25 ਜੂਨ ਦਾ ਦਿਨ ਲੋਕਤੰਤਰ ‘ਚ ਵਿਸ਼ਵਾਸ ਰੱਖਣ ਵਾਲੇ ਹਰ ਨਾਗਰਿਕ ਨੂੰ ਯਾਦ ਰਹੇਗਾ : ਵਿਨੋਦ ਗੁਪਤਾ

Sunam News

25 ਜੂਨ 1975 ਨੂੰ ਸਵ: ਇੰਦਰਾ ਗਾਂਧੀ ਨੇ ਲਗਾਈ ਸੀ ਐਮਰਜੈਂਸੀ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। 25 ਜੂਨ 1975 ਨੂੰ ਸਵ: ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਗਾ ਕੇ ਲੋਕਤੰਤਰ ਦੀ ਹੱਤਿਆ ਕੀਤੀ ਸੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਵਿਨੋਦ ਗੁਪਤਾ ਨੇ ਕਿਹਾ ਕਿ 25 ਜੂਨ ਦਾ ਦਿਨ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਹਰ ਨਾਗਰਿਕ ਨੂੰ ਯਾਦ ਰਹੇਗਾ, ਕਿਉਂਕਿ ਇੰਦਰਾਂ ਗਾਂਧੀ ਵੱਲੋਂ ਐਮਰਜੈਂਸੀ ਲਗਾ ਕੇ ਹਜ਼ਾਰਾਂ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਅਤੇ ਲੱਖਾਂ ਸੰਘ ਦੇ ਵਰਕਰਾਂ ਨੂੰ ਜੇਲ ਵਿਚ ਬੰਦ ਕਰ ਦਿੱਤਾ ਗਿਆ ਅਤੇ ਲੋਕਤੰਤਰ ਦਾ ਥਮ ਮੀਡੀਆ ਤੇ ਵੀ ਸੇਂਸਰਸ਼ਿਪ ਲਗਾ ਦਿੱਤੀ ਗਈ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਅਵਾਜ ਨੂੰ ਦਵਾਉਣ ਦਾ ਕੰਮ ਕੀਤਾ। (Sunam News)

ਕਾਂਗਰਸ ਪਾਰਟੀ ਦੇ ਗੁੰਡੇ ਲੋਕਤੰਤਰ ਤੇ ਭਾਰੂ ਹੋ ਗਏ ਜਵਰੀ ਨਸਬੰਦੀ ਕਰਵਾ ਕੇ ਕਾਂਗਰਸ ਪਾਰਟੀ ਵੱਲੋਂ ਬੁਹਤ ਵੱਡਾ ਪਾਪ ਕੀਤਾ ਗਿਆ, ਗੁਪਤਚਰ ਵਿਭਾਗ ਵਲੋਂ ਇੰਦਰਾ ਗਾਂਧੀ ਅਤੇ ਉਸ ਦੇ ਪੁੱਤਰ ਨੂੰ ਕਿਹਾ ਕਿ ਦੇਸ਼ ਵਿੱਚ ਸ਼ਾਂਤੀ ਹੈ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਹੈ ਇਸ ਹੰਕਾਰ ਵਿੱਚ ਆ ਕੇ ਉਹਨਾਂ ਵਲੋਂ ਚੋਣਾਂ ਦਾ ਐਲਾਨ ਕਰ ਦਿੱਤਾ, ਪੰਰਤੂ ਇਹ ਦਾਬ ਉਹਨਾਂ ਦੇ ਉਲਟ ਗਿਆ ਕਾਂਗਰਸ ਪਾਰਟੀ ਚੋਣਾਂ ਹਾਰ ਗਈ 1977 ਵਿੱਚ ਦੇਸ਼ ਵਿਚ ਪਹਿਲੀ ਗੈਰ ਕਾਂਗਰਸੀ ਸਰਕਾਰ ਬਣੀ। (Sunam News)

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਸਾਲੇ ’ਤੇ NIA ਦਾ ਸ਼ਿਕੰਜਾ

ਭਾਜਪਾ ਆਗੂ ਵਿਨੋਦ ਗੁਪਤਾ ਨੇ ਕਿਹਾ ਜੋ ਪਾਰਟੀਆਂ ਭਾਜਪਾ ਦੇ ਵਿਰੋਧ ਕਰਨ ਦੇ ਨਾਮ ਤੇ ਇੱਕਠਾ ਹੋ ਰਹੇ ਹਨ ਅਤੇ ਕਾਂਗਰਸ ਪਾਰਟੀ ਦੀ ਅਗਵਾਈ ਹੇਠਾਂ ਚੋਣਾਂ ਲੜਨ ਲਈ ਰਣਨੀਤੀ ਬਣਾ ਰਹੇ ਹਨ ਉਹਨਾਂ ਨੂੰ 25 ਜੂਨ ਐਮਰਜੈਂਸੀ ਨੂੰ ਕਦੇ ਵੀ ਭੁਲਣਾ ਨਹੀਂ ਕਿਉਂਕਿ ਕਾਂਗਰਸ ਪਾਰਟੀ ਨੇ ਆਪਣੇ ਹਿੱਤਾਂ ਲਈ ਧੋਖਾ ਦਿੱਤਾ ਹੈ, ਭਾਜਪਾ ਵਿਰੋਧੀ ਪਾਰਟੀਆਂ ਨੂੰ ਚਾਹੀਦਾ ਹੈ।

ਕਿ ਉਹ ਜੇਕਰ ਭਾਜਪਾ ਗੱਠਜੋੜ ਦਾ ਵਿਰੋਧ ਕਰਨਾ ਹੈ ਜ਼ਰੂਰ ਕਰਨ ਲੋਕਤੰਤਰ ਦੀ ਹੱਤਿਆ ਕਰਨ ਵਾਲੀ ਪਾਰਟੀ ਤੋਂ ਵੱਖ ਹੋ ਕੇ ਚੋਣਾਂ ਲੜਨ ਕਿਉਂਕਿ ਇਹਨਾਂ ਪਾਰਟੀਆਂ ਦਾ ਜਨਮ ਕਾਂਗਰਸ ਪਾਰਟੀ ਦੇ ਵਿਰੋਧ ਦੇ ਤੌਰ ਤੇ ਹੋਈਆਂ ਹੈਂ ਇਸ ਭਾਜਪਾ ਵਿਰੋਧੀ ਗਠਜੋੜ ਬਣਨ ਨਾਲ ਭਾਜਪਾ ਗਠਜੋੜ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਸਗੋਂ ਭਾਜਪਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਾਂ ਪਹਿਲਾਂ ਨਾਲੋਂ ਵੱਧ ਸੀਟਾਂ ਜਿੱਤ ਕੇ 2024 ਵਿੱਚ ਤੀਸਰੀ ਵਾਰ ਸਰਕਾਰ ਬਣਾਏਗਾ।