ਪਿਆਰ-ਮੁਹੱਬਤ ਦੀ ਭਾਵਨਾ | Saint Dr. MSG

ਆਪ ਜੀ ਨੇ ਅੱਗੇ ਫ਼ਰਮਾਇਆ ਕਿ ਕੋਈ ਇਨਸਾਨ ਮਜ਼ਬੂਰੀ ‘ਚ ਸੇਵਾ, ਸਿਮਰਨ ਕਰੇ ਤਾਂ ਕੋਈ ਫਾਇਦਾ ਨਹੀਂ ਹੁੰਦਾ ਇਹ ਸਹੀ ਹੈ ਕਿ ਜਿੰਨੀ ਸੇਵਾ-ਸਿਮਰਨ ਕੀਤਾ, ਉਸ ਦਾ ਫਾਇਦਾ ਮਿਲੇਗਾ, ਪਾਪ-ਕਰਮ ਵੀ ਕੱਟਣਗੇ ਪਰ ਇਸ ਧਰਤੀ ‘ਤੇ ਰਹਿੰਦੇ ਹੋਏ ਇਨਸਾਨ ਨੂੰ ਜੋ ਸੁਖ-ਸ਼ਾਂਤੀ, ਅਨੰਦ, ਪਰਮਾਨੰਦ ਮਿਲਣਾ ਚਾਹੀਦਾ ਹੈ, ਜੋ ਜਦੋਂ ਤੱਕ ਆਪਣੇ ਸਤਿਗੁਰੂ ‘ਤੇ ਪੂਰਨ ਧਿਆਨ ਨਹੀਂ ਲਾਉਂਦੇ,ਉਦੋਂ ਤੱਕ ਇਨਸਾਨ ਨੂੰ ਉਹ ਸਭ ਕੁਝ ਨਹੀਂ ਮਿਲ ਸਕਦਾ, ਜੋ ਪਵਿੱਤਰ ਗਰੰਥਾਂ ‘ਚ ਲਿਖਿਆ ਹੋਇਆ ਹੈ ਗਰੰਥਾਂ ‘ਚ ਲਿਖਿਆ ਹੈ।

ਕਿ ਤੁਸੀਂ ਅੰਦਰੋਂ-ਬਾਹਰੋਂ ਰਹਿਮੋ-ਕਰਮ ਨਾਲ ਮਾਲਾਮਾਲ ਹੋ ਜਾਓਗੇ, ਖੁਸ਼ੀਆਂ ਨਾਲ ਲਬਰੇਜ਼ ਹੋ ਜਾਓਗੇ ਜੋ ਬਚਨਾਂ ਨੂੰ ਸੁਣ ਕੇ ਅਮਲ ਕਰ ਲੈਂਦੇ ਹਨ ਉਹ ਹੀ ਖੁਸ਼ੀਆਂ ਹਾਸਲ ਕਰਦੇ ਹਨ। ਆਪ ਜੀ ਨੇ ਫ਼ਰਮਾਇਆ ਕਿ ਜਿਨ੍ਹਾਂ ਲੋਕਾਂ ਨੇ ਨਾਮ ਨਹੀਂ ਲਿਆ, ਉਨ੍ਹਾਂ ਦਾ ਤਾਂ ਬੇੜਾ ਕਿਵੇਂ ਪਾਰ ਹੋਵੇਗਾ ਪਰ ਜਿਨ੍ਹਾਂ ਨੇ ਲੈ ਲਿਆ ਹੋਵੇ ਜੇਕਰ ਉਹ ਸੇਵਾ-ਸਿਮਰਨ ਕਰਨ, ਬਚਨਾਂ ‘ਤੇ ਰਹਿਣ ਤਾਂ ਹੀ ਅੰਦਰੋਂ-ਬਾਹਰੋਂ ਖੁਸ਼ੀਆਂ ਹਾਸਲ ਕਰਨਗੇ ਜੋ ਬਾਹਰੋਂ ਕੁਝ ਅਤੇ ਅੰਦਰੋਂ ਕੁਝ ਹੋਰ ਨਜ਼ਰ ਆਉਂਦੇ ਹਨ ਉਹ ਕਦੇ ਵੀ ਮਾਲਕ ਦੀ ਕ੍ਰਿਪਾ ਦੇ ਪਾਤਰ ਨਹੀਂ ਬਣ ਸਕਦੇ ਇਸ ਲਈ ਤੁਸੀਂ ਸੇਵਾ-ਸਿਮਰਨ, ਪਰਮਾਰਥ ਕਰੋ ਤਾਂਕਿ ਤੁਸੀਂ ਮਾਲਕ ਦੀਆਂ ਖੁਸ਼ੀਆਂ ਨੂੰ ਅੰਦਰੋਂ-ਬਾਹਰੋਂ ਮਹਿਸੂਸ ਕਰ ਸਕੋ ਅਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓ। (Saint Dr. MSG)

LEAVE A REPLY

Please enter your comment!
Please enter your name here