ਲੋਨੀ ਦੇ ਐਸਟੀਪੀ ਪਲਾਂਟ ‘ਚ ਜਹਿਰੀ ਗੈਸ ਨਾਲ 3 ਦੀ ਮੌਤ

Loni, STP, Plant, Killed, 3 People, Poison, Gass

ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ | Poison Gas

ਗਾਜਿਆਬਾਦ, (ਏਜੰਸੀ)। ਉੱਤਰ ਪ੍ਰਦੇਸ਼ ‘ਚ ਗਾਜਿਆਬਾਦ ਜਿਲੇ ਧਾਣਾ ਖੇਤਰ ‘ਚ ਐਤਵਾਰ ਦੀ ਸਵੇਰ ਨਗਰਪਾਲਿਕਾ ਦੇ ਐਸਟੀਪੀ ਪਲਾਂਟ ‘ਚ ਜਹਿਰੀਲੀ ਗੈਸ ਨਾਲ ਤਿੰਨ ਦੀ ਮੌਤ ਹੋ ਗਈ। ਨਗਰ ਪੁਲਿਸ ਅਧਿਕਾਰੀ ਅਕਾਸ਼ ਤੋਮਰ ਨੇ ਦੱਸਿਆ ਕਿ ਐਤਵਾਰ ਸਵੇਰੇ ਲਗਭਗ ਨੌ ਵਜੇ ਨਸਬੰਦੀ ਕਾਲੋਨੀ ਤਿਰਾਹੇ ਕੋਲ ਲੋਨੀ ਨਗਰ ਪਾਲਿਕਾ ਐਸਟੀਪੀ ਪਲਾਂਅ ‘ਚ ਰੋਸ਼ਨ ਲਾਲ ਕਰਮਚਾਰੀ ਪੰਚ ਦਾ ਕੂੜਾ ਹਟਾਉਣ ਲਈ ਟੈਂਕ ‘ਚ ਉਤਰਿਆ। ਜਦੋਂ ਉਹ 10 ਮਿੰਟ ਤੱਕ ਬਾਹਰ ਨਹੀਂ ਆਇਆ ਤਾਂ ਉਸ ਨੂੰ ਦੇਖਣ ਲਈ ਮਹੇਸ਼ ਨਾਂਅ ਦਾ ਆਦਮੀ ਟੈਂਕ ‘ਚ ਉਤਰ ਗਿਆ ਉਹ ਵੀ ਬਾਹਰ ਨਹੀਂ ਆਇਆ। ਇਨ੍ਹਾਂ ਦੋਵਾਂ ਕਰਮਚਾਰੀਆਂ ਨੂੰ ਬਚਾਉਣ ਲਈ ਮੁਹੱਲੇ ਦਾ ਹੀ ਇਕ ਆਦਮੀ ਟੈਂਕ ‘ਚ ਉਤਰ ਗਿਆ ਅਤੇ ਉਹ ਵੀ ਬਾਹਰ ਨਹੀਂ ਨਿਕਲਿਆ।

ਇਸ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਕਰਮਚਾਰੀ ਕਿਸੇ ਤਰ੍ਹਾਂ ਟੈਂਕ ‘ਚ ਉਤਰੇ ਤਿੰਨਾਂ ਵਿਅਕਤੀਆ ਨੂੰ ਬਾਹਰ ਕੱਢਿਆ ਅਤੇ ਨੇੜੇ ਦੇ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਦੀ ਮੌਤ ਜਹਿਰੀਲੀ ਗੈਸ ਕਾਰਨ ਹੋਈ ਹੈ। ਇਸ ਸਿਲਸਿਲੇ ‘ਚ ਪੁਲਿਸ ਨੇ ਮਾਮਲੇ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।