ਕੰਬੋਜ ਜਾਤੀ ਸਰਵੇ ਵਿਰੁੱਧ ‘ਕੰਬੋਜ ਭਾਈਚਾਰੇ’ ਨੇ ਸਾਰਾਗੜ੍ਹੀ ਵਿਖੇ ਕੀਤਾ ਵਿਸ਼ਾਲ ਇਕੱਠ

Kamboj Community

ਗੁਰਦੁਆਰਾ ਸਾਰਾਗੜ੍ਹੀ ਤੋਂ ਪੈਦਲ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ | Kamboj Community

ਫਿਰੋਜਪੁਰ (ਸੱਤਪਾਲ ਥਿੰਦ)। ਕੰਬੋਜ ਜਾਤੀ (Kamboj Community) ਸਰਵੇ ਨੂੰ ਤੁਰੰਤ ਬੰਦ ਕਰਨ, ਜਾਤੀ ਦੇ ਮਹਾਨ ਯੋਧਿਆਂ ਦੀ ਪਛਾਣ ਬਦਲਨ ਅਤੇ ਪੰਜਾਬ ਵਿੱਚ ਪੱਛੜੀਆਂ ਸ੍ਰੇਣੀਆਂ ਨੂੰ 27 ਫ਼ੀਸਦੀ ਰਿਜਰਵ ਕੋਟਾ ਦੇਣ ਦੀ ਮੰਗ ਨੂੰ ਲੈ ਕੇ ਸਮੁੱਚੇ ਕੰਬੋਜ ਭਾਈਚਾਰੇ ਵੱਲੋਂ ਫਿਰੋਜਪੁਰ ਦੇ ਇਤਿਹਾਸਕ ਸਾਰਾਗੜ੍ਹੀ ਗੁਰੂਦਆਰਾ ਸਾਹਿਬ ਵਿਖੇ ਇਕ ਵਿਸ਼ਾਲ ਇਕੱਠ ਕੀਤਾ ਗਿਆ। ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਕੰਬੋਜ ਬਿਰਾਦਰੀ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।

Kamboj Community

ਇਸ ਦੌਰਾਨ ਆਪਣੇ ਸੰਬੋਧਨ ਵਿਚ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਬਿਰਾਦਰੀ ਨੂੰ ਦਰਪੇਸ਼ ਤਾਜਾ ਚੁਣੌਤੀ ਦੇ ਵਿਰੋਧ ਵਿੱਚ ਇਕਜੁੱਟ ਹੋਣ ਦਾ ਨਾਅਰਾ ਮਾਰਿਆ, ਉਥੇ ਸਮਾਜ ਦੇ ਕੁੱਝ ਲੋਕਾਂ ਵੱਲੋਂ ਬਿਰਾਦਰੀ ਦੇ ਮਹਾਨ ਯੋਧਿਆਂ ਦੀ ਪਛਾਣ ਬਦਲ ਕੇ ਆਪਣੀ ਬਿਰਾਦਰੀ ਦਾ ਦੱਸਣ ਵਾਲੇ ਅਤੇ ਕੰਬੋਜ ਭਾਈਚਾਰੇ ਦੀ ਹਜਾਰਾਂ ਸਾਲ ਪੁਰਾਣੀ ਸ਼ਾਨਾਮੱਤੀ ਵਿਰਾਸਤ ਨੂੰ ਤੋੜ-ਮਰੋੜ ਕੇ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ ਸਖਤ ਲਫਜਾਂ ਵਿੱਚ ਚਿਤਾਵਨੀ ਦਿੱਤੀ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੰਬੋਜ ਭਾਈਚਾਰੇ ਦੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੱਛੜੀਆਂ ਸ੍ਰੇਣੀਆਂ ਕਮਿਸਨ ਪੰਜਾਬ ਵੱਲੋਂ ਜੋ ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸਨਰਾਂ ਨੂੰ ਕੰਬੋਜ ਜਾਤੀ ਸਰਵੇ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਇਹ ਸਰਾਸਰ ਗਲਤ ਅਤੇ ਗੈਰ ਵਾਜਿਬ ਹੈ।

ਬਿਹਾਰ ਸਰਕਾਰ ਦੀ ਤਰਜ ’ਤੇ ਹੋਵੇ ਕੰਮ

ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਨੂੰ ਬਿਹਾਰ ਸਰਕਾਰ ਦੀ ਤਰਜ ’ਤੇ ਜਾਤੀਗਤ ਜਨਗਣਨਾ ਕਰਵਾ ਕੇ ਪੰਜਾਬ ਦੇ ਵੱਖ-ਵੱਖ ਜਾਤੀ ਦੇ ਲੋਕਾਂ ਦੀ ਕੁੱਲ ਅਬਾਦੀ ਜਨਤਕ ਕਰਨੀ ਚਾਹੀਦੀ ਹੈ। ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਕੰਬੋਜ ਜਾਤੀ ਸਰਵੇ ਨੂੰ ਤੁਰੰਤ ਬੰਦ ਕਰਕੇ ਅਤੇ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਪੰਜਾਬ ਵਿੱਚ ਲਾਗੂ ਕਰਕੇ ਪੱਛੜੀਆਂ ਸ੍ਰੇਣੀਆਂ ਨੂੰ 27% ਰਿਜਰਵ ਕੋਟਾ ਦਿੱਤਾ ਜਾਵੇ। ਬੁਲਾਰਿਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕੰਬੋਜ ਜਾਤੀ ਸਰਵੇ ਬੰਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕੰਬੋਜ ਜਾਤੀ ਵੱਲੋਂ ਸਮੁੱਚੇ ਪੰਜਾਬ ਵਿੱਚ ਅਜਿਹੇ ਵਿਸਾਲ ਇਕੱਠ ਨਿਰੰਤਰ ਜਾਰੀ ਰਹਿਣਗੇ।

ਇਨ੍ਹਾਂ ਨੇ ਕੀਤਾ ਸੰਬੋਧਨ

ਇਸ ਸਮੇਂ ਕੰਬੋਜ ਭਾਈਚਾਰੇ ਦੇ ਇਸ ਵਿਸਾਲ ਇਕੱਠ ਨੂੰ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਕੌਮੀ ਪ੍ਰਧਾਨ ਇਕਬਾਲ ਚੰਦ ਬੱਟੀ, ਭਗਵਾਨ ਸਿੰਘ ਸਾਮਾ ਪ੍ਰਧਾਨ ਸਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਫਿਰੋਜਪੁਰ, ਸ਼ਮਿੰਦਰ ਖਿੰਡਾ ਚੇਅਰਮੈਨ ਪੰਜਾਬ ਐਗਰੋ ,ਅਕਾਲੀ ਆਗੂ ਸ਼ਿਵ ਤਿਰਪਾਲ ਕੀ, ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਡਾਕਟਰ ਮਲਕੀਤ ਥਿੰਦ, ਦੀਪ ਕੰਬੋਜ, ਭਾਜਪਾ ਆਗੂ ਸੁਖਵਿੰਦਰ (ਕਾਕਾ) ਕੰਬੋਜ, ਡੀਐਸਪੀ ਵਿਜੀਲੈਂਸ ਰਾਜ ਕੁਮਾਰ ਸਾਮਾ, ਜਸਪਾਲ ਹਾਂਡਾ, ਐਡਵੋਕੇਟ ਬਲਜੀਤ ਸਿੰਘ ਕੰਬੋਜ, ਤਿਲਕ ਰਾਜ ਗੋਲੂ ਕਾ ਯੂਥ ਪ੍ਰਧਾਨ ਕੰਬੋਜ ਮਹਾ ਸਭਾ ਪੰਜਾਬ,ਹਰੀਸ ਨੱਢਾ, ਰਾਜ ਬਖਸ ਕੰਬੋਜ,ਹਰਜਿੰਦਰ ਹਾਂਡਾ, ਆਸ਼ੂਤੋਸ਼ ਕੰਬੋਜ, ਮਨਦੀਪ ਥਿੰਦ, ਹੰਸ ਰਾਜ ਗੋਲਡਨ, ਹਰਬੰਸ ਲਾਲ ਪੱਪੂ ਪ੍ਰਧਾਨ ਸਰਪੰਚ ਯੂਨੀਅਨ, ਵਿਨੋਦ ਸਰਪੰਚ ਨੇ ਸੰਬੋਧਨ ਕੀਤਾ।

ਇਸ ਤੋਂ ਇਲਾਵਾ ਬਲਦੇਵ ਰਾਜ ਨੰਬਰਦਾਰ, ਕਰਤਾਰ ਸਿੰਘ ਰੁਕਣਾ ਮੂੰਗਲਾ, ਰਣਬੀਰ ਸਿੰਘ ਰਾਣਾ ਦੁਲਚੀਕੇ, ਅਵਤਾਰ ਸਿੰਘ ਸਰਪੰਚ ਦੁਲਚੀ ਕੇ, ਕਾਨੂੰਗੋ ਕੇਵਲ ਕਿ੍ਰਸ਼ਨ, ਸੁਖਦੇਵ ਸਿੰਘ ਬੱਟੀ, ਮਾਸਟਰ ਰਾਜ ਕੁਮਾਰ, ਕਿੱਕਰ ਸਿੰਘ ਕੁਤਬੇਵਾਲਾ, ਹਰਜਿੰਦਰ ਸਿੰਘ ਕੁੱਲਗੜ੍ਹੀ, ਮਲਕੀਤ ਸਿੰਘ ਲੋਹਗੜ੍ਹ, ਹਰਪ੍ਰੀਤ ਸਿੰਘ ਸਰਪੰਚ ਸ਼ੇਰਖਾਂ, ਰਣਜੀਤ ਸਿੰਘ ਸਰਪੰਚ ਸ਼ੇਰਖਾਂ, ਜੰਡ ਸਿੰਘ ਸਰਪੰਚ ਟਿੱਬੀ, ਸੁੱਚਾ ਸਿੰਘ ਟਿੱਬੀ, ਹਰਪਾਲ ਸਿੰਘ ਟਿੱਬੀ, ਆਸਾ ਸਿੰਘ ਨੰਬਰਦਾਰ ਛੋਟੀ ਟਿੱਬੀ, ਅਮੀਰ ਸਿੰਘ ਸਰਪੰਚ, ਚੰਨਣ ਸਿੰਘ ਕਮੱਗਰ ਸਰਪੰਚ, ਦਵਿੰਦਰ ਸਿੰਘ ਕਮੱਗਰ, ਬਲਵੰਤ ਸਿੰਘ ਸੋਢੇਵਾਲਾ, ਅੰਗੂਰ ਸਿੰਘ ਸਰਪੰਚ ਦਿਲਾਰਾਮ, ਗੁਰਦੀਪ ਸਿੰਘ ਭਗਤ ਹਾਕੇ ਵਾਲਾ, ਮੋਹਨ ਸਿੰਘ ਜੋਸਨ ਹਾਕੇ ਵਾਲਾ, ਮੰਗਲ ਸਿੰਘ ਸਰਪੰਚ ਹਾਕੇ ਵਾਲਾ, ਰਣਦੀਪ ਹਾਂਡਾ, ਸਤਪਾਲ ਹਾਂਡਾ ਦਿਲਾਰਾਮ, ਪਿਆਰ ਸਿੰਘ ਬੀਡੀਪੀਓ, ਸੁਰਜੀਤ ਸਿੰਘ ਐੱਮਸੀ ਅਤੇ ਹੋਰ ਵੀ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ।

ਸੂਫ਼ੀ ਗਾਇਕਾ ਸੁਲਤਾਨਾ ਨੂਰਾਂ ਨੂੰ ਜਾਨੋਂ ਮਾਰਨ ਦੀ ਧਮਕੀ