ਮਾਤਾ-ਪਿਤਾ ਤੋਂ ਪ੍ਰੇਰਨਾ ਲੈ ਕੇ ਲੋਕਾਂ ਦੀ ਮੱਦਦ ਕੀਤੀ : ਸੋਨੂੰ ਸੂਦ

ਕਿਹਾ, ਲੋੜਵੰਦਾਂ ਦੀਵਧ-ਚੜ੍ਹ ਕੇ ਮੱਦਦ ਕਰਨੀ ਚਾਹੀਦਾ ਹੈ

ਮੁੰਬਈ। ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦਾ ਕਹਿਣਾ ਹੈ ਕਿ ਉਹ ਆਪਣੇ ਮਾਤਾ-ਪਿਤਾ ਤੋਂ ਪ੍ਰੇਰਨਾ ਲੈ ਕੇ ਲੋਕਾਂ ਦੀ ਮੱਦਦ ਕਰਨ ‘ਚ ਸਫ਼ਲ ਹੋਏ ਹਨ। ਸੋਨੂੰ ਸੂਨੂੰਦ ਕੋਰੋਨਾ ਸੰਕਟ ਦੇ ਸਮੇਂ ਪ੍ਰਵਾਸੀਆਂ ਤੇ ਜ਼ਰੂਰਤਮੰਦਾਂ ਦੀ ਮੱਦਦ ਕਰਕੇ ਰਿਅਲ ਹੀਰੋ ਵਜੋਂ ਉੱਭਰੇ ਹਨ।

ਸੋਨੂੰ ਸੂਦ ਨੇ ਕਿਹਾ, ”ਮੈਂ ਪਹਿਲਾਂ ਵੀ ਸਮਾਜ ਸੇਵਾ ਕਰਦਾ ਰਹਿੰਦਾ ਸੀ, ਪਰ ਮਹਾਂਮਾਰੀ ਦੀ ਵਜ੍ਹਾ ਨਾਲ ਕਈ ਲੋਕ ਤਕਲੀਫ਼ ‘ਚ ਆ ਗਏ। ਸਮਾਜ ਸੇਵਾ ਕਰਨ ਵਾਲੇ ਲੋਕ ਵੀ ਇਸ ਦੀ ਲਪੇਟ ‘ਚ ਆ ਗਏ ਹਨ। ਅਜਿਹੇ ਸਮੇਂ ‘ਚ ਲੋੜਵੰਦਾਂ ਦਾ ਹੱਥ ਫੜਨ ਲਈ ਵਧ-ਚੜ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ। ਮੈਂ ਦੁਨੀਆ ਦੇ ਲੋਕਾਂ ਦੀ ਮੱਦਦ ਕਰਨ ਲਾਇਕ ਹਾਂ ਜਾਂ ਨਹੀਂ ਇਹ ਜਾਣਨ ਲਈ ਇਹੀ ਸਹੀ ਸਮਾਂ ਸੀ। ਜਦੋਂ ਤੱਕ ਚੀਜ਼ਾਂ ਆਮ ਨਹੀਂ ਹੋ ਜਾਂਦੀਆਂ, ਉਦੋਂ ਤੱਕ ਜੀਅ-ਜਾਨ ਨਾਲ ਇਸ ਕੰਮ ‘ਚ ਜੁਟਿਆ ਰਹਾਂਗਾ।” ਸੋਨੂੰ ਨੇ ਕਿਹਾ, ”ਮੇਰੇ ਮਾਤਾ-ਪਿਤਾ ਨੇ ਆਪਣੀ ਪੂਰੀ ਜ਼ਿੰਦਗੀ ਲੋਕਾਂ ਦੀ ਮੱਦਦ ਕੀਤੀ ਹੈ। ਮੇਰੀ ਮਾਂ ਆਪਣੀ ਪੂਰੀ ਜ਼ਿੰਦਗੀ ਲੋਕਾਂ ਨੂੰ ਅੰਗਰੇਜ਼ੀ ਪੜ੍ਹਾਉਂਦੀ ਰਹੀ ਤੇ ਮੇਰੇ ਪਿਤਾ ਆਪਣੀ ਦੁਕਾਨ ਦੇ ਸਾਹਮਣੇ ਪੂਰੀ ਜ਼ਿੰਦਗੀ ਭਰ ਲੰਗਰ ਲਾਉਂਦੇ ਰਹੇ। ਉਨ੍ਹਾਂ ਨੇ ਮੈਨੂੰ ਲੋਕਾਂ ਮੱਦਦ ਕਰਨ ਲਈ ਬਹੁਤ ਜ਼ਿਆਦਾ ਪ੍ਰੇਰਿਤ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.