ਇਰਾਨ ਭਾਰਤ ਨੂੰ ਦੇਵੇਗਾ 30 ਟਨ ਮੈਡੀਕਲ ਸਮੱਗਰੀ

ਏਜੰਸੀ, ਕਾਹਿਰਾ। ਇਰਾਨ ਨੇ ਕਿਹਾ ਹੈ ਕਿ ਵਿਸ਼ਵ ਮਹਾਂਮਾਰੀ ਦੀ ਸਖਤ ਮਾਰ ਝੱਲ ਰਹੇ ਭਾਰਤ ਨੂੰ ਕੋਵਿਡ-19 ਨਾਲ ਲੜਨ ’ਚ ਮੱਦਦ ਲਈ 30 ਟਨ ਮੈਡੀਕਲ ਸਮੱਗਰੀ ਭੇਜੀ ਜਾਵੇਗੀ। ਇਰਾਨ ਦੇ ਸਿਹਤ ਮੰਤਰੀ ਹਲਾ ਜਾਏਦ ਨੇ ਬਿਆਨ ਜਾਰੀ ਕਰਕੇ ਕਿਹਾ ਕਿ 300 ਆਕਸੀਜਨ ਸਿਲੰਡਰ, 20 ਵੈਂਟੀਲੇਟਰ, 50 ਇਲੈਕ੍ਰਟਿਕ ਸਰਿੰਜਾਂ, 100 ਮੈਡੀਕਲ ਬੈੱਡ, 20 ਇਲੈਕਟ੍ਰੋਕਾਰਡੀਯੋਗ੍ਰਾਮ ਮਸੀਨ ਤੇ 30 ਡੇਫੀਬ੍ਰੇਲੇਟਰ ਸਮੇਤ 30 ਟਨ ਮੈਡੀਕਲ ਸਮੱਗਰੀ ਭਾਰਤ ਰਵਾਨਾ ਕੀਤੀ ਜਾਵੇਗੀ।

ਜਾਏਦ ਨੇ ਕਿਹਾ ਕਿ ਹਥਿਆਬੰਦ ਬਲਾਂ ਦੇ ਸਹਿਯੋਗ ਨਾਲ ਇਹ ਸਮੱਗਰੀ ਭਾਰਤ ਭੇਜੀ ਜਾਵੇਗੀ। ਭਾਰਤ ’ਚ ਕੱਲ੍ਹ ਕੋਰੋਨਾ ਪੀੜਤ ਦੇ ਵਿਸ਼ਵ ਭਰ ’ਚ ਸਰਵੋਤਮ ਮਾਮਲੇ 4 ਲੱਖ 19 ਹਜ਼ਾਰ 93 ਮਾਮਲੇ ਸਾਹਮਣੇ ਆਏ ਸਨ। ਆਕਸੀਜਨ ਦੀ ਕਮੀ ਕਾਰਨ ਹਸਪਤਾਲਾਂ ’ਚ ਮਰੀਜ ਦਮ ਤੋੜ ਰਹੇ ਹਨ। ਰਾਸ਼ਟਰੀ ਰਾਜਧਾਨੀ ਦੇ ਬੱਤਰਾ ਹਸਪਤਾਲ ’ਚ ਤਰਲ ਮੈਡੀਕਲ ਆਕਸੀਜਨ ਦੀ ਕਮੀ ਕਾਰਨ ਸ਼ਨਿੱਚਰਵਾਰ ਨੂੰ 12 ਮਰੀਜ਼ਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾ ਸਰ ਗੰਗਾ ਰਾਮ ਤੇ ਜੈਪੁਰ ਗੋਲਡਨ ਹਸਪਤਾਲ ’ਚ ਘੱਟ ਤੋਂ ਘੱਟ 45 ਮਰੀਜਾਂ ਦੀ ਜਾਨ ਜਾ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।