ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਯਤਨਾਂ ਸਦਕਾ ਅਧਿਆਪਕਾਂ ਨੂੰ ਮੈਡੀਕਲ ਕਮਿਊਟਡ ਛੁੱਟੀ 15 ਦਿਨ ਤੋਂ ਘੱਟ ਨਾ ਦੇਣ ਦਾ ਫੈਸਲਾ ਹੋਇਆ ਵਾਪਿਸ

ਕੋਟਕਪੂਰਾ, (ਅਜੈ ਮਨਚੰਦਾ)। ਪੰਜਾਬ ਸਰਕਾਰ ਨੇ ਕੁਝ ਦਿਨ ਪਹਿਲਾਂ ਆਈ . ਐਚ.ਆਰ.ਐਮ.ਐਸ. ਸਾਫਟਵੇਅਰ ਤਬਦੀਲੀ ਕਰਕੇ ਅਧਿਆਪਕਾਂ ਨੂੰ ਪਿਛਲੇ ਕਾਫ਼ੀ ਸਾਲਾਂ ਤੋਂ ਇੱਕ ਜਾਂ ਦੋ ਦਿਨ ਦੀ ਮੈਡੀਕਲ ਛੁੱਟੀ ਲੈਣ ਦੀ ਮਿਲ ਰਹੀ ਸਹੂਲਤ ਖਤਮ ਕਰਕੇ 15 ਦਿਨਾਂ ਤੋਂ ਘੱਟ ਦੀ ਮੈਡੀਕਲ ਛੁੱਟੀ ਨਾ ਦੇਣ ਦੀ ਵਿਵਸਥਾ ਲਾਗੂ ਕਰ ਦਿੱਤੀ ਸੀ । ਪੰਜਾਬ ਸਰਕਾਰ ਦੇ ਇਸ ਅਧਿਆਪਕ ਵਿਰੋਧੀ ਫ਼ੈਸਲੇ ਸਬੰਧੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਅਤੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਇਹ ਮਸਲਾ ਸਿੱਖਿਆ , ਪ੍ਰਸੋਨਲ ਅਤੇ ਵਿੱਤ ਵਿਭਾਗ ਦੇ ਸਬੰਧਤ ਅਧਿਕਾਰੀਅਂ ਤੱਕ ਉਠਾਇਆ ਸੀ ।

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰ ਸੁਰਿੰਦਰ ਕੁਮਾਰ ਪੁਆਰੀ , ਸੁਖਵਿੰਦਰ ਸਿੰਘ ਚਾਹਲ , ਸੁਰਿੰਦਰ ਕੰਬੋਜ ,ਬਲਜੀਤ ਸਿੰਘ ਸਲਾਣਾ , ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ ਬਿਲਗਾ , ਗੁਰਜੰਟ ਸਿੰਘ ਵਾਲੀਆ , ਜਤਿੰਦਰ ਸਿੰਘ ਔਲਖ , ਸੁਖਜਿੰਦਰ ਸਿੰਘ ਹਰੀਕਾ , ਸੁਖਰਾਜ ਸਿੰਘ ਕਾਹਲੋਂ, ਹਰਵੀਰ ਸਿੰਘ ਸਾਨੀਪੁਰ ,ਪਰਮਵੀਰ ਸਿੰਘ , ਕੁਲਵਿੰਦਰ ਸਿੰਘ ਬਾਠ , ਸ਼ਮਸ਼ੇਰ ਸਿੰਘ ਤੇ ਅਮਨਬੀਰ ਸਿੰਘ ਗੁਰਾਇਆ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦਾ ਅਧਿਆਪਕ ਵਿਰੋਧੀ ਫ਼ੈਸਲਾ ਵਾਪਿਸ ਕਰਵਾਉਣ ਲਈ ਜੱਥੇਬੰਦੀ ਵੱਲੋਂ ਕੀਤੇ ਗਏ ਯਤਨਾਂ ਨੂੰ ਬੂਰ ਪਿਆ ਹੈ ਹੁਣ ਪੰਜਾਬ ਸਰਕਾਰ ਨੇ ਐੱਚ ਆਰ ਐਮ ਸਿਸਟਮ ਤੇ ਅਧਿਆਪਕਾਂ ਨੂੰ ਪਹਿਲਾਂ ਵਾਂਗ ਮੈਡੀਕਲ ਕਮਿਊਟਡ ਛੁੱਟੀ ਦੇਣ ਦੀ ਵਿਵਸਥਾ ਚਾਲੂ ਕਰ ਦਿੱਤੀ ਗਈ ਹੈ ।

ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਇਸ ਨਿਰਣੇ ਨੂੰ ਸਹੀ ਦਿਸ਼ਾ ਵੱਲ ਕਦਮ ਕਰਾਰ ਦਿੱਤਾ ਹੈ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਕੁਲਦੀਪ ਸਿੰਘ ਦੌੜਕਾ ,ਗੁਰਪ੍ਰੀਤ ਸਿੰਘ ਮਾੜੀਮੇਘਾ , ਪ੍ਰੇਮ ਚਾਵਲਾ ਤੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਢਿੱਲੋਂ ਆਦਿ ਹਾਜ਼ਰ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ