ਟਰੈਕਟਰ-ਟਰਾਲੀ ਕਾਰਨ ਵਾਪਰਿਆ ਹਾਦਸਾ, ਇੱਕ ਦੀ ਮੌਤ

Nabha News

(ਵਿਜੈ ਸਿੰਗਲਾ) ਭਵਾਨੀਗੜ੍ਹ। ਤੂੜੀ ਨਾਲ ਓਵਰਲੋਡ ਟਰੈਕਟਰ ਟਰਾਲੀ ਕਾਰਨ ਵਾਪਰੇ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲੇ ਸਾਹਮਣੇ ਆਇਆ ਹੈ। ਥਾਣਾ ਲਹਿਰਾ ਦੇ ਪਿੰਡ ਲੇਹਲ ਕਲਾਂ ਵਾਸੀ ਮਨਦੀਪ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਤੇ ਉਸ ਦਾ ਪਿਤਾ ਸੰਭੂ ਸਿੰਘ ਅਤੇ ਪਿੰਡ ਦਾ ਹੀ ਇੱਕ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਟਿਆਲਾ ਤੋਂ ਵਾਪਸ ਪਿੰਡ ਆ ਰਹੇ ਸੀ ਜਦੋਂ ਅਸੀਂ ਰਾਤ ਦੇ ਕਰੀਬ ਸਵਾ 9 ਵਜੇ ਭਵਾਨੀਗੜ੍ਹ ਤੋਂ ਸੁਨਾਮ ਰੋਡ ’ਤੇ ਗੁਰਦੁਆਰਾ ਸਾਹਿਬ ਪਿੰਡ ਫੱਗੂਵਾਲਾ ਤੋਂ ਥੋੜਾ ਪਿੱਛੇ ਪੁੱਜੇ ਤਾਂ ਸਾਹਮਣੇ ਤੋਂ ਓਵਰਲੋਡ ਟਰੈਕਟਰ ਟਰਾਲੀ ਸੁਨਾਮ ਸਾਈਡ ਤੋਂ ਭਵਾਨੀਗੜ੍ਹ ਨੂੰ ਆ ਰਿਹਾ ਸੀ। Road Accident

ਇਹ ਵੀ ਪੜ੍ਹੋ: ਆਮ ਆਦਮੀ ਕਲੀਨਿਕਾਂ ’ਚ 41 ਕਿਸਮ ਦੇ ਟੈਸਟ ਕੀਤੇ ਜਾਂਦੇ ਹਨ ਮੁਫ਼ਤ : ਬੀਬੀ ਪਠਾਨਮਾਜਰਾ

ਟਰੈਕਟਰ ਚਾਲਕ ਦੀ ਲਾਪਰਵਾਹੀ ਕਾਰਨ ਉਸ ਦਾ ਪਿਤਾ ਸੰਭੂ ਸਿੰਘ ਸੜਕ ’ਤੇ ਡਿੱਗ ਪਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ ਜਿੱਥੇ ਦੌਰਾਨੇ ਇਲਾਜ ਉਸ ਦੀ ਮੌਤ ਹੋ ਗਈ ਪੁਲੀਸ ਵੱਲੋਂ ਮਿ੍ਰਤਕ ਦੇ ਲੜਕੇ ਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਪ੍ਰਗਟ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਘਾਸੀਵਾਲ ਥਾਣਾ ਚੀਮਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ