ਨਸ਼ੇ ਨੂੰ ਲੈ ਕੇ ਵੱਡਾ ਫੇਰਬਦਲ, 14 ਐਸਐਸਪੀ ਬਦਲੇ

Long, Alteration, Drug, Use, 14 SSP, Changed

ਪ੍ਰਧਾਨ ਮੰਤਰੀ ਦੀ ਰੈਲੀ ਕਾਰਨ 24 ਘੰਟੇ ਲੇਟ ਹੋਏ ਤਬਾਦਲੇ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਸਖ਼ਤ ਹੋਈ ਸਰਕਾਰ ਨੇ 14 ਐਸ.ਐਸ.ਪੀਜ਼ ਦਾ ਤਬਾਦਲਾ ਕਰ ਦਿੱਤਾ ਦਿੱਤਾ ਹੈ। ਇਸ ਨਾਲ ਹੀ 9 ਐਸ.ਐਸ.ਪੀਜ਼ ਨੂੰ ਦੁਬਾਰਾ ਹੋਰ ਜ਼ਿਲੇ ਐਸ.ਪੀ.ਐਸ.ਪੀ. ਨਹੀਂ ਲਗਾਇਆ ਗਿਆ ਹੈ, ਜਦੋਂ ਕਿ 4 ਐਸ.ਐਸ.ਪੀਜ਼. ਨੂੰ ਮੁੜ ਤੋਂ ਹੋਰ ਜ਼ਿਲ੍ਹੇ ਦਾ ਐਸ.ਐਸ.ਪੀ. ਲਗਾਇਆ ਗਿਆ ਹੈ।  ਇਹ ਤਬਾਦਲੇ ਇੱਕ ਦਿਨ ਪਹਿਲਾਂ ਹੀ ਮੰਗਲਵਾਰ ਨੂੰ ਹੀ ਤਿਆਰ ਕਰ ਲਏ ਗਏ ਸਨ ਪਰ ਸੂਬੇ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਲੈ ਕੇ ਇਹ ਤਬਾਦਲੇ ਨਹੀਂ ਕੀਤੇ ਗਏ ਸਨ, ਕਿਉਂਕਿ ਇਸ ਨਾਲ ਸੁਰਖਿਆ ਇੰਤਜ਼ਾਮ ਵਿੱਚ ਮਾੜਾ ਅਸਰ ਪੈ ਸਕਦਾ ਸੀ।

18 ਆਈ.ਪੀ.ਐਸ. ਅਤੇ 12 ਪੀ.ਪੀ.ਐਸ. ਦਾ ਕੀਤਾ ਤਬਾਦਲਾ

ਗ੍ਰਹਿ ਵਿਭਾਗ ਵੱਲੋਂ ਤਬਾਦਲਿਆਂ ਦੀ ਜਾਰੀ ਕੀਤੀ ਗਈ ਲਿਸਟ ਅਨੁਸਾਰ ਸਵਪਨ ਸ਼ਰਮਾ ਏ.ਆਈ.ਜੀ. ਸੀ.ਆਈ. ਪੰਜਾਬ ਨੂੰ ਐਸ.ਐਸ.ਪੀ. ਰੋਪੜ, ਨਾਨਕ ਸਿੰਘ ਐਸ.ਐਸ.ਪੀ. ਫਰੀਦਕੋਟ ਨੂੰ ਐਸ.ਐਸ.ਪੀ. ਬਠਿੰਡਾ, ਦੀਪਕ ਹਿਲੋਰੀ ਏ.ਆਈ.ਜੀ. ਐਸ.ਬੀ.-1 ਨੂੰ ਐਸ.ਐਸ.ਪੀ. ਸ਼ਹੀਦ ਭਗਤ ਸਿੰਘ ਨਗਰ, ਸੰਦੀਪ ਗਰਗ ਏ.ਡੀ.ਸੀ.ਪੀ. ਲੁਧਿਆਣਾ ਨੂੰ ਐਸ.ਐਸ.ਪੀ. ਸੰਗਰੂਰ, ਧਰੁਵ ਦਹੀਆ ਐਸ.ਪੀ. ਐਸ.ਪੀ.ਯੂ. ਨੂੰ ਐਸ.ਐਸ.ਪੀ. ਖੰਨਾ, ਗੁਲਨੀਤ ਸਿੰਘ ਖੁਰਾਨਾ ਐਸ.ਪੀ. ਐਸ.ਪੀ.ਯੂ. ਨੂੰ ਐਸ.ਐਸ.ਪੀ. ਫਾਜਿਲਕਾ।

ਸਵਰਨਦੀਪ ਸਿੰਘ ਨੂੰ ਐਸ.ਐਸ.ਪੀ. ਬਟਾਲਾ, ਸਤਿੰਦਰ ਸਿੰਘ ਐਸ.ਐਸ.ਪੀ. ਸਹੀਦ ਭਗਤ ਸਿੰਘ ਨਗਰ ਨੂੰ ਐਸ.ਐਸ.ਪੀ. ਕਪੂਰਥਲਾ, ਵਰਿੰਦਰ ਸਿੰਘ ਬਰਾੜ ਏ.ਆਈ.ਜੀ. ਵਿਜੀਲੈਂਸ ਪੰਜਾਬ ਨੂੰ ਐਸ.ਐਸ.ਪੀ. ਲੁਧਿਆਣਾ ਦਿਹਾਤੀ, ਨਵਜੋਤ ਸਿੰਘ ਐਸ.ਐਸ.ਪੀ. ਖੰਨਾ ਨੂੰ ਐਸ.ਐਸ.ਪੀ. ਜਲੰਧਰ ਦਿਹਾਤੀ, ਮਨਦੀਪ ਸਿੰਘ ਸਿੱਧੂ ਐਸ.ਐਸ.ਪੀ. ਸੰਗਰੂਰ ਨੂੰ ਐਸ.ਐਸ.ਪੀ. ਪਟਿਆਲਾ, ਮਨਜੀਤ ਸਿੰਘ ਢੇਸੀ ਪੀ.ਏ.ਪੀ. 80 ਬਟਾਲੀਅਨ ਨੂੰ ਐਸ.ਐਸ.ਪੀ. ਮੁਕਤਸਰ ਸਾਹਿਬ, ਮਨਧੀਰ ਸਿੰਘ ਏ.ਆਈ.ਜੀ. ਐਸ.ਪੀ.ਯੂ. ਨੂੰ ਐਸ.ਐਸ.ਪੀ. ਮਾਨਸਾ, ਰਾਜ ਬਚਨ ਸਿੰਘ ਐਸ.ਐਸ.ਪੀ. ਰੋਪੜ ਨੂੰ ਐਸ.ਐਸ.ਪੀ. ਫਰੀਦਕੋਟ ਲਗਾਇਆ ਗਿਆ ਹੈ।

14 ਐਸ.ਐਸ.ਪੀ. ਵਿੱਚੋਂ 9 ਨੂੰ ਨਹੀਂ ਲਗਾਇਆ ਮੁੜ ਐਸ.ਐਸ.ਪੀ. | SSP

ਇਸੇ ਤਰਾਂ ਜਸਕਰਨ ਸਿੰਘ ਆਈ.ਜੀ. ਕ੍ਰਾਈਮ ਨੂੰ ਆਈ.ਜੀ.ਪੀ. ਪੀ.ਏ.ਪੀ., ਗੁਰਪ੍ਰੀਤ ਸਿੰਘ ਭੁੱਲਰ ਐਸ.ਐਸ.ਪੀ. ਜਲੰਧਰ ਦਿਹਾਤੀ ਨੂੰ ਏ.ਆਈ.ਜੀ. ਸੀ.ਆਈ. ਪੰਜਾਬ, ਸੁਰਜੀਤ ਸਿੰਘ ਐਸ.ਐਸ.ਪੀ. ਲੁਧਿਆਣਾ ਨੂੰ ਏ.ਆਈ.ਜੀ. ਕ੍ਰਾਈਮ ਪੰਜਾਬ, ਐਸ. ਭੂਪਤੀ ਐਸ.ਐਸ.ਪੀ. ਪਟਿਆਲਾ ਨੂੰ ਏ.ਆਈ.ਜੀ. ਵਿਜੀਲੈਂਸ ਬਿਊਰੋ, ਸੁਖਮਿੰਦਰ ਸਿੰਘਏ.ਆਈ.ਜੀ. ਅੰਮ੍ਰਿਤਸਰ ਨੂੰ  ਏ.ਆਈ.ਜੀ. ਸੀ.ਆਈ. ਅੰਮ੍ਰਿਤਸਰ ਦਾ ਵਾਧੂ ਚਾਰਜ਼, ਨਵੀਨ ਸਿੰਗਲਾ ਐਸ.ਐਸ.ਪੀ. ਬਠਿੰਡਾ ਨੂੰ ਏ.ਆਈ. ਐਸ.ਬੀ-1, ਪਾਟੀਲ ਖੇਤਾਨ ਬਾਲੀਰਾਮ ਐਸ.ਐਸ.ਪੀ. ਫਾਜਿਲਕਾ ਨੂੰ ਕਮਾਂਡੈਂਟ 5ਵੀ ਆਈ.ਆਰ.ਬੀ. ਅੰਮ੍ਰਿਤਸਰ।

ਗੌਰਵ ਗਰਗ ਆਈ.ਏ.ਜੀ. ਪਰਸੋਨਲ-3 ਨੂੰ ਏ.ਆਈ.ਜੀ. ਐਸ.ਪੀ.ਯੂ., ਅਖਿਲ ਚੌਧਰੀ ਐਸ.ਪੀ. ਐਸ.ਏ.ਟੈਸ. ਨਗਰ ਨੂੰ ਕਮਾਂਡੈਂਟ ਪੀ.ਏ.ਪੀ. ਬਹਾਦੁਰਗੜ, ਚਰਨਜੀਤ ਸਿੰਘ ਏ.ਡੀ.ਸੀ.ਪੀ. ਅੰਮ੍ਰਿਤਸਰ ਨੂੰ ਐਸ.ਪੀ. ਐਸ.ਪੀ.ਯੁ., ਭਾਗੀਰੱਥ ਸਿੰਘ ਐਸ.ਪੀ. ਪਠਾਨਕੋਟ ਨੂੰ ਐਸ.ਪੀ. ਐਸ.ਪੀ.ਯੂ., ਗੌਰਵ ਤੌਰਾ ਏ.ਡੀ.ਸੀ.ਪੀ. ਟ੍ਰੈਫਿਕ ਅੰਮ੍ਰਿਤਸਰ ਨੂੰ ਏ.ਡੀ.ਸੀ.ਪੀ. ਹੈਡਕੁਆਟਰ ਅੰਮ੍ਰਿਤਸਰ, ਓਪਿੰਦਰਜੀਤ ਸਿੰਘ ਐਸ.ਐਸ.ਪੀ. ਬਟਾਲਾ ਨੂੰ 27ਵੀ ਕਮਾਂਡੈਂਟ ਪੀ.ਏ.ਪੀ. ਬਟਾਲੀਅਨ ਜਲੰਧਰ, ਐਸ.ਐਸ.ਪੀ. ਮੁਕਤਸਰ ਨੂੰ ਏ.ਟਾਈ.ਜੀ. ਕ੍ਰਾਈਮ ਪੰਜਾਬ, ਐਸ.ਐਸ.ਪੀ. ਮਾਨਸਾ ਨੂੰ ਕਮਾਂਡੈਂਟ 9ਵੀ ਬਟਾਲੀਅਨ ਅੰਮ੍ਰਿਤਸ਼ਰ, ਐਸ.ਐਸ.ਪੀ. ਕਪੂਰਥਲਾ ਨੂੰ ਏ.ਆਈ.ਜੀ. ਪਰਸੋਨਲ-3 ਪੰਜਾਬ ਲਗਾਇਆ ਗਿਆ ਹੈ।