ਬੀਐਸਐਫ ਜਵਾਨਾਂ ਨੇ ਫਾਇਰਿੰਗ ਕਰਕੇ ਸਰਹੱਦ ’ਤੇ ਉੱਡਦੇ ਡਰੋਨ ਨੂੰ ਡੇਗਿਆ

Drone

ਬੀਐਸਐਫ ਜਵਾਨਾਂ ਨੇ ਫਾਇਰਿੰਗ ਕਰਕੇ ਸਰਹੱਦ ’ਤੇ ਉੱਡਦੇ ਡਰੋਨ ਨੂੰ ਡੇਗਿਆ

(ਸਤਪਾਲ ਥਿੰਦ) ਫਿਰੋਜ਼ਪੁਰ। ਬੀਤੀ ਰਾਤ ਸਰਹੱਦ ’ਤੇ ਉੱਡ ਰਹੇ ਇੱਕ ਡਰੋਨ (Drone) ’ਤੇ ਫਾਈਰਿੰਗ ਕਰਕੇ ਬੀਐਸਐਫ ਜਵਾਨਾਂ ਡਰੋਨ ਨੂੰ ਥੱਲੇ ਸੁੱਟਣ ਵਿਚ ਕਾਮਯਾਬ ਹੋਏ ਹਨ, ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ, ਫਿਲਹਾਲ ਇਸ ਨਾਲ ਕੋਈ ਹੋਰ ਵਸਤੂ ਆਈ ਹੈ ਜਾਂ ਨਹੀਂ ਇਸ ਸਬੰਧੀ ਵੀ ਬੀਐਸਐਫ ਅਤੇ ਪੁਲਿਸ ਵੱਲੋਂ ਸਰਚ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਬੀਐਸਐਫ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸਰਹੱਦ ਜਗਦੀਸ਼ ਚੌਂਕੀ ਦੇ ਇਲਾਕੇ ਵਿਚ ਬੀਤੀ ਰਾਤ ਕਰੀਬ 11 ਵਜੇ ਸਰਹੱਦ ’ਤੇ ਜਵਾਨਾਂ ਨੂੰ ਡਰੋਨ ਉੱਡਣ ਦੀ ਆਵਾਜ਼ ਸੁਣਨ ਮਗਰੋਂ ਡਰੋਨ ਦਿਖਾਈ ਦਿੱਤਾ, ਜਿਸ ਨੂੰ ਡੇਗਣ ਲਈ ਬੀਐਸਐਫ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ, ਜੋ ਗੋਲੀ ਡਰੋਨ ‘ਤੇ ਵੀ ਲੱਗੀ।

ਬੀਐਸਐਫ ਅਧਿਕਾਰੀ ਵੱਲੋਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਬੀਐਸਐਫ ਵੱਲੋਂ ਸਰਚ ਜਾਰੀ ਅਤੇ ਸਵੇਰ ਵਕਤ ਪਤਾ ਚੱਲਿਆ ਕਿ ਸਰਹੱਦੀ ਪਿੰਡ ਵਾਹਗੇ ਵਾਲਾ ਵਿਚ ਇੱਕ ਖੇਤ ‘ਚ ਡਰੋਨ ਡੱਗਿਆ ਹੈ, ਜਿਸ ਦੇ ਬਾਅਦ ਪੁਲਿਸ ਅਤੇ ਬੀਐਸਐਫ ਨੇ ਮੌਕੇ ‘ਤੇ ਪਹੁੰਚ ਕੇ ਇੱਕ ‘ਹੈਕਸਾ ਕੈਪਟਰ ਡਰੋਨ‘ ਬਰਾਮਦ ਕੀਤਾ ਅਤੇ ਆਸ ਪਾਸ ਦੇ ਇਲਾਕੇ ਵਿਚ ਵੀ ਸਰਚ ਕੀਤੀ । ਬੀਐਸਐਫ ਨੇ ਦੱਸਿਆ ਕਿ ਡਰੋਨ ਆਪਣੇ ਨਾਲ ਕੁਝ ਲੈ ਕੇ ਆਇਆ ਹੈ ਜਾਂ ਨਹੀਂ ਇਸ ਸਬੰਧੀ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਵਾਹਗੇ ਵਾਲਾ ਪਿੰਡ ਸਰਹੱਦ ਤੋਂ ਲਗਭਗ 5-6 ਕਿਲੋਮੀਟਰ ਦੂਰ ਪੈ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਡਰੋਨ ਨੂੰ ਸੁੱਟਣ ਲਈ ਬੀਐਸਐਫ ਵੱਲੋਂ 100 ਵੱਧ ਫਾਇਰ ਕੀਤੇ ਗਏ ਹਨ ਅਤੇ ਈਲੂ ਬੰਬ ਵੀ ਚਲਾਏ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ