RR Vs LSG : ਰਾਜਸਥਾਨ ਰਾਇਲਸ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ ਦਾ ਫੈਸਲਾ

RR Vs LSG

(ਏਜੰਸੀ) ਜੈਪੁਰ। RR Vs LSG ਲਖਨਊ ਸੁਪਰ ਜਾਇੰਟਸ ਅਤੇ ਰਾਜਸਥਾਨ ਰਾਇਲਸ ’ਚ ਫਸਵਾਂ ਮੁਕਾਬਲਾ ਵੇਖਣ ਨੂੰ ਮਿਲੇਗਾ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ਦੌਰਾਨ ਭਾਰਤੀ ਬੱਲੇਬਾਜ ਕੇਐੱਲ ਰਾਹੁਲ ਦੀ ਫਾਰਮ ਅਤੇ ਫਿਟਨੈੱਸ ’ਤੇ ਸਾਰਿਆਂ ਦੀ ਨਜ਼ਰ ਟਿਕੀ ਰਹੇਗੀ। ਰਾਹੁਲ ਸੱਟ ਲੱਗਣ ਕਾਰਨ ਇੰਗਲੈਂਡ ਖਿਲਾਫ ਅਖੀਰਲੇ ਚਾਰ ਟੈਸਟ ਮੈਚਾਂ ’ਚ ਨਹੀਂ ਖੇਡ ਸਕੇ ਸਨ।

ਲਖਨਊ ਦਾ ਕਪਤਾਨ ਨਾ ਸਿਰਫ ਇੱਕ ਬੱਲੇਬਾਜ ਸਗੋਂ ਅਗਵਾਈਕਰਤਾ ਦੇ ਰੂਪ ’ਚ ਵੀ ਵਧੀਆ ਪ੍ਰਦਰਸ਼ਨ ਕਰਨਾ ਚਾਹੇਗਾ। ਲਖਨਊ ਦੀ ਟੀਮ ਉਨ੍ਹਾਂ ਦੀ ਅਗਵਾਈ ’ਚ ਪਿਛਲੇ ਦੋ ਸੈਸ਼ਨਾਂ ’ਚ ਪਲੇਆਫ ’ਚ ਜਗ੍ਹਾ ਬਣਾਉਣ ’ਚ ਸਫਲ ਰਹੀ ਸੀ ਆਈਪੀਐੱਲ ਦੇ ਸ਼ੁਰੂਆਤੀ ਸੈਸ਼ਨ ’ਚ ਰਾਹੁਲ ਵਿਸ਼ੁੱਧ ਬੱਲੇਬਾਜ ਦੇ ਰੂਪ ’ਚ ਖੇਡ ਸਕਦੇ ਹਨ ਪਰ ਵਿਕਟਕੀਪਿੰਗ ਦੀ ਵਾਧੂ ਜਿੰਮੇਵਾਰੀ ਲੈਣ ਨਾਲ ਉਨ੍ਹਾਂ ਦੀ ਟੀ20 ਵਿਸ਼ਵ ਕੱਪ ਲਈ ਭਾਰਤੀ ਟੀਮ ’ਚ ਜਗ੍ਹਾ ਬਣਾਉਣ ਦੀ ਸੰਭਾਵਨਾ ਵਧ ਜਾਵੇਗੀ।

ਰਾਜਸਥਾਨ ਰਾਇਲਸ ਦੇ ਕਪਤਾਨ ਸੰਜੂ ਸੈਮਸਨ?ਵੀ ਆਈਸੀਸੀ ਟੂਰਨਾਮੈਂਟ ਲਈ ਵਿਕਟਕੀਪਰ ਦੇ ਰੂਪ ’ਚ ਭਾਰਤੀ ਟੀਮ ’ਚ ਜਗ੍ਹਾ ਬਣਾਉਣ ਦੇ ਦਾਅਵੇਦਾਰ ਹਨ ਅਤੇ ਉਹ ਵੀ ਸ਼ੁਰੂ ਤੋਂ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੇ ਰਾਇਲਸ ਦੀ ਟੀਮ 2022 ’ਚ ਫਾਈਨਲ ’ਚ ਪਹੁੰਚੀ ਸੀ ਜਿੱਥੇ ਉਸ ਨੂੰ ਗੁਜਰਾਤ ਟਾਈਟੰਸ ਤੋਂ ਹਾਰ ਦਾ ਸਾਹਮਣਾ ਕਰਨ ਪਿਆ ਸੀ ਪਿਛਲੇ ਸੈਸ਼ਨ ’ਚ ਵੀ ਉਸ ਨੇ ਸ਼ੁਰੂ ’ਚ ਵਧੀਆ ਪ੍ਰਦਰਸ਼ਨ ਕੀਤਾ ਸੀ ਪਰ ਆਖਿਰ ’ਚ ਪੰਜਵੇਂ ਸਥਾਨ ’ਤੇ ਰਹੀ ਸੀ ਰਾਇਲਸ ਦੀ ਬੱਲੇਬਾਜੀ ਕਾਫੀ ਮਜ਼ਬੂਤ ਹੈ ਜਿਸ ’ਚ ਕਪਤਾਨ ਸੈਮਸਨ ਤੋਂ ਇਲਾਵਾ ਬਿਹਤਰੀਨ ਫਾਰਮ ’ਚ ਚੱਲ ਰਹੇ ਯਸ਼ੱਸਵੀ ਜਾਇਸਵਾਲ ਅਤੇ ਜੋਸ ਬਟਲਰ ਸ਼ਾਮਲ ਹਨ।

ਸੈਮਸਨ ’ਤੇ ਵੀ ਰਹਿਣਗੀਆਂ ਨਜ਼ਰਾਂ

ਟੀਮ ਕੋਲ ਧਰੁਵ ਜੁਰੇਲ ਦੇ ਰੂਪ ’ਚ ਵਧੀਆ ਫਿਨਿਸ਼ਰ ਹੈ ਜਿਸ ਨੇ ਇੰਗਲੈਂਡ ਖਿਲਾਫ ਟੈਸਟ ਲੜੀ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ ਸੈਮਸਨ ਵੈਸਟਇੰਡੀਜ਼ ਦੇ ਸ਼ਿਮਰੋਨ ਹੇਟਮਾਇਰ ਅਤੇ ਰੋਵਮੈਨ ਪਾਵੇਲ ਨੂੰ ਟੀਮ ’ਚ ਰੱਖ ਕੇ ਮੱਧਕ੍ਰਮ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਜਿੱਥੋਂ ਤੱਕ ਲਖਨਊ ਦਾ ਸਵਾਲ ਹੈ ਤਾਂ?ਉਸ ਦੀ ਬੱਲੇਬਾਜੀ ਦਾ ਦਾਰੋਮਦਾਰ ਕਪਤਾਨ?ਰਾਹੁਲ ਤੋਂ ਇਲਾਵਾ ਕਵਿੰਟਨ ਡੀ ਕਾਕ, ਮਾਰਕਸ ਸਟੋਈਨਿਸ ਅਤੇ ਨਿਕੋਲਸ ਪੂਰਨ ’ਤੇ ਟਿਕਿਆ ਰਹੇਗਾ।

ਲਖਨਊ ਕੋਲ ਵੀ ਰਵੀ ਬਿਸ਼ਨੋਈ ਦੇ ਰੂਪ ’ਚ ਲਾਹੇਵੰਦ ਸਪਿੱਨਰ ਹੈ ਜੋ ਆਈਪੀਐੱਲ ’ਚ ਵਧੀਆ ਪ੍ਰਦਰਸ਼ਨ?ਕਰਕੇ ਵਿਸ਼ਵ ਕੱਪ ਦੀ ਟੀਮ ’ਚ ਜਗ੍ਹਾ ਬਣਾਉਣ ਲਈ ਮਜ਼ਬੂਤ ਦਾਅਵਾ ਪੇਸ਼ ਕਰਨ ਦੀ ਕੋਸ਼ਿਸ਼ ਕਰੇਗਾ ਇਸ ਤੋਂ ਇਲਾਵਾ 41 ਸਾਲ ਦੇ ਸਪਿੱਨਰ ਅਮਿਤ ਮਿਸ਼ਰਾ ਦੇ ਅਨੁਭਵ ਦਾ ਵੀ ਲਖਨਊ ਨੂੰ ਫਾਇਦਾ ਮਿਲੇਗਾ। RR Vs LSG