‘ਨਸ਼ੇ ਨੂੰ ਨਾਂਹ, ਜ਼ਿੰਦਗੀ ਨੂੰ ਹਾਂ’ ਕਰਦਿਆਂ ਘਰ ਨੂੰ ਰਵਾਨਾ

Say, Drugs, yes, life

ਸਮੈਕ ਛੱਡ ਚੁੱਕੇ ਵਿਅਕਤੀ ਨੂੰ ਦਿੱਤੀ ਭਾਵਪੂਰਤ ਵਿਦਾਇਗੀ

ਸੰਗਰੂਰ, (ਨਰੇਸ਼ ਕੁਮਾਰ)। ਸਥਾਨਕ ਨਸ਼ਾ ਛੁਡਾਊ ਕੇਂਦਰ ਦੇ ਸਟਾਫ ਵੱਲੋਂ ਹਰਿਆਣਾ ਦੇ ਦਾਖਲ ਹੋਏ ਨਸ਼ੱਈ ਮਰੀਜ਼ ਨੂੰ ਤੰਦਰੁਸਤ ਕਰਕੇ ਸਨਮਾਨਿਤ ਕਰਨ ਉਪਰੰਤ ਸ਼ੁੱਭ-ਇੱਛਾਵਾਂ ਦੇ ਕੇ ਵਿਦਾ ਕੀਤਾ ਗਿਆ। ਸੰਸਥਾ ਦੇ ਪ੍ਰੋਜੈਕਟ ਡਾਇਰੈਕਟਰ ਮੋਹਨ ਸ਼ਰਮਾ ਨੇ ਦੱਸਿਆ ਕਿ ਭਰਪੂਰ ਸਿੰਘ ਨਾਂਅ ਦਾ ਨੌਜਵਾਨ ਭਾਰੀ ਮਾਤਰਾ ਵਿੱਚ ਸਮੈਕ ਦੀ ਵਰਤੋਂ ਕਰਦਾ ਸੀ ਅਤੇ ਡੇਢ ਮਹੀਨੇ ਦੇ ਇਲਾਜ ਉਪਰੰਤ ਨਸ਼ਾ ਮੁਕਤ ਕਰਕੇ ਉਸਨੂੰ ਭੇਜਿਆ ਗਿਆ ਅਤੇ ਉਸਦੇ ਮਾਂ-ਬਾਪ ਉਸਨੂੰ ਲੈਣ ਵਾਸਤੇ ਆਏ ਸਨ ਅਤੇ ਆਪਣੇ ਪੁੱਤਰ ਦੇ ਨਸ਼ਿਆਂ ਦੇ ਜਾਲ ਵਿੱਚੋਂ ਨਿੱਕਲਣ ਉਪਰੰਤ ਬਹੁਤ ਖੁਸ਼ ਸਨ।

ਨਸ਼ਾ ਮੁਕਤ ਹੋਏ ਨੌਜਵਾਨ ਭਰਪੂਰ ਸਿੰਘ ਨੇ ਆਖਿਆ ਕਿ ਨਸ਼ਿਆਂ ਤੋਂ ਮੁਕਤ ਹੋਣ ਕਾਰਨ ਉਸ ਦਾ ਨਵਾਂ ਜਨਮ ਹੋਇਆ ਹੈ। ਉਹ ਇਸ ਸੰਸਥਾ ਦਾ ਹਮੇਸ਼ਾ ਰਿਣੀ ਰਹੇਗਾ ਅਤੇ ਹੋਰਾਂ ਨੂੰ ਵੀ ਨਸ਼ਾ ਮੁਕਤ ਹੋਣ ਲਈ ਪ੍ਰੇਰਨਾ ਦੇਵੇਗਾ। ਉਸਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਆਪਣੇ ਪੁੱਤਰ ਦੇ ਨਸ਼ੱਈ ਹੋਣ ਕਾਰਨ ਜਿੱਥੇ ਹਰ ਰੋਜ਼ ਘਰ ਵਿੱਚ ਕਲੇਸ਼ ਰਹਿੰਦਾ ਸੀ, ਉੱਥੇ ਹੀ ਮੇਰੀ ਨੂੰਹ ਆਪਣੇ ਪਤੀ ਦੀਆਂ ਹਰਕਤਾਂ ਕਾਰਨ ਬਹੁਤ ਪ੍ਰੇਸ਼ਾਨ ਰਹਿੰਦੀ ਸੀ। ਬਾਹਰੋਂ ਉਲਾਂਭੇ ਮਿਲਣ ਕਾਰਨ ਮੈਂ ਆਪ ਵੀ ਬਹੁਤ ਦੁਖੀ ਸੀ ਅਤੇ ਹੁਣ ਆਪਣੇ ਪੁੱਤਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਵੇਖ ਕੇ ਬਹੁਤ ਖੁਸ਼ ਹਾਂ। ਨਸ਼ਾ ਮੁਕਤ ਹੋਏ ਨੌਜਵਾਨ ਨੂੰ ਸ਼ੁੱਭ-ਕਾਮਨਾਵਾਂ ਦੇਣ ਵਾਲਿਆਂ ਵਿੱਚ ਨਾਇਬ ਸਿੰਘ, ਪਰਮਜੀਤ ਸਿੰਘ, ਨੀਰੂ ਬਾਲਾ, ਨਵੀਨ ਬਾਂਸਲ, ਸ਼ੰਕਰ ਸਿੰਘ, ਜੱਗਾ ਸਿੰਘ, ਮਾਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਸ਼ਾਮਲ ਹੋਏ।