ਚਿਤਕਾਰਾ ਯੂਨੀਵਰਸਟੀ ਵਿਖੇ ਬਾਹਾ ਐੱਸਏਈ ਇੰਡੀਆ-2022 ਦੇ ਵਰਚੂਅਲ ਰਾਊਂਡ ਦੀ ਸ਼ੁਰੂਆਤ

BAJA SAEINDIA-2022 Sachkahoon

ਚਿਤਕਾਰਾ ਯੂਨੀਵਰਸਟੀ ਵਿਖੇ ਬਾਹਾ ਐੱਸਏਈ ਇੰਡੀਆ-2022 ਦੇ ਵਰਚੂਅਲ ਰਾਊਂਡ ਦੀ ਸ਼ੁਰੂਆਤ

ਉੱਤਰੀ ਅਮਰੀਕਾ ਤੇ ਨੇਪਾਲ ਦੀਆਂ ਦੋ ਕੌਮਾਂਤਰੀ ਟੀਮਾਂ ਸਮੇਤ 185 ਭਾਰਤੀ ਇੰਜੀਨੀਅਰਿੰਗ ਕਾਲਜਾਂ ਦੀਆਂ 203 ਟੀਮਾਂ ਨੇ ਕਰਾਈ ਰਜਿਸਟਰੇਸ਼ਨ

(ਸੱਚ ਕਹੂੰ ਨਿਊਜ਼) ਬਨੂੜ/ਰਾਜਪੁਰਾ/ਚੰਡੀਗੜ੍ਹ। ਆਟੋਮੋਟਿਵ ਇੰਜੀਨੀਅਰਜ਼ ਦੀ ਪੇਸ਼ੇਵਰ ਸੋਸਾਇਟੀ ਐਸਏਈ ਇੰਡੀਆ ਨੇ ਵੱਕਾਰੀ ਬਾਹਾ ਐਸਏਈ ਇੰਡੀਆ-2022 ਸੀਰੀਜ਼ ਦੇ 15ਵੇਂ ਐਡੀਸ਼ਨ ਦੇ ਵਰਚੂਅਲੀ ਰਾਊਂਡ (ਡਿਜੀਟਲ) ਦੀ ਆਰੰਭਤਾ ਦੀ ਘੋਸ਼ਣਾ ਕੀਤੀ ਹੈ। ਇਸ ਸਾਲ ਵੀ ਬਾਹਾ ਐੱਸਏਈ ਇੰਡੀਆ ਦਾ ਵਰਚੂਅਲ ਰਾਊਂਡ ਚਿਤਕਾਰਾ ਯੂਨੀਵਰਸਿਟੀ ਦੇ ਪੰਜਾਬ ਕੈਂਪਸ ਵਿਖੇ ਕਰਵਾਇਆ ਜਾਵੇਗਾ।

ਬਾਹਾ ਐੱਸਏਈ ਇੰਡੀਆ-2022 ਲਈ ਭਾਰਤ ਦੇ 185 ਇੰਜੀਨੀਅਰਿੰਗ ਕਾਲਜਾਂ ਵਿੱਚੋਂ 203 ਟੀਮਾਂ ਦੀਆਂ ਐਂਟਰੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ 130 ਟੀਮਾਂ ਪਰੰਪਰਿਕ ਐਮ-ਬਾਹਾ ਲਈ ਅਤੇ 73 ਟੀਮਾਂ ਈ-ਬਾਹਾ ਵਿੱਚ ਭਾਗ ਲੈ ਰਹੀਆਂ ਹਨ। ਉੱਤਰੀ ਅਮਰੀਕਾ ਅਤੇ ਨੇਪਾਲ ਦੀਆਂ ਦੋ ਕੌਮਾਂਤਰੀ ਟੀਮਾਂ ਦੇ ਨਾਲ ਇਸ ਸਾਲ ਦੇਸ਼ ਦੇ 25 ਪ੍ਰਮੁੱਖ ਸ਼ਹਿਰਾਂ ਦੀਆਂ ਟੀਮਾਂ ਨੇ ਇਨ੍ਹਾਂ ਮੁਕਾਬਲਿਆਂ ਲਈ ਰਜਿਸਟਰੇਸ਼ਨ ਕਰਾਈ ਹੈ।

BAJA SAEINDIA-2022 Sachkahoon

ਬਾਹਾ ਐਸ.ਏ.ਈ.ਇੰਡੀਆ ਵਿਦਿਆਰਥੀਆਂ ਨੂੰ ਸਿੰਗਲ ਸੀਟਰ ਚਾਰ ਪਹੀਆ ਵਾਹਨ ਦੇ ਡਿਜ਼ਾਇਨ, ਨਿਰਮਾਣ, ਟੈਸਟਿੰਗ ਦੇ ਕੰਮ ਸੌਂਪਦਾ ਹੈ। ਬਾਹਾ ਐਸ.ਏ.ਈ.ਇੰਡੀਆ ਦੇ 15ਵੇਂ ਐਡੀਸ਼ਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਆਰੰਭਿਕ ਦੌਰ ਸਤੰਬਰ ਵਿੱਚ ਸਫਲਤਾ ਪੂਰਵਕ ਮੁਕੰਮਲ ਹੋ ਚੁੱਕਿਆ ਹੈ। ਤਾਜ਼ਾ ਆਰੰਭ ਹੋਣ ਵਾਲੇ ਵਰਚੂਅਲ ਰਾਊਂਡ ਤੋਂ ਬਾਅਦ ਫਰਵਰੀ ਅਤੇ ਮਾਰਚ 2022 ਵਿੱਚ ਫ਼ਿਜੀਕਲ ਰਾਊਂਡ ਆਯੋਜਿਤ ਕੀਤਾ ਜਾਵੇਗਾ। ਆਲ ਟੇਰੇਨ ਵਹੀਕਲ (ਏਟੀਵੀ) ਤਿੰਨੋਂ ਭਾਗਾਂ ਵਿੱਚ ਹਿੱਸਾ ਲੈ ਸਕਦੇ ਹਨ, ਜਿਨਾਂ ਤਹਿਤ ਟੀਮਾਂ ਨੂੰ ਇਹ ਮੌਕਾ ਦਿੱਤਾ ਜਾਵੇਗਾ ਕਿ ਉਹ ਭਾਗ ਇੱਕ ਵਿੱਚ ਵਰਚੂਅਲੀ ਅਤੇ ਭਾਗ ਤਿੰਨ ਵਿੱਚ ਫ਼ਿਜੀਕਲੀ ਹਿੱਸਾ ਲੈ ਸਕਦੇ ਹਨ। ਸਤੰਬਰ ਵਿੱਚ ਆਰੰਭਿਕ ਦੌਰ ਦੇ ਸਫਲ ਆਯੋਜਿਨ ਮਗਰੋਂ ਹੁਣ ਵਰਚੂਅਲ ਰਾਊਂਡ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ। ਮਹਾਂਮਾਰੀ ਦੀਆਂ ਮੌਜੂਦਾ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਅਤੇ ਲੋਕਾਂ ਦੀਆਂ ਸਿਹਤ ਨਾਲ ਜੁੜੀਆਂ ਚਿੰਤਾਵਾਂ ਦੇ ਮੱਦੇਨਜ਼ਰ ਇਹ ਰਾਊਂਡ ਵੀ ਵਰਚੂਅਲੀ ਆਯੋਜਿਤ ਕੀਤਾ ਜਾ ਰਿਹਾ ਹੈ। ਬਾਹਾ ਐਸ.ਏ.ਈ ਇੰਡੀਆ ਦੇ ਕਨਵੀਨਰ ਹਰਸ਼ਿਤ ਮਰਚੈਂਟ ਨੇ ਇਨਾਂ ਮੁਕਾਬਲਿਆਂ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਕੋਵਿਡ ਚੁਣੌਤੀਆਂ ਦੇ ਬਾਵਜ਼ੂਦ ਇਸ ਨੇ ਲਗਨ ਅਤੇ ਮਿਹਨਤ ਨਾਲ ਨਵੀਆਂ ਉਚਾਈਆਂ ਛੋਹੀਆਂ ਹਨ। ਉਨਾਂ ਦੱਸਿਆ ਕਿ ਇਸ ਸਾਲ ਦੇ ਐਡੀਸ਼ਨ ਵਿੱਚ ਉੱਤਰੀ ਅਮਰੀਕਾ ਅਤੇ ਨੇਪਾਲ ਦੀਆਂ ਕੌਮਾਂਤਰੀ ਟੀਮਾਂ ਦੀ ਸ਼ਮੂਲੀਅਤ ਨਾਲ ਮੁਕਾਬਲੇ ਦਾ ਵਕਾਰ ਹੋਰ ਵਧਿਆ ਹੈ। ਉਨਾਂ ਦੱਸਿਆ ਕਿ ਭਾਰਤ ਦੇ ਮਹਾਂਰਾਸ਼ਟਰ, ਤਾਮਿਲਨਾਡੂ, ਆਂਧਰ ਪ੍ਰਦੇਸ਼, ਦਿੱਲੀ, ਪੰਜਾਬ ਤੋਂ ਇਲਾਵਾ ਛੱਤੀਸਗੜ੍ਹ, ਪੱਛਮੀ ਬੰਗਾਲ, ਰਾਜਿਸਥਾਨ, ਹਿਮਾਚਲ ਪ੍ਰਦੇਸ਼, ਉੜੀਸਾ ਆਦਿ ਰਾਜਾਂ ਦੇ ਕਾਲਜਾਂ ਦੀਆਂ ਟੀਮਾਂ ਵਿੱਚ ਇਸ ਵਾਰ ਭਾਰੀ ਵਾਧਾ ਹੋਇਆ ਹੈ।

ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ. ਚਾਂਸਲਰ ਡਾ ਮਧੂ ਚਿਤਕਾਰਾ ਨੇ ਇਸ ਮੌਕੇ ਆਖਿਆ ਕਿ ਚਿਤਕਾਰਾ ਯੂਨੀਵਰਸਿਟੀ ਇੱਕ ਹੁਨਰਮੰਦ ਸਮਾਜ ਬਣਾਉਣ ਅਤੇ ਖੋਜ, ਨਵੀਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਉਨਾਂ ਕਿਹਾ ਕਿ ਉਦਯੋਗ ਅਤੇ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਅਸੀਂ ਲਗਾਤਾਰ ਪ੍ਰਾਪਤੀਆਂ ਕੀਤੀਆਂ ਹਨ। ਉਨਾਂ ਕਿਹਾ ਕਿ ਬਾਹਾ ਐਸ.ਏ.ਈ. ਇੰਡੀਆ ਅਤੇ ਚਿਤਕਾਰਾ ਦਾ ਵਿਜ਼ਨ ਇੱਕ ਹੈ। ਅਸੀਂ 2015 ਵਿੱਚ ਹੱਥ ਮਿਲਾਇਆ ਅਤੇ ਪਿਛਲੇ ਛੇ ਸਾਲਾਂ ਤੋਂ ਨਿਰੰਤਰ ਇਨਾਂ ਮੁਕਾਬਲਿਆਂ ਦੀ ਮੇਜ਼ਬਾਨੀ ਕਰਦਿਆਂ ਚਿਤਕਾਰਾ ਯੂਨੀਵਰਸਿਟੀ ਮਾਣ ਮਹਿਸੂਸ ਕਰ ਰਹੀ ਹੈ। ਡਾ ਮਧੂ ਚਿਤਕਾਰਾ ਨੇ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰ ਰਹੀਆਂ ਸਮੁੱਚੀਆਂ ਟੀਮਾਂ ਅਤੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ