ਟੀ-20 ਵਿਸ਼ਵ ਕੱਪ ’ਚ ਭਾਰਤ ਦੀ ਕਰਾਰੀ ਹਾਰ, ਇੰਗਲੈਂਡ ਫਾਈਨਲ ’ਚ

ਇੰਗਲੈਂਡ ਨੇ 10 ਵਿਕਟਾਂ ਨਾਲ ਹਰਾਇਆ (T20 World Cup )

  • 16 ਓਵਰਾਂ ’ਚ ਬਿਨਾ ਕੋਈ ਵਿਕਟ ਗੁਆਏ ਕੀਤਾ ਟੀਚਾ ਹਾਸਲ

ਸਪੋਰਟਸ ਡੈਸਕ। ਸੈਮੀਫਾਈਨਲ ’ਚ ਭਾਰਤ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਭਾਰਤ ਦਾ ਫਾਈਨਲ ਖੇਡਣ ਦਾ ਸੁਪਨਾ ਟੁੱਟ ਗਿਆ। (T20 World Cup ) ਇੰਗਲੈਂਡ ਨੇ 169 ਦੌੜਾਂ ਦਾ ਟੀਚਾ ਅਸਾਨੀ ਨਾਲ ਹਾਸਲ ਕਰ ਲਿਆ। ਇੰਗਲੈਂਡ ਦਾ ਇਕ ਬੱਲੇਬਾਜ਼ ਵੀ ਆਊਟ ਨਹੀਂ ਹੋਇਆ। ਇੰਗਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੂੰ 169 ਦੌੜਾਂ ਦਾ ਟੀਚਾ ਦਿੱਤਾ ਸੀ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ਾਂ ਨੇ ਇਹ ਟੀਚਾ 16ਵੇਂ ਓਵਰ ਵਿੱਚ 10 ਦੀ ਰਨ ਰੇਟ ਨਾਲ ਹਾਸਲ ਕਰ ਲਿਆ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਐਲੇਕਸ ਹੇਲਸ ਨੇ ਨਾਬਾਦ 86 ਦੌੜਾਂ ਅਤੇ ਕਪਤਾਨ ਜੋਸ ਬਟਲਰ ਨੇ ਨਾਬਾਦ 80 ਦੌੜਾਂ ਬਣਾਈਆਂ। ਹੁਣ ਇੰਗਲੈਂਡ ਦਾ ਫਾਈਨਲ ’ਚ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ।

ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਵੱਲੋਂ ਸਾਧ-ਸੰਗਤ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਤਾ 169 ਦੌੜਾਂ ਦਾ ਟੀਚਾ

ਹਾਰਦਿਕ ਪਾਂਡਿਆ (63) ਅਤੇ ਵਿਰਾਟ ਕੋਹਲੀ (50) ਦੇ ਅਰਧ ਸੈਂਕੜੇ ਦੀ ਬਦੌਲਤ ਟੀ-20 ਵਿਸ਼ਵ ਕੱਪ 2022 ਦੇ ਦੂਜੇ ਸੈਮੀਫਾਈਨਲ ‘ਚ ਭਾਰਤ ਨੇ ਇੰਗਲੈਂਡ ਦੇ ਸਾਹਮਣੇ 169 ਦੌੜਾਂ ਦਾ ਟੀਚਾ ਰੱਖਿਆ ਸੀ। ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਕੇ.ਐਲ. ਦੂਜੇ ਓਵਰ ਵਿੱਚ ਆਊਟ ਹੋ ਗਿਆ। ਰੋਹਿਤ ਸ਼ਰਮਾ ਨੇ ਕੋਹਲੀ ਨਾਲ ਦੂਜੀ ਵਿਕਟ ਲਈ 47 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਉਹ 28 ਗੇਂਦਾਂ ‘ਤੇ 27 ਦੌੜਾਂ ਹੀ ਬਣਾ ਸਕੇ। ਆਦਿਲ ਰਾਸ਼ਿਦ ਨੇ ਭਾਰਤ ਦੀਆਂ ਮੁਸ਼ਕਲਾਂ ਵਧਾਉਂਦੇ ਹੋਏ ਰਨ-ਰੇਟ ‘ਤੇ ਲਗਾਮ ਕੱਸਦੇ ਹੋਏ ਸੂਰਿਆ ਕੁਮਾਰ ਯਾਦਵ (14) ਦਾ ਕੀਮਤੀ ਵਿਕਟ ਲਿਆ।

ਭਾਰਤ ਨੇ 14 ਓਵਰਾਂ ‘ਚ ਸਿਰਫ 90 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਅਤੇ ਚੁਣੌਤੀਪੂਰਨ ਸਕੋਰ ਤੱਕ ਪਹੁੰਚਣ ਲਈ ਵਿਸਫੋਟਕ ਸਾਂਝੇਦਾਰੀ ਦੀ ਲੋੜ ਸੀ। ਕੋਹਲੀ ਅਤੇ ਪਾਂਡਿਆ ਨੇ 40 ਗੇਂਦਾਂ ਵਿੱਚ 61 ਦੌੜਾਂ ਜੋੜੀਆਂ, ਜਿਸ ਨਾਲ ਭਾਰਤ ਨੂੰ ਕੁਝ ਮਜ਼ਬੂਤੀ ਮਿਲੀ।

ਹਾਲਾਂਕਿ ਕੋਹਲੀ 18ਵੇਂ ਓਵਰ ਦੀ ਆਖਰੀ ਗੇਂਦ ‘ਤੇ ਆਊਟ ਹੋ ਗਏ। ਕੋਹਲੀ ਨੇ 40 ਗੇਂਦਾਂ ‘ਤੇ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 50 ਦੌੜਾਂ ਬਣਾਈਆਂ, ਜਦੋਕਿ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਕੋਹਲੀ ਨੂੰ ਆਊਟ ਕਰਨ ਵਾਲੇ ਕ੍ਰਿਸ ਜਾਰਡਨ ਪਹਿਲੇ ਗੇਂਦਬਾਜ਼ ਬਣੇ। ਕੋਹਲੀ ਦੇ ਵਿਕਟ ਡਿੱਗਣ ਤੋਂ ਬਾਅਦ ਵੀ ਪਾਂਡਿਆ ਨਹੀਂ ਰੁਕੇ। ਉਸ ਨੇ 19ਵੇਂ ਓਵਰ ਦੀ ਆਖਰੀ ਗੇਂਦ ‘ਤੇ ਚੌਕਾ ਲਗਾ ਕੇ 29 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਜਦੋਂ ਕਿ ਆਖਰੀ ਓਵਰ ਵਿੱਚ ਕ੍ਰਿਸ ਜਾਰਡਨ ਨੇ ਇੱਕ ਚੌਕਾ ਅਤੇ ਇੱਕ ਛੱਕਾ ਲਗਾ ਕੇ ਭਾਰਤ ਨੂੰ 20 ਓਵਰਾਂ ਵਿੱਚ 168/6 ਦੇ ਸਕੋਰ ਤੱਕ ਪਹੁੰਚਾਇਆ। ਪਾਂਡਿਆ ਨੇ ਆਪਣੀ ਸ਼ਾਨਦਾਰ ਪਾਰੀ ‘ਚ 33 ਗੇਂਦਾਂ ਖੇਡੀਆਂ ਅਤੇ ਚਾਰ ਚੌਕਿਆਂ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ 63 ਦੌੜਾਂ ਬਣਾਈਆਂ। ਇੰਗਲੈਂਡ ਲਈ ਜੌਰਡਨ ਨੇ ਚਾਰ ਓਵਰਾਂ ਵਿੱਚ 43 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਕ੍ਰਿਸ ਵੋਕਸ ਅਤੇ ਆਦਿਲ ਰਾਸ਼ਿਦ ਨੇ ਇੱਕ-ਇੱਕ ਵਿਕਟ ਲਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ