ਲਾਰੈਂਸ ਬਿਸ਼ਨੋਈ ਦੀ ਸਲਮਾਨ ਖਾਨ ਨੂੰ ਪਹਿਲੀ ਤੇ ਆਖਰੀ ਚੇਤਾਵਨੀ!

Lawrence Bishnoi News

ਮੁੰਬਈ। ਬੀਤੇ ਦਿਨ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਵਾਰਦਾਤ ਤੋਂ ਤੁਰੰਤ ਬਾਅਦ ਅਨਮੋਲ ਬਿਸ਼ਨੋਈ ਨੇ ਇੱਕ ਆਨਲਾਈਨ ਪੋਸਟ ਦੇ ਤਹਿਤ ਕਥਿਤ ਤੌਰ ’ਤੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਬਾਲੀਵੁੱਡ ਅਭਿਨੇਤਾ ਸਨਮਾਨ ਖਾਨ ਨੂੰ ਖੇਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਪ੍ਰੋਗਰਾਮ ਤਾਂ ਸਿਰਫ਼ ਟਰੇਲਰ ਸੀ। (Lawrence Bishnoi News)

ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ’ਤੇ ਪੋਸਟ ’ਚ ਬਿਸ਼ਨੋਈ ਨੇ ਲਿਖਿਆ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ। ਜੇਕਰ ਜਲਮ ਦੇ ਖਿਲਾਫ਼ ਇੱਕਮਾਤਰ ਫ਼ੈਸਲੇ ਵਾਲਾ ਯੁੱਧ ਹੈ, ਤਾਂ ਅਜਿਹਾ ਹੀ ਹੋਵੇਗਾ। ਸਲਮਾਨ ਖਾਦ, ਅਸੀਂ ਤੁਹਾਨੂੰ ਸਿਰਫ਼ ਟਰੇਲਰ ਦਿਖਾਇਆ ਹੈ ਤਾਂ ਕਿ ਤੁਸੀਂ ਸਾਡੀ ਤਾਕਤ ਦੀ ਭਿਆਨਕਤਾ ਨੂੰ ਸਮਝੋ ਅਤੇ ਇਸ ਦਾ ਪ੍ਰੀਖਣ ਨਾ ਕਰੋ। ਇਹ ਪਹਿਲੀ ਤੇ ਆਖਰੀ ਚੇਤਾਵਨੀ ਹੈ, ਇਸ ਤੋਂ ਬਾਅਦ ਘਰ ਦੇ ਬਾਹਰ ਹੀ ਗੋਲੀ ਨਹੀਂ ਚੱਲੇਗੀ ਅਤੇ ਸਾਡੇ ਕੋਲ ਦਾਊਦ ਇਬਰਾਹਿਮ ਅਤੇ ਛੋਟਾ ਸ਼ਕੀਲ, ਜਿਨ੍ਹਾਂ ਨੂੰ ਤੁਸੀਂ ਭਗਵਾਨ ਮੰਨਦੇ ਹੋ ਦੇ ਨਾਂਅ ’ਤੇ ਕੁੱਤੇ ਹਨ। ਹੁਣ ਮੈਨੂੰ ਜ਼ਿਆਦਾ ਗੱਲ ਕਰਨ ਦੀ ਆਦਤ ਨਹੀਂ ਹੈ।

ਇਸ ਦਰਮਿਆਨ ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਸ਼ੱਕ ਪ੍ਰਗਟਾਇਆ ਗਿਆ ਹੈ ਕਿ ਮੁੰਬਈ ’ਚ ਸਲਮਾਨ ਖਾਨ ਦੀ ਰਿਹਾਇਸ਼ ਦੇ ਬਾਹਰ ਕਥਿਤ ਤੌਰ ’ਤੇ ਗੋਲੀਬਾਰੀ ਕਰਦੇ ਹੋਏ ਸੀਸੀਟੀਵੀ ਫੁਟੇਜ ’ਚ ਦੇਖੇ ਗਏ ਦੋ ਵਿਅਕਤੀਆਂ ’ਚੋਂ ਇੱਕ ਗੁਰੂਗ੍ਰਾਮ ਦਾ ਹੋ ਸਕਦਾ ਹੈ। ਦੋ ਜਣਿਆਂ ਨੇ ਸਵੇਰੇ ਕਰੀਬ 5 ਵਜੇ ਬਾਂਦਰਾ ਦੇ ਗਲੈਕਸੀ ਅਪਾਰਟਮੈਂਟ, ਜਿੱਥੇ ਅਭਿਨੇਤਾ ਰਹਿੰਦੇ ਹਨ, ਦੇ ਬਾਹਰ ਚਾਰ ਰਾਊਂਡ ਫਾਇਰ ਕੀਤੇ ਅਤੇ ਭੱਜ ਗਏ। ਬਾਂਦਰਾ ਪੁਲਿਸ ਦੇ ਇੱਕ ਅਧਿਕਾਰੀ ਅਨੁਸਾਰ ਆਈਪੀਸੀ ਦੀ ਧਾਰਾ 307 ਅਤੇ ਆਰਮਡ ਐਕਟ ਦੇ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

Also Read : ਇਸ ਤਰ੍ਹਾਂ ਡਾਊਨਲੋਡ ਕਰ ਸਕੋਗੇ ਦਸਵੀਂ ਤੇ ਬਾਰ੍ਹਵੀਂ ਦਾ ਰਿਜ਼ਲਟ!

LEAVE A REPLY

Please enter your comment!
Please enter your name here