ਗੁਲਾਬੀ ਟੈਸਟ ‘ਚ ਇਸ਼ਾਂਤ ਦੇ ਪੰਜੇ ਨਾਲ ਬੰਗਲਾਦੇਸ਼ 106 ‘ਤੇ ਢੇਰ

Ishant , Bangladesh, 106 , Pink, Test

ਇਸ਼ਾਂਤ ਸ਼ਰਮਾ ਨੇ ਹਾਸਲ ਕੀਤੀਆਂ ਪੰਜ ਵਿਕਟਾਂ

ਏਜੰਸੀ/ਕੋਲਕਾਤਾ। ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ‘ਤੇ ਇਤਿਹਾਸਕ ਡੇ-ਨਾਈਟ ਟੈਸਟ ਮੈਚ ਖੇਡਿਆ ਜਾ ਰਿਹਾ ਹੈ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਬੰਗਲਾਦੇਸ਼ੀ ਟੀਮ ਆਪਣੀ ਪਹਿਲੀ ਪਾਰੀ ‘ਚ 106 ਦੌੜਾਂ ‘ਤੇ ਢੇਰ ਹੋ ਗਈ ਜਵਾਬ ‘ਚ ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ ਪਹਿਲੇ ਦਿਨ ਦੀ ਖੇਡ ਸਮਾਪਤੀ ਤੱਕ 3 ਵਿਕਟਾਂ ਦੇ ਨੁਕਸਾਨ ‘ਤੇ 174 ਦੌੜਾਂ ਬਣਾ ਲਈਆਂ ਵਿਰਾਟ ਕੋਹਲੀ (59 ਦੌੜਾਂ) ਅਤੇ ਅਜਿੰਕਿਹਾ ਰਹਾਣੇ (23 ਦੌੜਾਂ) ਬਣਾ ਕੇ ਕ੍ਰੀਜ ‘ਤੇ ਸਨ ਆਪਣੀ ਪਹਿਲੀ ਪਾਰੀ ਖੇਡਣ ਉੱਤਰੀ ਭਾਰਤ ਨੂੰ ਹਾਲਾਂਕਿ ਠੋਸ ਸ਼ੁਰੂਆਤ ਨਹੀਂ ਮਿਲੀ ਆਫ ਸਟੰਪ ਦੇ ਬਾਹਰ ਲਗਾਤਾਰ ਪ੍ਰੇਸ਼ਾਨ ਹੋ ਰਹੇ ਮਿਅੰਕ ਅਗਰਵਾਲ ਇਸੇ ਤਰ੍ਹਾਂ ਦੀ ਗੇਂਦ ‘ਤੇ ਮੇਹਦੀ ਹਸਨ ਮਿਰਾਜ ਹੱਥੋਂ ਕੈਚ ਆਊਟ ਹੋ ਗਏ ਮਿਅੰਕ ਨੇ 14 ਦੌੜਾਂ ਬਣਾਈਆਂ ਉਨ੍ਹਾਂ ਦੀ ਵਿਕਟ 26 ਦੇ ਕੁੱਲ ਸਕੋਰ ‘ਤੇ ਡਿੱਗੀ, ਰੋਹਿਤ ਸ਼ਰਮਾ 21 ਦੌੜਾਂ ਬਣਾ ਕੇ ਆਊਟ ਹੋਏ ਚੇਤੇਸ਼ਵਰ ਪੁਜਾਰਾ ਨੇ 55 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਖੇਡਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬੰਗਲਾਦੇਸ਼ ਟੀਮ ਨੂੰ ਪਹਿਲੀ ਪਾਰੀ ‘ਚ 30.3 ਓਵਰਾਂ ‘ਚ 106 ਦੌੜਾਂ ‘ਤੇ ਢੇਰ ਕਰ ਦਿੱਤਾ ਬੰਗਲਾਦੇਸ਼ ਵੱਲੋਂ ਸ਼ਾਦਮਾਨ ਇਸਲਾਮ ਨੇ ਸਭ ਤੋਂ ਜ਼ਿਆਦਾ 29 ਦੌੜਾਂ ਬਣਾਈਆਂ ਜਦੋਂਕਿ ਲਿਟਨ ਦਾਸ (ਰਿਟਾਇਰਡ ਹਰਟ) ਨੇ 24 ਦੌੜਾਂ ਜੋੜੀਆਂ ਮਹਿਮਾਨ ਟੀਮ ਦੇ ਤਿੰਨ ਬੱਲੇਬਾਜ਼ ਹੀ ਦਹਾਈ ਦੇ ਅੰਕੜੇ ਤੱਕ ਪਹੁੰਚ ਸਕੇ ਦਾਸ ਦੇ ਸਥਾਨ ‘ਤੇ ਮੇਹਦੀ ਹਸਨ ਨੂੰ ਬਦਲਵੇਂ ਪਲੇਅਰ ਵਜੋਂ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ਨੇ ਅੱਠ ਦੌੜਾਂ ਬਣਾਈਆਂ, ਭਾਰਤ ਵੱਲੋਂ ਇਸ਼ਾਂਤ ਸ਼ਰਮਾ ਨੇ ਸਭ ਤੋਂ ਜ਼ਿਆਦਾ ਪੰਜ ਵਿਕਟਾਂ ਲਈਆਂ, ਉਮੇਸ਼ ਯਾਦਵ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦੋਂਕਿ ਮੁਹੰਮਦ ਸ਼ਮੀ ਨੂੰ ਦੋ ਸਫਲਤਾਵਾਂ ਮਿਲੀਆਂ ਇਸ਼ਾਂਤ ਨੇ 2007 ਤੋਂ ਬਾਅਦ ਭਾਰਤ ‘ਚ ਪਹਿਲੀ ਵਾਰ ਇੱਕ ਪਾਰੀ ‘ਚ ਪੰਜ ਵਿਕਟਾਂ ਹਾਸਲ ਕੀਤੀਆਂ ਹਨ।

ਗੁਲਾਬੀ ਗੇਂਦ ਨਾਲ ਪਹਿਲੀ ਵਾਰ ਖੇਡ ਰਹੇ ਬੰਗਲਾਦੇਸ਼ੀ ਬੱਲੇਬਾਜ਼ ਸਵਿੰਗ ਸਾਹਮਣੇ ਨਹੀਂ ਟਿਕ ਸਕੇ ਇਸ਼ਾਂਤ ਸ਼ਰਮਾ ਨੇ ਇਮਰੂਲ ਕਿਆਸ (4) ਨੂੰ 15 ਦੇ ਕੁੱਲ ਸਕੋਰ ‘ਤੇ ਲੱਤ ਅੜਿੱਕਾ ਆਊਟ ਕਰ ਦਿੱਤਾ, ਦੋ ਦੌੜਾਂ ਬਾਅਦ ਕਪਤਾਨ ਮੋਮੀਨੁਲ ਹੱਕ, ਉਮੇਸ਼ ਯਾਦਵ ਦੀ ਸਵਿੰਗ ਲੈਂਦੀ ਗੇਂਦ ‘ਤੇ ਸਲਿੱਪ ‘ਚ ਰੋਹਿਤ ਸ਼ਰਮਾ ਵੱਲੋਂ ਸ਼ਾਨਦਾਰ ਤਰੀਕੇ ਨਾਲ ਲਪਕੇ ਗਏ  ਮੁਸ਼ਫਿਕੁਰ ਰਹੀਮ ਤੋਂ ਬੰਗਲਾਦੇਸ਼ ਨੂੰ ਕਾਫੀ ਉਮੀਦਾਂ ਸਨ ਪਰ ਸਥਾਨਕ ਖਿਡਾਰੀ ਮੁਹੰਮਦ ਸ਼ਮੀ ਦੀ ਗੇਂਦ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ ਜੋ ਉਨ੍ਹਾਂ ਦੀਆਂ ਗਿੱਲੀਆਂ ਲੈ ਉੱਡੀ ਹੁਣ ਤੱਕ ਇੱਕ ਪਾਸਾ ਸੰਭਾਲੀ ਹੋਏ ਸਲਾਮੀ ਬੱਲੇਬਾਜ਼ ਸ਼ਾਦਮਾਨ ਇਸਲਾਮ ਆਖਰੀ ਉਮੇਸ਼ ਸਾਹਮਣੇ ਨਤਮਸਤਕ ਹੋ ਗਏ

ਹਸੀਨਾ ਅਤੇ ਮਮਤਾ ਨੇ ਇਤਿਹਾਸਕ ਗੁਲਾਬੀ ਗੇਂਦ ਟੈਸਟ ਦਾ ਕੀਤਾ ਉਦਘਾਟਨ

ਕੋਲਕਾਤਾ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਅੱਜ ਸਵੇਰੇ ਈਡਨ ਗਾਰਡਨ ਮੈਦਾਨ ‘ਤੇ ਦੋਵਾਂ ੇਦੇਸ਼ਾਂ ਦਰਮਿਆਨ ਗੁਲਾਬੀ ਗੇਂਦ ਨਾਲ ਖੇਡੇ ਜਾਣ ਵਾਲੇ ਪਹਿਲੇ ਡੇ-ਨਾਈਟ ਟੈਸਟ ਦਾ ਪਰੰਪਰਿਕ ਘੰਟੀ ਵਜਾ ਕੇ ਉਦਘਾਟਨ ਕੀਤਾ ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ ਇਸ ਇਤਿਹਾਸਕ  ਕ੍ਰਿਕਟ ਮੈਚ ਦਾ ਉਦਘਾਟਨ ਕਰਨ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸਵੇਰੇ ਇੱਥੇ ਨੇਤਾਜੀ ਸੁਭਾਸ਼ ਚੰਦਰ ਬੋਸ ਹਵਾਈ ਅੱਡੇ ਪਹੁੰਚੀ ਸੀ ਜਿੱਥੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਹਵਾਈ ਅੱਡੇ ‘ਤੇ ਉਨ੍ਹਾਂ ਦੀ ਅਗਵਾਈ ਕੀਤੀ ਬੀਸੀਸੀਆਈ ਪ੍ਰਧਾਨ ਗਾਂਗੁਲੀ ਨੇ ਦੋਵਾਂ ਟੀਮਾਂ ਦੀ ਡੇ-ਨਾਈਟ ਟੈਸਟ ਮੈਚ ਦੀ ਸਹਮਿਤੀ ਦੇਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ ਗੁਲਾਬੀ ਗੇਂਦ ਨਾਲ ਈਡਨ ਗਾਰਡਨ ‘ਚ ਖੇਡੇ ਜਾ ਰਹੇ ਟੈਸਟ ਮੈਚ ‘ਚ ਸਾਬਕਾ ਕ੍ਰਿਕਟਰ ਸੁਨੀਲ ਗਵਾਸਕਰ, ਕਪਿਲ ਦੇਵ, ਸਚਿਨ ਤੇਂਦੁਲਕਰ ਅਤੇ ਕਈ ਹੋਰ ਮੁੱਖ ਕ੍ਰਿਕਟ ਖਿਡਾਰੀਆਂ ਨਾਲ ਫੌਜ ਦੇ ਪੈਰਾਸ਼ੂਟ ਮੈਦਾਨ ਦੇ ਉਪਰੋਂ ਉਡਾਣ ਭਰ ਕੇ ਇਸ ਇਤਿਹਾਸਕ ਮੈਚ ਦਾ ਗਵਾਹ ਬਣੇ ਪੈਰਾਸ਼ੂਟਰਾਂ ਨੇ ਦੋਵਾਂ ੂਦੇਸ਼ਾਂ ਦੇ ਕਪਤਾਨਾਂ ਨੂੰ ਟਾਸ ਤੋਂ ਪਹਿਲਾਂ ਗੁਲਾਬੀ ਗੇਂਦ ਵੀ ਸੌਂਪੀ  ਕੋਲਕਾਤਾ ਸ਼ਹਿਰ ਵੀ ਇਸ ਮੈਚ ਦੇ ਰੰਗ ‘ਚ ਗੁਲਾਬੀ ਰੰਗ ‘ਚ ਰੰਗਿਆ ਗਿਆ ਹੈ ਜਦੋਂਕਿ ਇੱਥੇ ਦੁਕਾਨਾਂ ‘ਤੇ ਮਠਿਆਈਆਂ ਤੱਕ ਗੁਲਾਬੀ ਰੰਗ ਦੀਆਂ ਮਿਲ ਰਹੀਆਂ ਹਨ, ਉੱਥੇ ਚਾਰੇ ਪਾਸੇ ਗੁਲਾਬੀ ਰੋਸ਼ਨੀ ਕੀਤੀ ਗਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।