ਜਿੰਦਲਜ ਪ੍ਰਾਈਮ ਮਾਲ ਦਾ ਸ਼ੁੱਭ ਮਹੂਰਤ ਮਾਨਵਤਾ ਭਲਾਈ ਦੇ ਕਾਰਜ ਕਰਕੇ ਕੀਤਾ

Jindal Prime Mall
ਬਠਿੰਡਾ : ਜਿੰਦਲਜ ਪ੍ਰਾਈਮ ਮਾਲ ਦੇ ਉਦਘਾਟਨ ਮੌਕੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੰਦੇ ਹੋਏ ਪਰਿਵਾਰਕ ਮੈਂਬਰ ਤੇ ਜਿੰਮੇਵਾਰ ਸੇਵਾਦਾਰ ਅਤੇ ਉਦਘਾਟਨ ਮੌਕੇ ਪਹੁੰਚੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਸਵਾਗਤ ਕਰਦੇ ਹੋਏ ਪਰਿਵਾਰਕ ਮੈਂਬਰ। ਤਸਵੀਰ : ਸੁਖਨਾਮ

ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ (ਸ਼ਹਿਰੀ), ਸਾਬਕਾ ਸਪੀਕਰ ਅਜੈਬ ਸਿੰਘ ਭੱਟੀ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਤੋਂ ਇਲਾਵਾ ਵੱਖ-ਵੱਖ ਸਖ਼ਸ਼ੀਅਤਾਂ ਨੇ ਦਿੱਤੀ ਵਧਾਈ

  • 7 ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ (Jindal Prime Mall)

(ਸੁਖਨਾਮ) ਬਠਿੰਡਾ। ਜਿੰਦਲਜ ਡਿਪਾਰਟਮੈਂਟਲ ਸਟੋਰ ਵੱਲੋਂ ਆਪਣੇ ਕਾਰੋਬਾਰ ਵਿੱਚ ਹੋਰ ਵਾਧਾ ਕਰਦਿਆਂ ਸਥਾਨਕ ਮੇਨ ਮੁਲਤਾਨੀਆਂ ਰੋਡ, ਨੇੜੇ ਡੀ.ਡੀ. ਮਿੱਤਲ ਟਾਵਰ-ਗਲੀ ਨੰ.2, ਬਠਿੰਡਾ ਵਿਖੇ ਜਿੰਦਲਜ ਪ੍ਰਾਈਮ ਮਾਲ ਖੋਲ੍ਹਿਆ ਗਿਆ ਹੈ ਇਸ ਮਾਲ ਦਾ ਸ਼ੁੱਭ ਮਹੂਰਤ ਅੱਜ ਪਰਿਵਾਰਕ ਮੈਂਬਰਾਂ ਵੱਲੋਂ ਮਾਨਵਤਾ ਭਲਾਈ ਕਾਰਜ ਕਰਕੇ ਕੀਤਾ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਪਵਿੱਤਰ ਇਲਾਹੀ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਾ ਕੇ ਬੇਨਤੀ ਦਾ ਸ਼ਬਦ ਬੋਲਿਆ ਗਿਆ ਅਤੇ ਪਰਮ ਪਿਤਾ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਗਿਆ। ਇਸ ਉਪਰੰਤ ਪਰਿਵਾਰਕ ਮੈਂਬਰਾਂ ਵੱਲੋਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 142 ਕਾਰਜਾਂ ਤਹਿਤ 5 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਅਤੇ 2 ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਦਿੱਤੀ ਗਈ।

ਇਸ ਮੌਕੇ ਵਿਸ਼ੇਸ਼ ਤੌਰ ’ਤੇ ਵਧਾਈ ਦੇਣ ਲਈ ਪਹੁੰਚੇ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਲਾਈਨੋਂ ਪਾਰ ਇਲਾਕੇ ਵਿੱਚ ਜਿੰਦਲ ਪਰਿਵਾਰ ਵੱਲੋਂ ਜੋ ਇਹ ਮਾਲ ਖੋਲ੍ਹਿਆ ਗਿਆ ਹੈ ਇਲਾਕੇ ਦੇ ਲੋਕਾਂ ਨੂੰ ਇਸ ਦੀ ਬਹੁਤ ਵੱਡੀ ਸਹੂਲਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਮਾਲ ਵਿੱਚ ਲੋਕਾਂ ਨੂੰ ਵਾਜਬ ਕੀਮਤ ’ਤੇ ਵਧੀਆ ਕੁਆਲਿਟੀ ਦਾ ਸਮਾਨ ਮਿਲੇਗਾ। ਉਨ੍ਹਾਂ ਜਿੰਦਲ ਪਰਿਵਾਰ ਨੂੰ ਮਾਲ ਖੋਲ੍ਹਣ ’ਤੇ ਵਧਾਈ ਦਿੰਦਿਆਂ ਹੋਰ ਤਰੱਕੀ ਕਰਨ ਦੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਇਸ ਮੌਕੇ ਮਾਲ ਦੇ ਮਾਲਕ ਕ੍ਰਿਸ਼ਨ ਜਿੰਦਲ ਇੰਸਾਂ ਅਤੇ ਉਨ੍ਹਾਂ ਦੇ ਸਪੁੱਤਰ ਧੀਰਜ ਜਿੰਦਲ ਇੰਸਾਂ ਨੇ ਦੱਸਿਆ ਕਿ ਸਾਧ-ਸੰਗਤ ਅਤੇ ਇਲਾਕਾ ਨਿਵਾਸੀਆਂ ਲਈ ਵਿਸ਼ੇਸ਼ ਤੌਰ ’ਤੇ ਐੱਮਐੱਸਜੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ ਦੇ ਉਤਪਾਦ ਉਪਲੱਬਧ ਹਨ।


ਤਿਉਹਾਰਾਂ ਦੇ ਮੱਦੇਨਜਰ 1000, 2000, 3000 ਅਤੇ 5000 ਦੀ ਖ਼ਰੀਦਦਾਰੀ ਕਰਨ ’ਤੇ ਗਿਫਟ ਅਤੇ ਹੋਮ ਡਲਿਵਰੀ ਦੀ ਸੁਵਿਧਾ ਵੀ (Jindal Prime Mall)

ਇਸ ਤੋਂ ਇਲਾਵਾ ਹੋਰ ਮਸ਼ਹੂਰ ਬ੍ਰਾਂਡਜ਼ ਨੈਸਲੇ, ਕੋਲਗੇਟ, ਜੌਕੀ, ਵੈਨ ਹਿਊਸੈਨ, ਯੂ ਐਸ ਪੋਲੋ, ਮਡਾਮੀ ਅਤੇ ਹੋਰ ਪ੍ਰਸਿੱਧ ਬ੍ਰਾਂਡ ਦੇ ਉਤਪਾਦ ਵੀ ਉਪਲੱਬਧ ਹਨ ਗੋ੍ਰੋਸਰੀ, ਕਾਸਮੈਟਿਕਸ, ਖਿਡੌਣੇ, ਸਟੇਸ਼ਨਰੀ, ਕ੍ਰੋਕਰੀ, ਅੰਡਰ ਗਾਰਮੈਂਟਸ, ਰੇਡੀਮੇਡ ਦੀ ਕੰਪਲੀਟ ਫੈਮਿਲੀ ਰੇਂਜ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜਰ 1000, 2000, 3000 ਅਤੇ 5000 ਦੀ ਖ਼ਰੀਦਦਾਰੀ ਕਰਨ ’ਤੇ ਗਿਫਟ ਅਤੇ ਹੋਮ ਡਲਿਵਰੀ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ।

ਇਸ ਮੌਕੇ ਸਾਬਕਾ ਸਪੀਕਰ ਅਜੈਬ ਸਿੰਘ ਭੱਟੀ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਸੇਵਾ ਮੁਕਤ ਐਸਐਸਪੀ ਵਿਜੀਲੈਂਸ ਸੁਖਦੇਵ ਸਿੰਘ ਚਹਿਲ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਪੰਜਾਬ ਟੇ੍ਰਡਰਜ਼ ਬੋਰਡ ਦੇ ਚੇਅਰਮੈਨ ਅਨਿਲ ਠਾਕੁਰ, ਸ਼ੂਗਰਫੈਡ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ, ਸਟੇਟ ਫਾਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਰਕੇਸ਼ ਪੁਰੀ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਸਾਬਕਾ ਸੀਨੀਅਰ ਡਿਪਟੀ ਮੇਅਰ ਤਰਸੇਮ ਚੰਦ ਗੋਇਲ,

ਕੌਂਸਲਰ ਸੁਖਦੀਪ ਸਿੰਘ ਢਿੱਲੋਂ, ਦਲਜੀਤ ਸਿੰਘ ਬਰਾੜ ਐਡਵੋਕੇਟ, ਪਿਰਥੀਪਾਲ ਸਿੰਘ ਜਲਾਲ ਟਰਾਂਸਪੋਰਟਰ, ਅਕਾਲੀ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ, ਯਾਦਵਿੰਦਰ ਸਿੰਘ ਯਾਦੀ, ਕਾਂਗਰਸੀ ਆਗੂ ਸੁਰਿੰਦਰ ਗੁਪਤਾ, ਸਾਬਕਾ ਚੇਅਰਮੈਨ ਅਸ਼ੋਕ ਭਾਰਤੀ, ਸਾਬਕਾ ਚੇਅਰਮੈਨ ਕੇ ਕੇ ਅਗਰਵਾਲ, ਪ੍ਰਧਾਨ ਵਪਾਰ ਮੰਡਲ ਬਠਿੰਡਾ ਰਾਜੂ ਭੱਠੇਵਾਲਾ, ਸਵਰਨਕਾਰ ਸੰਘ (ਰਜਿ.) ਪੰਜਾਬ ਦੇ ਸਕੱਤਰ ਰਜਿੰਦਰ ਖੁਰਮੀ, ਸਾਬਕਾ ਐਡਵੋਕੇਟ ਜਨਰਲ ਸੁਖਦੀਪ ਸਿੰਘ ਭਿੰਡਰ, ਪ੍ਰਧਾਨ ਬਠਿੰਡਾ ਵੈਲਫੇਅਰ ਅਤੇ ਵਿਕਾਸ ਮੰਚ ਚਮਕੌਰ ਸਿੰਘ ਮਾਨ, ਲੇਖਕ ਦਿਨੇਸ਼ ਨੰਦੀ, ਸਾਬਕਾ ਕੌਂਸਲਰ ਬੰਤ ਸਿਘ ਸਿੱਧੂ, ਪ੍ਰਦੀਪ ਗੋਲਾ, ਸੁਖਦੇਵ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਬਲਾਕ ਦੇ ਜਿੰਮਵਾਰ, ਪਰਿਵਾਰਕ ਮੈਂਬਰ ਸਰੋਜ ਜਿੰਦਲ ਇੰਸਾਂ, ਗੋਪਾਲ ਮੋਹਨ ਜਿੰਦਲ ਇੰਸਾਂ, ਨਿਸ਼ਾ ਜਿੰਦਲ ਇੰਸਾਂ, ਸ਼ਾਲੂ ਜਿੰਦਲ ਇੰਸਾਂ, ਗੌਰਵ ਗਰਗ, ਯੋਗੇਸ਼ ਗਰਗ, ਸੋਹਮ ਇੰਸਾਂ, ਖੁਸ਼ਦੀਪ ਇੰਸਾਂ, ਅੰਸ਼ਰੀਤ ਇੰਸਾਂ, ਗੁਰਰੀਤ ਇੰਸਾਂ, ਅਦਵਿਕ ਇੰਸਾਂ, ਰਿਸ਼ਤੇਦਾਰ, ਸਨੇਹੀ ਅਤੇ ਵੱਡੀ ਗਿਣਤੀ ਸਾਧ-ਸੰਗਤ ਹਾਜਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ