ਤਿਹਾੜ ਜੇਲ੍ਹ ’ਚ ਵਿਗੜੀ ਕੇਜਰੀਵਾਲ ਦੀ ਸਿਹਤ, ਡਾਕਟਰਾਂ ਨੇ ਪ੍ਰਗਟਾਈ ਚਿੰਤਾ

Kejriwal

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ’ਚ ਤਿਹਾੜ ਜੇਲ੍ਹ ’ਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਗ੍ਰਿਫ਼ਤਾਰੀ ਤੋਂ ਬਾਅਦ ਕੇਜਰੀਵਾਲ ਦਾ ਸਾਢੇ 4 ਕਿੱਲੋ ਭਾਰ ਘੱਟ ਹੋਇਆ ਹੈ। (Kejriwal)

ਇਸ ਸਬੰਧੀ ਡਾਕਟਰਾਂ ਨੇ ਚਿੰਤਾ ਪ੍ਰਗਟ ਕੀਤੀ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਜਾਂਚ ਏਜੰਸੀ ਨੇ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ’ਚ 21 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ, ਇਸ ਤੋਂ ਬਾਅਦ ਕੇਜਰੀਵਾਲ ਈਡੀ ਹਿਰਾਸਤ ’ਚ ਰਹੇ ਅਤੇ ਫਿਰ ਉਨ੍ਹਾਂ ਨੂੰ ਕੋਰਟ ਨੇ 15 ਦਿਨਾਂ ਦੀ ਨਿਆਂਇੰਕ ਹਿਰਾਸਤ ’ਚ ਭੇਜ ਦਿੱਤਾ ਹੈ। ਨਿਆਂਇੰਕ ਹਿਰਾਸਤ ’ਚ ਭੇਜੇ ਜਾਦ ਤੋਂ ਬਾਅਦ ਕੇਜਰੀਵਾਲ ਨੂੰ ਤੇਹੜ ਜੇਲ੍ਹ ਦੇ ਨੰਬਰ 2 ’ਚ ਰੱਖਿਆ ਗਿਆ ਹੈ। (Kejriwal)

ਭਾਜਪਾ ਦੀ ਪੂਰੀ ਸਾਜਿਸ਼ ਢਹਿ ਢੇਰੀ ਹੋਵੇਗੀ : ਆਪ | Kejriwal

ਆਮ ਆਦਮੀ ਪਾਰਟੀ ਨੇ ਰਾਜਸਭਾ ਸਭਾ ਸਾਂਸਦ ਸੰਜੈ ਸਿੰਘ ਨੂੰ ਜਮਾਨਤ ਮਿਲਣ ’ਤੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਆਪ ਦੇ ਖਿਲਾਫ਼ ਭਾਰਤੀ ਜਨਤਾ ਪਾਰਟੀ ਦੀ ਪੂਰੀ ਸਾਜਿਸ਼ ਢਹਿ ਢੇਰੀ ਹੋਵੇਗੀ। ਪਾਰਟੀ ਦੇ ਨੇਤਾ ਤੇ ਦਿੱਲੀ ਦੇ ਕੈਬਨਿਟ ਮੰਤਰੀ ਗੋਪਾਲ ਰਾਇ ਨੇ ਕਿਹਾ ਕਿ ‘‘ਆਖਰਕਾਰ ਸੱਚ ਦੀ ਜਿੱਤ ਹੋਈ ਹੈ। ਉਹ ਦਿਨ ਦੂਰ ਨਹੀਂ ਜਦੋਂ ਆਪ ਦੇ ਖਿਲਾਫ਼ ਭਾਜਪਾ ਦੀ ਪੂਰੀ ਸਾਜਿਸ਼ ਮਿੱਟੀ ਵਿੱਚ ਮਿਲ ਜਾਵੇਗੀ। ਸੰਜੈ ਸਿੰਘ ਨੂੰ ਸੁਪਰੀਮ ਕੋਰਟ ਤੋਂ ਜਮਾਨਤ ਮਿਲਣ ’ਤੇ ਹਾਰਦਿਕ ਵਧਾਈ। ਦੇਸ਼ ਦੀ ਮੁੱਖ ਅਦਾਲਤ ਦਾ ਹਾਰਦਿਕ ਧੰਨਵਾਦ। ਇੰਕਲਾਬ ਜ਼ਿੰਦਾਬਾਦ।’’

Also Read : ਪੰਜਾਬ ‘ਚ ਕੰਮ ਕਰਨ ਵਾਲੇ ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਵੋਟਰਾਂ ਲਈ ਖੁਸ਼ਖਬਰੀ