ਨਵ-ਨਿਯੁਕਤ ਈਟੀਟੀ ਅਧਿਆਪਕਾਂ ਦੇ ਤਿੰਨ ਰੋਜ਼ਾ ਸਿਖਲਾਈ ਕੈਂਪ ਦੀ ਹੋਈ ਸ਼ੁਰੂਆਤ

ਨਵ-ਨਿਯੁਕਤ ਈਟੀਟੀ ਅਧਿਆਪਕਾਂ ਦੇ ਤਿੰਨ ਰੋਜ਼ਾ ਸਿਖਲਾਈ ਕੈਂਪ ਦੀ ਹੋਈ ਸ਼ੁਰੂਆਤ

(ਰਜਨੀਸ਼ ਰਵੀ) ਫਾਜ਼ਿਲਕਾ। ਅੱਜ ਜ਼ਿਲ੍ਹੇ ਦੇ ਨਵ-ਨਿਯੁਕਤ ਈਟੀਟੀ ਅਧਿਆਪਕਾਂ (ETT Teachers) ਦੇ ਤਿੰਨ ਰੋਜ਼ਾ ਅਧਿਆਪਕ ਸਿਖਲਾਈ ਕੈਂਪ ਦੀ ਸ਼ੁਰੂਆਤ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਨਵ ਨਿਯੁਕਤ 36 ਈਟੀਟੀ ਅਧਿਆਪਕਾਂ ਨੂੰ ਇੱਕੋ ਗੇੜ ਵਿੱਚ ਟ੍ਰੇਨਿੰਗਾਂ ਦਿੱਤੀ ਜਾ ਰਹੀ ਹੈ ‌।ਅੱਜ ਉਹਨਾਂ ਦੁਆਰਾ ਜ਼ਿਲ੍ਹਾ ਪੱਧਰੀ ਇਸ ਅਧਿਆਪਕ ਸਿਖਲਾਈ ਕੈਂਪ ਦਾ ਦੌਰਾ ਕੀਤਾ ਗਿਆ।

ਉਹਨਾਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਵੇਂ ਨਿਯੁਕਤ ਹੋਏ ਈਟੀਟੀ ਅਧਿਆਪਕਾਂ (ETT Teachers) ਨੂੰ ਵਿਭਾਗ ਦੀਆਂ ਨੀਤੀਆਂ,ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਬਾਰੇ ਸੰਪੂਰਨ ਜਾਣਕਾਰੀ ਦੇਣਾ ਅਤੇ ਹੋਰ ਗਤੀਵਿਧੀਆਂ ਅਤੇ ਨਵੀਆਂ ਤਕਨੀਕਾਂ ਦੀ ਸਿਖਲਾਈ ਦੇਣਾ ਜ਼ਰੂਰੀ ਹੈ, ਤਾਂ ਕਿ ਉਹ ਵਿਦਿਆਰਥੀਆਂ ਨੂੰ ਕੁਆਲਿਟੀ ਐਜੂਕੇਸ਼ਨ ਦੇ ਸਕਣ। ਉਹਨਾਂ ਦੁਆਰਾ ਇਨ੍ਹਾਂ ਕੈਂਪਾਂ ਵਿੱਚ ਪਹੁੰਚੇ ਨਵ ਨਿਯੁਕਤ ਅਧਿਆਪਕਾਂ ਨੂੰ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਸੇਵਾ ਵਿੱਚ ਆਉਣ ਤੇ ਬੈਂਜ ਲਗਾਏ ਅਤੇ ਵਧਾਈ ਦਿੱਤੀ ਅਤੇ ਸਿੱਖਿਆ ਵਿਭਾਗ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ।

ਟ੍ਰੇਨਿੰਗਾਂ ਅਧਿਆਪਕ ਨੂੰ ਨਵੀਨਤਮ ਸਿੱਖਿਆ ਤਕਨੀਕਾਂ ਸਮਝਾਉਣ ਲਈ ਲਾਹੇਵੰਦ

ਸਟੇਟ ਕੋਰ ਕਮੇਟੀ ਮੈਂਬਰਾਂ ਲਵਜੀਤ ਸਿੰਘ ਗਰੇਵਾਲ ਨੇ ਅਧਿਆਪਕਾਂ ਨੂੰ ਤਨੋਂ ਮਨੋਂ ਮਿਹਨਤ ਨਾਲ਼ ਪੜ੍ਹਾਈ ਕਰਵਾਉਣ ਅਤੇ ਦਾਖ਼ਲਿਆਂ ਦੇ ਵਾਧੇ ਲਈ ਹੱਲਾਸ਼ੇਰੀ ਦਿੱਤੀ। ਉਹਨਾਂ ਕਿਹਾ ਕਿ ਕੁਆਲਟੀ ਐਜੂਕੇਸ਼ਨ ਵਿਭਾਗ ਦਾ ਮੁੱਖ ਟੀਚਾ ਹੈ ਜਿਸ ਨੂੰ ਆਪਾਂ ਸਾਰਿਆ ਮਿਲ ਕੇ ਪ੍ਰਾਪਤ ਕਰਨਾ ਹੈ। ਜ਼ਿਲ੍ਹਾ ਪਪਪਪ ਕੋਆਰਡੀਨੇਟਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਹ ਟ੍ਰੇਨਿੰਗਾਂ ਅਧਿਆਪਕ ਨੂੰ ਨਵੀਨਤਮ ਸਿੱਖਿਆ ਤਕਨੀਕਾਂ ਸਮਝਾਉਣ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੀਆਂ। ਉਨਾਂ ਦੁਆਰਾ ਟ੍ਰੇਨਿੰਗ ਸੈਂਟਰ ਦਾ ਦੌਰਾ ਕੀਤਾ ਗਿਆ ਅਤੇ ਅਧਿਆਪਕਾਂ ਨੂੰ ਟ੍ਰੇਨਿੰਗਾਂ ਦੀ ਲੋੜ ਬਾਰੇ ਦੱਸਿਆ।

jalbad

ਸਹਾਇਕ ਕੋਆਰਡੀਨੇਟਰ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਇਹ ਟ੍ਰੇਨਿੰਗਾਂ ਸਿੱਖਣ ਪਰਿਣਾਮਾਂ ਦੀ ਸਮਝ ਬਣਾਉਣ, ਗਤੀਵਿਧੀ ਅਧਾਰਿਤ ਸਿੱਖਿਆ ਦੇਣ ਸਬੰਧੀ ਨਵੇਂ ਅਧਿਆਪਕਾਂ ਲਈ ਬਹੁਤ ਅਹਿਮ ਹਨ। ਇਨਾਂ ਟ੍ਰੇਨਿੰਗਾਂ ਦੁਆਰਾ ਡਿਜੀਟਲ ਕੰਟੈਟ ਦੀ ਵਰਤੋਂ ਕਰਦੇ ਹੋਏ ਸਿੱਖਿਆ ਨੂੰ ਰੌਚਕ ਬਣਾਉਣ ਬਾਰੇ ਦੱਸਿਆ ਜਾਵੇਗਾ। ਜ਼ਿਲਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਨੇ ਦੱਸਿਆ ਕਿ ਇਹ ਟ੍ਰੇਨਿੰਗਾਂ ਅਜੋਕੇ ਸਮੇਂ ਦੀਆਂ ਲੋੜਾਂ ਅਨੁਸਾਰ ਅਧਿਆਪਕ ਤਿਆਰ ਕਰਨ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੀਆਂ। ਬੀਐਮਟੀ ਰਾਜਦੀਪ ਫੁਟੇਲਾ,ਬੀਐਮਟੀ ਪ੍ਰਦੁਮਨ,ਬੀਐਮਟੀ ਮਨੋਜ ਵੱਲੋਂ ਨਵ ਨਿਯੁਕਤ ਅਧਿਆਪਕ ਨੂੰ ਬਾਖੂਬੀ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਬੀਪੀਈਓ ਅਜੇ ਛਾਬੜਾ ਅਤੇ ਬੀਪੀਈਓ ਸਤੀਸ਼ ਮਿਗਲਾਨੀ ਵੱਲੋਂ ਉਚੇਚੇ ਤੌਰ ’ਤੇ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਟ੍ਰੇਨਿੰਗ ਲੈ ਰਹੇ ਨਵ ਨਿਯੁਕਤ ਅਧਿਆਪਕਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਹੱਲਾਸ਼ੇਰੀ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ