ਦੂਸ਼ਣਬਾਜ਼ੀ ਦੀ ਬਜਾਇ ਸਾਰਥਿਕ ਚਰਚਾ ਹੋਵੇ

Elections

18 ਵੀਂ ਲੋਕ ਸਭਾ ਦੀਆਂ ਚੋਣਾਂ ਲਈ ਮਾਹੌਲ ਗਰਮਾ ਰਿਹਾ ਹੈ। ਵੱਖ ਵੱਖ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸਿਆਸੀ ਸਰਗਰਮੀਆਂ ਤੇਜ਼ ਹਨ ਤਾਂ ਆਉਣ ਵਾਲੇ ਦਿਨਾਂ ’ਚ ਗਰਮਾਹਟ ਹੋਰ ਵਧੇਗੀ। ਰੈਲੀਆਂ, ਜਨਸਭਾਵਾਂ, ਨੁੱਕੜ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜਾਵੇਗਾ। ਆਮ ਤੌਰ ’ਤੇ ਸਾਡੇ ਦੇਸ਼ ’ਚ ਚੋਣ ਪ੍ਰਚਾਰ ਦਾ ਰੁਝਾਨ ਇੱਕ ਦੂਜੇ ਖਿਲਾਫ਼ ਜ਼ਿਆਦਾ ਤਿੱਖੇ ਸ਼ਬਦਾਂ ਦੀ ਵਰਖਾ ਹੁੰਦੀ ਹੈ। (Profanity)

ਚੰਗਾ ਹੋਵੇ ਜੇਕਰ ਦੂਸ਼ਣਬਾਜ਼ੀ ਦੀ ਥਾਂ ਸਕਾਰਾਤਮਕ ਨਜ਼ਰੀਆ ਅਪਣਾ ਕੇ ਵਿਕਾਸ ਦੇ ਮੁੱਦਿਆਂ ’ਤੇ ਗੱਲ ਹੋਵੇ। ਸਿਰਫ ਵਿਰੋਧ ਖਾਤਰ ਵਿਰੋਧ ਜਾਂ ਭੱਦੇ ਸ਼ਬਦਾਂ ਦੀ ਵਰਤੋਂ ਤੋਂ ਪਰਹੇਜ਼ ਕੀਤਾ ਜਾਵੇ। ਪਿਛਲੀਆਂ ਕਈ ਚੋਣਾਂ ’ਚ ਸਿਆਸੀ ਆਗੂਆਂ ਦੇ ਭੜਕਾਊ ਤੇ ਇਤਰਾਜ ਭਰੇ ਬਿਆਨ ਵਿਵਾਦ ਕਾਰਨ ਬਣਦੇ ਰਹੇ ਹਨ। ਚੋਣ ਕਮਿਸ਼ਨ ਨੂੰ ਇਸ ਮਾਮਲੇ ’ਚ ਕਾਰਵਾਈ ਵੀ ਕਰਨੀ ਪਈ। ਬਿਨਾਂ ਸ਼ੱਕ ਚੋਣਾਂ ’ਚ ਭਾਰੀ ਸੁਧਾਰ ਵੀ ਹੋਏ ਹਨ ਫਿਰ ਵੀ ਕੁਝ ਕਮੀ ਅੱਜ ਵੀ ਮੌਜੂਦ ਹਨ ਉਹਨਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। (Profanity)

Also Read : ਟਰੈਕਟਰ-ਟਰਾਲੀ ਕਾਰਨ ਵਾਪਰਿਆ ਹਾਦਸਾ, ਇੱਕ ਦੀ ਮੌਤ

ਸਿਆਸੀ ਆਗੂ ਸਦਭਾਵਨਾ, ਭਾਈਚਾਰੇ ਤੇ ਦੂਜਿਆਂ ਪ੍ਰਤੀ ਸਨਮਾਨ ਦਾ ਖਿਆਲ ਜ਼ਰੂਰ ਰੱਖਣ। ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਚੋਣਾਂ ਦਾ ਮਾਹੌਲ ਆਦਰਸ਼ ਹੋਵੇ ਤਾਂ ਦੇਸ਼ ਅੰਦਰ ਭਾਈਚਾਰਾ ਤੇ ਅਮਨ ਅਮਾਨ ਹੋਰ ਮਜ਼ਬੂਤ ਹੋਵੇਗਾ। ਚੋਣ ਪ੍ਰਚਾਰ ’ਚ ਅਜਿਹਾ ਸਿਸਟਮ ਬਣਾਇਆ ਜਾਣਾ ਚਾਹੀਦਾ ਹੈ ਕਿ ਲੋਕਾਂ ’ਚ ਲੋਕਤੰਤਰ, ਸੰਵਿਧਾਨ ਅਤੇ ਸਰਕਾਰ ਦੇ ਅੰਗਾਂ ਬਾਰੇ ਆਮ ਲੋਕ ਦਿਲਚਸਪੀ ਵਧੇ।