ਖੂਨਦਾਨ ਕਰਕੇ ਪਿਤਾ ਨੂੰ ਕੀਤਾ ਯਾਦ

Dera Sacha Sauda

ਮਲੋਟ (ਮਨੋਜ)। ਡੇਰਾ (Dera Sacha Sauda) ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ (Saint Dr. MSG) ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਦੀਆਂ ਪਵਿੱਤਰ ਸਿੱਖਿਆਵਾਂ ਤੇ ਅਮਲ ਕਰਦੇ ਹੋਏ ਬਲਾਕ ਮਲੋਟ ਦੇ ਨੌਜਵਾਨ ਸੇਵਾਦਾਰ ਵੱਧ-ਚੜ੍ਹ ਕੇ ਸਹਿਯੋਗ ਪਾ ਰਹੇ ਹਨ। ਇਸੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਮਲੋਟ ਦੇ ਇਕ ਸੇਵਾਦਾਰ ਵੱਲੋਂ ਆਪਣੇ ਪਿਤਾ ਦੀ ਬਰਸੀ ਖੂਨਦਾਨ ਕਰਕੇ ਮਨਾਈ।

ਜਾਣਕਾਰੀ ਦਿੰਦੇ ਹੋਏ ਪਰਦੀਪ ਇੰਸਾਂ ਨੇ ਦਸਿਆ ਕਿ ਅੱਜ ਐਤਵਾਰ ਨੂੰ ਉਸਦੇ ਪਿਤਾ ਵਿਜੈ ਕੁਮਾਰ ਇੰਸਾਂ ਦੀ ਬਰਸੀ ਹੈ ਅਤੇ ਉਸਨੇ ਅੱਜ ਆਪਣੇ ਪਿਤਾ ਦੇ ਬਰਸੀ ਮੌਕੇ ਪੂਜਨੀਕ ਗੁਰੂ (Saint Dr. MSG) ਜੀ ਦੇ ਮਾਨਵਤਾ ਭਲਾਈ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਮਾਨਵਤਾ ਦੀ ਭਲਾਈ ਨੂੰ ਹੀ ਮੁੱਖ ਸਮਝਦੇ ਹੋਏ ਪੂਜਨੀਕ ਬਾਪੂ ਮਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਸਰਸਾ ‘ਚ ਆਪਣਾ ਇਕ ਯੂਨਿਟ ਖੂਨਦਾਨ ਕੀਤਾ। ਉਸਨੇ ਦੱਸਿਆ ਕਿ ਉਸਨੇ ਅੱਜ 43ਵੀਂ ਵਾਰ ਖੂਨਦਾਨ ਕੀਤਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਸਾਲੇ ’ਤੇ NIA ਦਾ ਸ਼ਿਕੰਜਾ

ਇਸਦੇ ਨਾਲ ਹੀ ਬਲਾਕ ਮਲੋਟ ਦੇ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਵੀ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ‘ਚ ਆਪਣਾ ਇਕ ਯੂਨਿਟ ਖ਼ੂਨਦਾਨ ਕਰਕੇ ਅਸਲੀ ਮਾਨਵਤਾ ਦਾ ਫਰਜ਼ ਨਿਭਾਇਆ। ਖ਼ੂਨਦਾਨ ਸੰਮਤੀ ਦੇ ਸੇਵਾਦਾਰ ਟਿੰਕੁ ਇੰਸਾਂ ਅਤੇ ਰਿੰਕੂ ਛਾਬੜਾ ਇੰਸਾਂ ਨੇ ਦਸਿਆ ਕਿ ਬਲਾਕ ਮਲੋਟ ਦੇ ਨੌਜਵਾਨ ਸੇਵਾਦਾਰਾਂ ਵੱਲੋਂ ਰੋਜ਼ਾਨਾ ਹੀ ਐਮਰਜੈਂਸੀ ਦੌਰਾਨ ਖ਼ੂਨ ਦੀ ਲੋੜ ਪੈਣ ਤੇ ਬਲੱਡ ਬੈਂਕ ‘ਚ ਖੂਨਦਾਨ ਕੀਤਾ ਜਾ ਰਿਹਾ ਹੈ।