ਸਿਮਰਨ ਨਾਲ ਹੀ ਵਿਚਾਰਾਂ ’ਤੇ ਕਾਬੂ ਸੰਭਵ: ਪੂਜਨੀਕ ਗੁਰੂ ਜੀ

Anmol Vachan Sachkahoon

ਸਿਮਰਨ ਨਾਲ ਹੀ ਵਿਚਾਰਾਂ ’ਤੇ ਕਾਬੂ ਸੰਭਵ: ਪੂਜਨੀਕ ਗੁਰੂ ਜੀ

ਸੱਚ ਕਹੂੰ ਨਿਊਜ਼ ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਦੁਨੀਆ ’ਚ ਰਾਮ-ਨਾਮ ਹੀ ਅਜਿਹਾ ਹੈ ਜੋ ਇਨਸਾਨ ਦੇ ਸਾਰੇ ਦੁੱਖ-ਦਰਦ, ਚਿੰਤਾ, ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ ਰਾਮ–ਨਾਮ ਲੈਣ ਲਈ ਕੋਈ ਕੰਮ-ਧੰਦਾ, ਘਰ-ਪਰਿਵਾਰ, ਧਰਮ ਨਹੀਂ ਛੱਡਣਾ ਪੈਂਦਾ ਅਤੇ ਨਾ ਹੀ ਕੋਈ ਰੁਪਇਆ-ਪੈਸਾ ਲੱਗਦਾ ਹੈ ਰਾਮ ਦਾ ਨਾਮ ਅਨਮੋਲ ਹੈ ਅਤੇ ਸੰਤ ਇਸ ਨੂੰ ਬਿਨਾ ਦਾਮ ਦਿੰਦੇ ਹਨ ਜੋ ਦਾਨ ਲੈਂਦੇ ਹਨ ਉਹ ਸੰਤ ਹੀ ਨਹੀਂ ਹੁੰਦੇ ਕਿਉਂਕਿ ਸੰਤ ਮਾਇਆ ਲਈ ਨਹੀਂ ਸਗੋਂ ਰਾਮ-ਨਾਮ ਜਪਾਉਣ ਲਈ ਇਸ ਦੁਨੀਆ ’ਚ ਆਉਂਦੇ ਹਨ ਜਦੋਂ ਭਗਵਾਨ ਹੀ ਪੈਸਾ ਨਹੀਂ ਲੈਂਦਾ ਤਾਂ ਸੰਤ ਪੈਸਾ ਕਿਉਂ ਲੈਣ? ਸਾਰੇ ਧਰਮਾਂ ’ਚ ਲਿਖਿਆ ਹੈ ਕਿ ਪਰਮਾਤਮਾ ਦਾਤਾ ਸੀ, ਦਾਤਾ ਹੈ ਅਤੇ ਦਾਤਾ ਹੀ ਰਹੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਹਰ ਇਨਸਾਨ ਦੇ ਅੰਦਰ ਸਮਾਇਆ ਹੋਇਆ ਹੈ ਪਰਮਾਤਮਾ ਨੂੰ ਦੇਖਣ ਲਈ ਕਿਸੇ ਜੰਗਲ, ਪਹਾੜ ਆਦਿ ’ਤੇ ਜਾਣ ਦੀ ਕੋਈ ਲੋੜ ਨਹੀਂ ਹੁੰਦੀ ਇਨਸਾਨ ਪਰਮਾਤਮਾ ਨੂੰ ਆਪਣੇ ਘਰ-ਪਰਿਵਾਰ ’ਚ ਰਹਿੰਦੇ ਹੋਏ ਹੀ ਦੇਖ ਸਕਦਾ ਹੈ ਅਜਿਹੇ-ਅਜਿਹੇ ਰੋਗ ਜਿਨ੍ਹਾਂ ਨੂੰ ਡਾਕਟਰ ਲਾਇਲਾਜ ਦੱਸ ਦਿੰਦੇ ਹਨ, ਰਾਮ-ਨਾਮ ਨਾਲ ਠੀਕ ਹੁੰਦੇ ਹੋਏ ਦੇਖੇ ਗਏ ਹਨ ਪਰਮਾਤਮਾ ਸਰਵ ਵਿਆਪਕ ਹੈ ਪਰਮਾਤਮਾ ਨੂੰ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਭਾਵੇਂ ਜੋ ਵੀ ਨਾਮ ਦੇਈਏ ਪਰ ਉਹ ਇੱਕ ਹੀ ਹੈ ਜਿਸ ਤਰ੍ਹਾਂ ਪਾਣੀ ਨੂੰ ਪਾਣੀ, ਆਬ, ਵਾਟਰ, ਨੀਰ ਆਦਿ ਕਹਿਣ ਨਾਲ ਉਸ ਦੇ ਰੰਗ, ਸਵਾਦ ’ਚ ਕੋਈ ਬਦਲਾਅ ਨਹੀਂ ਆਉਂਦਾ ਉਸੇ ਤਰ੍ਹਾਂ ਪਰਮਾਤਮਾ ਦਾ ਨਾਮ ਬਦਲਣ ਨਾਲ ਉਸਦੀ ਤਾਕਤ ਨਹੀਂ ਬਦਲਦੀ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਹਰ ਰੋਜ਼ ਸਵੇਰੇ-ਸ਼ਾਮ ਅੱਧਾ-ਅੱਧਾ ਘੰਟਾ ਰਾਮ-ਨਾਮ ਦਾ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਇਨਸਾਨ ਖਾਣ–ਪੀਣ, ਸੌਣ ਲਈ ਸਮਾਂ ਨਿਸ਼ਚਿਤ ਕਰਦਾ ਹੈ, ਸਵੇਰੇ ਨਾਸ਼ਤਾ, ਦੁਪਹਿਰ ਦਾ ਭੋਜਨ ਅਤੇ ਸ਼ਾਮ ਦਾ ਭੋਜਨ ਖਾਣਾ ਇਨਸਾਨ ਨਹੀਂ ਭੁੱਲਦਾ ਉਸੇ ਤਰ੍ਹਾਂ ਰਾਮ ਦਾ ਨਾਮ ਵੀ ਨਹੀਂ ਭੁੱਲਣਾ ਚਾਹੀਦਾ ਭੋਜਨ ਤਾਂ ਸਿਰਫ਼ ਸਰੀਰ ਨੂੰ ਤਾਕਤ ਦਿੰਦਾ ਹੈ ਪਰ ਰਾਮ ਦਾ ਨਾਮ ਆਤਮਾ,ਰੂਹ ਨੂੰ ਤਾਕਤ ਦਿੰਦਾ ਹੈ ਜਿਸ ਤਰ੍ਹਾਂ ਮਜ਼ਬੂਤ ਦਰੱਖ਼ਤ ’ਤੇ ਲੱਗਣ ਵਾਲੀਆਂ ਟਾਹਣੀਆਂ, ਫ਼ਲ ਆਦਿ ਆਪਣੇ ਆਪ ਆ ਜਾਂਦੇ ਹਨ ਉਸੇ ਤਰ੍ਹਾਂ ਜਿਸ ਇਨਸਾਨ ਦੀ ਆਤਮਾ ਸ਼ੁੱਧ ਹੁੰਦੀ ਹੈ ਤਾਂ ਉਸ ਨੂੰ ਸਾਰੇ ਸੁਖ ਮਿਲ ਜਾਂਦੇ ਹਨ ਜਿਸ ਸਮੇਂ ਇਨਸਾਨ ਦੇ ਆਤਮਬਲ ’ਚ ਕਮੀ ਆਉਂਦੀ ਹੈ ਤਾਂ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਹ ਤਾਂ ਮਰਨ ਕਿਨਾਰੇ ਹੈ ਤੇ ਉਸ ’ਤੇ ਕੋਈ ਵੀ ਦਵਾਈ ਕੰਮ ਨਹੀਂ ਕਰਦੀ ਪਰ ਉਸ ਸਮੇਂ ਜੇਕਰ ਇਨਸਾਨ ਰਾਮ ਦੇ ਨਾਮ ਦਾ ਜਾਪ ਕਰੇ ਤਾਂ ਰਾਮ–ਨਾਮ ਇੱਕ ਦਵਾਈ ਦਾ ਕੰਮ ਕਰਦਾ ਹੈ ਅਤੇ ਉਹ ਇਨਸਾਨ ਠੀਕ ਹੋ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।