ਕੁਲਵੀਰ ਨਰੂਆਣਾ ਨੂੰ ਮਾਰਨ ਵਾਲਾ ਮੰਨਾ ਚੜਿ੍ਹਆ ਪੁਲਿਸ ਅੜਿੱਕੇ

ਕੁਲਵੀਰ ਨਰੂਆਣਾ ਨੂੰ ਮਾਰਨ ਵਾਲਾ ਮੰਨਾ ਚੜਿ੍ਹਆ ਪੁਲਿਸ ਅੜਿੱਕੇ

ਬਠਿੰਡਾ। ਏ ਕੈਟਾਗਿਰੀ ਦੇ ਗੈਂਗਸਟਰ ਰਹੇ ਕੁਲਵੀਰ ਨਰੂਆਣਾ ਨੂੰ ਤਾਬੜਤੋੜ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲੇ ਉਸੇ ਦੇ ਹੀ ਸਾਥੀ ਮਨਜਿੰਦਰ ਮੰਨਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬਠਿੰਡਾ ਦੇ ਐੱਸ ਐੱਸ ਪੀ ਨੇ ਦੱਸਿਆ ਕਿ ਮਨਜਿੰਦਰ ਸਿੰਘ ਮੰਨਾ ਜੋ ਕਿ ਕੁਲਵੀਰ ਨਰੂਆਣਾ ਦਾ ਸਾਥੀ ਹੀ ਹੈ ਅਤੇ ਥੋੜ੍ਹੇ ਦਿਨ ਪਹਿਲਾਂ ਹੀ ਕੁਲਵੀਰ ਨਰੂਆਣਾ ਅਤੇ ਮਨਜਿੰਦਰ ਸਿੰਘ ਮੰਨਾ ਵਿਚਾਲੇ ਆਪਸੀ ਤਕਰਾਰ ਹੋਈ ਸੀ, ਜਿਸ ਤੋਂ ਬਾਅਦ ਅੱਜ ਸਵੇਰੇ ਲਗਭਗ 7 ਵਜੇ ਮੰਨਾ ਕੁਲਵੀਰ ਦੇ ਘਰ ਪਹੁੰਚਿਆ ਅਤੇ ਉਸ ਨੇ ਕੁਲਵੀਰ ਨੂੰ ਆਪਣੀ ਫਾਰਚੂਨਰ ਕਾਰ ਵਿਚ ਬਿਠਾਇਆ, ਜਿਸ ਤੋਂ ਬਾਅਦ ਕੁਲਵੀਰ ’ਤੇ ਲਗਭਗ 8 ਰੋਂਦ ਫਾਇਰ ਕਰਕੇ ਉਸ ਨੂੰ ਮੌਤ ਦੋ ਘਾਟ ਉਤਾਰ ਦਿੱਤਾ।

ਕੁਲਵੀਰ ਨਰੂਆਣਾ ਦਾ ਸਾਥੀ ਚਮਕੌਰ ਸਿੰਘ ਵੀ ਇਸ ਦੌਰਾਨ ਜ਼ਖਮੀ ਹੋ ਗਿਆ ਅਤੇ ਮੌਕੇ ’ਤੇ ਹੀ ਦੋਵਾਂ ਦੀ ਮੌਤ ਹੋ ਗਈ। ਕੁਲਵੀਰ ਦਾ ਤੀਜਾ ਸਾਥੀ ਗੁਰਪ੍ਰੀਤ ਸਿੰਘ ਵੀ ਇਸ ਵਾਰਦਾਤ ਵਿਚ ਜ਼ਖਮੀ ਹੋਇਆ ਹੈ, ਜਿਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਲਈ ਜਿਹੜੇ ਹਥਿਆਰ ਵਰਤੇ ਗਏ ਹਨ, ਉਨ੍ਹਾਂ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।