IPL 2018 : ਕੋਲਕਾਤਾ ਨੂੰ ਹਰਾ ਕੇ ਹੈਦਰਾਬਾਦ ਫ਼ਾਈਨਲ ‘ਚ

ਨਵੀਂ ਦਿੱਲੀ (ਏਜੰਸੀ)। ਆਈ.ਪੀ.ਐਲ. (IPL) 2018 ਦੇ ਫ਼ਾਈਨਲ ‘ਚ ਜਗ੍ਹਾ ਬਣਾਉਣ ਲਈ ਦੂਸਰੇ ਕੁਆਲੀਫਾਇਰ ਮੁਕਾਬਲੇ ‘ਚ ਹੈਦਰਾਬਾਦ ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ 13 ਦੌੜਾਂ ਨਾਲ ਹਰਾ ਕੇ ਦੂਸਰੀ ਵਾਰ ਆਈ.ਪੀ.ਐਲ. ਫ਼ਾਈਨਲ ‘ਚ ਜਗ੍ਹਾ ਬਣਾ ਲਈ ਹੁਣ ਖ਼ਿਤਾਬੀ ਮੁਕਾਬਲੇ ‘ਚ ਹੈਦਰਾਬਾਦ ਦਾ ਸਾਹਮਣਾ ਦੋ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨਾਲ ਐਤਵਾਰ 27 ਮਈ ਨੂੰ ਹੋਵੇਗਾ. ਹੈਦਰਾਬਾਦ  ਦੇ ਰਾਸ਼ਿਦ ਖਾਨ ਵੱਲੋਂ ਪਹਿਲਾਂ ਬੱਲੇਬਾਜ਼ੀ ਅਤੇ ਫਿਰ ਗੇਂਦਬਾਜ਼ੀ ‘ਚ ਦਿੱਤੇ ਸ਼ਾਨਦਾਰ ਸਹਿਯੋਗ ਨਾਲ ਹੈਦਰਾਬਾਦ ਨੇ ਫ਼ਾਈਨਲ ‘ਚ ਜਗ੍ਹਾਂ ਬਣਾ ਲਈ  ਈਡਨ ਗਾਰਡਨਜ਼ ‘ਚ ਖੇਡੇ ਜਾ ਰਹੇ ਮੈਚ ‘ਚ ਕੋਲਕਾਤਾ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਟਾਸ ਜਿੱਤ ਕੇ ਹੈਦਰਾਬਾਦ ਦੇ ਕਪਤਾਨ ਕੇਨ ਵਿਲਿਅਮਸਨ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। (IPL)

ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਨੇ ਸਲਾਮੀ ਜੋੜੀ ਸ਼ਿਖਰ ਧਵਨ (34) ਅਤੇ ਰਿਧਮਾਨ ਸਾਹਾ (35) ਤੋਂ ਮਿਲੀ ਚੰਗੀ ਸ਼ੁਰੂਆਤ ਦੇ ਬਾਅਦ ਰਾਸ਼ਿਦ ਖਾਨ ਨੇ ਆਖ਼ਰੀ ਓਵਰਾਂ ‘ਚ ਸਿਰਫ਼ 10 ਗੇਂਦਾਂ ‘ਤੇ 2 ਚੌਕੇ ਅਤੇ 4 ਛੱਕਿਆਂ ਦੀ ਮੱਦਦ ਨਾਲ 34 ਦੌੜਾਂ ਬਣਾ ਕੇ ਟੀਮ ਨੂੰ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ ਰਾਸ਼ਿਦ ਨੇ ਭੁਵਨੇਸ਼ਵਰ ਕੁਮਾਰ ਨਾਲ ਮਿਲ ਕੇ 8ਵੀਂ ਵਿਕਟ ਲਈ 11 ਗੇਂਦਾਂ ‘ਤੇ 36 ਦੌੜਾਂ ਦੀ ਭਾਈਵਾਲੀ ਕੀਤੀ ਮੈਨ ਆਫ਼ ਦ ਮੈਚ ਰਾਸ਼ਿਦ ਨੇ ਗੇਂਦਬਾਜ਼ੀ ਦੌਰਾਨ ਵੀ 4 ਓਵਰਾਂ ‘ਚ 19 ਦੌੜਾਂ ਦੇ ਕੇ 3 ਵਿਕਟਾਂ ਨਾਲ ਕੋਲਕਾਤਾ ਦੀ ਰਹੀ ਸਹੀ ਕਮਰ ਤੋੜ ਦਿੱਤੀ ਕੋਲਕਾਤਾ ਵਿਰੁੱਧ ਹੈਦਰਾਬਾਦ ਦੀ ਟੀਮ ਨੇ ਮਨੀਸ਼ ਪਾਂਡੇ, ਸ਼੍ਰੀਵਤਸ ਗੋਸਵਾਮੀ ਅਤੇ ਸੰਦੀਪ ਦੀ ਜਗ੍ਹਾ ਦੀਪਕ ਹੁੱਡਾ,  ਸਾਹਾ ਅਤੇ ਖਲੀਲ ਅਹਿਮਦ ਨੂੰ ਆਖ਼ਰੀ ਗਿਆਰ੍ਹਾਂ ‘ਚ ਖੇਡਣ ਦਾ ਮੌਕਾ ਦਿੱਤਾ। (IPL)

ਇਹ ਵੀ ਪੜ੍ਹੋ : ਪੁਲਿਸ ਭਰਤੀ ਦੀ ਉਡੀਕ ‘ਚ ਬੈਠੀਆਂ ਕੁੜੀਆਂ ਮੁਬਾਇਲ ਟਾਵਰ ‘ਤੇ ਚੜ੍ਹੀਆਂ