ਆਈਐਸ ਦਾ ਆਤਮਘਾਤੀ ਹਮਲਵਾਰ ਰੂਸ ’ਚ ਗ੍ਰਿਫ਼ਤਾਰ,  ਭਾਰਤੀ ਸਿਆਸਤਦਾਨਾਂ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ 

bomber

(ਸੱਚ ਕਹੂੰ ਨਿਊਜ਼) ਰੂਸ। ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਦੇ ਆਤਮਘਾਤੀ ਹਮਲਾਵਰ ਨੂੰ ਰੂਸ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸਨੇ ਇੱਕ ਆਤਮਘਾਤੀ ਹਮਲੇ ਵਿੱਚ ਭਾਰਤ ਵਿੱਚ ਸੱਤਾਧਾਰੀ ਪਾਰਟੀ ਭਾਵ ਭਾਜਪਾ ਦੇ ਇੱਕ ਵੱਡੇ ਨੇਤਾ ਨੂੰ ਆਤਮਘਾਤੀ ਹਮਲਾ ਕਰੇ ਮਾਰਨ ਦੀ ਯੋਜਨਾ ਬਣਾਈ ਸੀ।  ਰੂਸ ਦੀ ਸਰਕਾਰੀ ਏਜੰਸੀ ਫੇਡਰੇਲ ਸਿਕਿਊਰਿਟੀ ਸਰਵਿਸ ਦੀ ਜਾਣਕਾਰੀ ਸੋਮਵਾਰ ਨੂੰ ਦਿੱਤੀ।

ਰੂਸੀ ਸੁਰੱਖਿਆ ਏਜੰਸੀ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਜੁੜੇ ਇੱਕ ਅੱਤਵਾਦੀ ਦੀ ਪਛਾਣ ਕੀਤੀ ਹੈ। ਇਸ ਤੋਂ ਬਾਅਦ ਐਫਐਸਬੀ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਫੇਡਰਲ ਸੁਰੱਖਿਆ ਸਰਵਿਸ ਨੇ ਉਸ ਦੀ ਪਛਾਣ ਮੱਧ ਏਸ਼ੀਆਈ ਦੇਸ਼ ਦੇ ਮੂਲ ਨਿਵਾਸੀ ਵਜੋਂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਭਾਰਤ ਦੀ ਸੱਤਾਧਾਰੀ ਪਾਰਟੀ ਭਾਵ ਭਾਜਪਾ ‘ਤੇ ਹਮਲਾ ਕਰਨਾ ਸੀ। ਕੀਤਾ ਫੜੇ ਗਏ ISIS ਅੱਤਵਾਦੀ ਨੂੰ ਤੁਰਕੀ ਵਿੱਚ ਆਤਮਘਾਤੀ ਹਮਲਾਵਰ ਵਜੋਂ ਭਰਤੀ ਕੀਤਾ ਗਿਆ ਸੀ। ਉਸ ਨੂੰ ਭਾਰਤ ਵਿੱਚ ਅੱਤਵਾਦੀ ਹਮਲੇ ਕਰਨ ਲਈ ਰੂਸ ਛੱਡਣ ਦਾ ਹੁਕਮ ਦਿੱਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ