ਪਵਿੱਤਰ ਭੰਡਾਰੇ ਦੀ ਪਵਿੱਤਰ ਪ੍ਰੇਰਨਾ ਤੋਂ ਪ੍ਰਭਾਵਿਤ ਹੋ ਕੇ ਨਸ਼ਾ ਵੇਚਣਾ ਛੱਡਿਆ

ਦੁਕਾਨਦਾਰ ਨੇ ਦੁਕਾਨ ’ਚੋਂ ਕੱਢ ਕੇ ਨਸ਼ੀਲੇ ਪਦਾਰਥ ਫੂਕੇ

(ਨਰੇਸ਼ ਕੁਮਾਰ) ਸੰਗਰੂਰ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਫਰਮਾਏ ਗਏ ਯੂਪੀ ਦਰਬਾਰ ਤੋਂ ਫਰਮਾਏ ਆਨਲਾਈਨ ਸਤਿਸੰਗ ਨੂੰ ਸੁਣਨ ਤੋਂ ਬਾਅਦ ਦੁਕਾਨਦਾਰ ਨੇ ਆਪਣੀ ਦੁਕਾਨ ’ਤੇ ਨਸ਼ਾ ਨਾ ਵੇਚਣ ਦਾ ਪ੍ਰਣ ਲਿਆ।

ਜਾਣਕਾਰੀ ਅਨੁਸਾਰ ਸੰਗਰੂਰ ਦੇ ਹਰੀਪੁਰਾ ਵਿਖੇ ਰਹਿਣ ਵਾਲੇ ਹੈਪੀ ਸਿੰਘ ਨੇ ਦੱਸਿਆ ਕਿ ਉਹ ਪ੍ਰਚੂਨ ਦੀ ਦੁਕਾਨ ਚਲਾ ਆਪਣਾ ਗੁਜਾਰਾ ਕਰਦਾ ਹੈ ਛੋਟੀ ਜਿਹੀ ਦੁਕਾਨ ਹੋਣ ਕਰਕੇ ਪ੍ਰਚੂਨ ਦੇ ਸਮਾਨ ਤੋਂ ਇਲਾਵਾ ਬੀੜੀ, ਸਿਗਰਟ, ਤੰਬਾਕੂ ਵੀ ਨਾਲ ਵੇਚਦਾ ਸੀ ਪਰ ਰਾਤੀਂ ਯੂਪੀ ਦਰਬਾਰ ਤੋਂ ਲਾਈਵ ਪੂਜਨੀਕ ਗੁਰੂ ਜੀ ਦਾ ਭੰਡਾਰਾ ਦੇਖ ਰਿਹਾ ਸੀ ਤਾਂ ਨਸ਼ਿਆਂ ਦੇ ਖ਼ਿਲਾਫ਼ ਪੂਜਨੀਕ ਗੁਰੂ ਜੀ ਦੁਆਰਾ ਚਲਾਈ ਜਾ ਰਹੀ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਅਗਲੇ ਹੀ ਦਿਨ 9 ਨਵੰਬਰ ਨੂੰ ਸਵੇਰੇ 9 ਵਜੇ ਦੁਕਾਨ ’ਚੋਂ ਸਾਰਾ ਨਸ਼ੇ ਦਾ ਸਮਾਨ ਬੀੜੀ, ਸਿਗਰਟ, ਤੰਬਾਕੂ ਆਦਿ ਸਾਰਾ ਬਾਹਰ ਕੱਢ ਦਿੱਤਾ ਅਤੇ ਅੱਗ ਲਾ ਕੇ ਫੂਕ ਦਿੱਤਾ ਅਤੇ ਅੱਗੇ ਤੋਂ ਨਸ਼ੇ ਦੇ ਪਦਾਰਥ ਨਾ ਵੇਚਣ ਦਾ ਪ੍ਰਣ ਵੀ ਲਿਆ।

ਉਨ੍ਹਾਂ ਕਿਹਾ ਕਿ ਬੀਤੀ ਰਾਤ ਸ਼ਾਹ ਮਸਤਾਨਾ ਜੀ ਦੇ ਜਨਮ ਦਿਨ ਦੇ ਵਿਸ਼ੇਸ਼ ਮੌਕੇ ’ਤੇ ਪੂਜਨੀਕ ਗੁਰੂ ਜੀ ਦੁਆਰਾ ਲਾਈਵ ਭੰਡਾਰਾ ਦੇਖਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਅੱਗੇ ਤੋਂ ਬੀੜੀ ਸਿਗਰਟ ਨਾ ਵੇਚਣ ਫੈਸਲਾ ਲਿਆ। ਇਸ ਮੌਕੇ ਉਨ੍ਹਾਂ ਨਾਲ ਗੁਰਦੀਪ ਸੇਠੀ, ਗੁਰਚਰਨ, ਅਮਰਜੀਤ ਜੋਨੀ, ਲਵਪ੍ਰੀਤ ਸਿੰਘ ਮਨੀ, ਅਮਿਤ ਕੁਮਾਰ, ਨਾਹਰ ਸਿੰਘ, ਮਾਤਾ ਪਰਮਜੀਤ ਕੌਰ ਆਦਿ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ