ਡੇਰਾ ਸ਼ਰਧਾਲੂ ਪ੍ਰਦੀਪ ਸਿੰਘ ਦੇ ਕਤਲ ‘ਤੇ ਪਤਨੀ ਦਾ ਆਇਆ ਵੱਡਾ ਬਿਆਨ

ਸਾਡਾ ਵਿਆਹ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਇਆ ਸੀ : ਪਤਨੀ

  • ਸ਼ਰਾਰਤੀ ਅਨਸਰਾਂ ਨੇ ਮੇਰੇ ਪਤੀ ਦਾ ਕਤਲ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਵੱਡੀ ਸਾਜਿਸ਼ ਰਚੀ
  • ਸਾਡਾ ਬਚਪਨ ਤੋਂ ਹੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੇਹੱਦ ਆਸਥਾ : ਪਤਨੀ

ਕੋਟਕਪੂਰਾ (ਸੱਚ ਕਹੂੰ ਨਿਊਜ਼)। ਕੋਟਕਪੂਰਾ (Kotkapura) ਵਿੱਚ ਡੇਰਾ ਸ਼ਰਧਾਲੂ ਪ੍ਰਦੀਪ ਸਿੰਘ ਦਾ ਕਤਲ ਪੰਜਾਬ ਦੇ ਰਾਜਨੀਤਿਕਾਂ ਦੀ ਡੇਰਾ ਸ਼ਰਧਾਲੂਆਂ ਦੇ ਪ੍ਰਤੀ ਰੰਜਿਸ਼ ਤੇ ਭੜਕਾਊ ਬਿਆਨਬਾਜ਼ੀ ਦਾ ਨਤੀਜਾ ਹੈ। ਇਨ੍ਹਾਂ ਰਾਜਨੀਤਿਕਾਂ ਦੀ ਬਿਆਨਬਾਜ਼ੀ ਦਾ ਫਾਇਦਾ ਉਠਾਉਂਦਿਆਂ ਸ਼ਰਾਰਤੀ ਅਨਸਰ ਨਿਰਦੋਸ਼ ਡੇਰਾ ਪ੍ਰੇਮੀਆਂ ਨੂੰ ਨਿਸ਼ਾਨ ਬਣਾ ਰਹੇ ਹਨ। ਪੰਜਾਬੀ ਦੀ ਰਾਜਨੀਤਿਕ ਆਗੂ ਆਪਣੀ ਕੁਰਸੀ ਲਈ ਸੂਬੇ ’ਚ ਆਮਨ-ਸ਼ਾਂਤੀ ਤੇ ਭਾਈਚਾਰੇ ਨੂੰ ਵੀ ਦਾਅ ’ਚੇ ਲਾਉਣ ਤੋਂ ਪਰਹੇਜ਼ ਨਹੀਂ ਕਰ ਰਹੇ ਹਨ। ਰਾਜਨੀਤਿਕ ਆਗੂਆਂ ਨੇ ਆਪਣੀ ਨਾਕਾਮੀ ਦਾ ਠੀਕਰਾ ਡੇਰਾ ਸ਼ਰਧਾਲੂਆਂ ’ਤੇ ਭੰਨ੍ਹਦਿਆਂ ਡੇਰਾ ਸ਼ਰਧਾਲੂਆਂ ਖਿਲਾਫ ਅਜਿਹੇ ਬਿਆਨ ਦਿੱਤੇ, ਜਿਸ ਨਾਲ ਪੰਜਾਬ ਦੀ ਸਿਆਸੀ ਫਿਜਾ ’ਚ ਨਫ਼ਰਤ ਦਾ ਜ਼ਹਿਰ ਘੁਲ ਗਿਆ। ਹੈਰਾਨੀ ਦਾ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਰਾਜਨੀਤਿਕ ਆਗੂ ਡੇਰਾ ਸ਼ਰਧਾਲੂਆਂ ਦੇ ਕਤਲ ਤੋਂ ਬਾਅਦ ਵੀ ਭੜਕਾਊ ਬਿਆਨਬਾਜ਼ੀ ਕਰ ਰਹੇ ਹਨ।

ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਡੇਰਾ ਸ਼ਰਧਾਲੂਆਂ ਖਿਲ਼ਾਫ ਬੇਅਦਬੀ ਦਾ ਇੱਕ ਵੀ ਸੂਬਤ ਨਹੀ ਹੈ ਉਨ੍ਹਾਂ ਨੂੰ ਝੂਠੇ ਕੇਸਾਂ ’ਚ ਫਸਾਇਆ ਜਾ ਰਿਹਾ ਹੈ। ਡੇਰਾ ਸ਼ਰਧਾਲੂ ਪਰਦੀਪ ਸਿੰਘ ਦੀ ਪਤਨੀ ਸਿਮਰਨ ਇੰਸਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਵਿਆਹ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਇਆ ਸੀ। ਅਸੀਂ ਸਦਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਸਾਡੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਮੇਸ਼ਾਂ ਸਾਨੂੰ ਮਾਨਵਤਾ ਭਲਾਈ ਦੀ ਸੇਵਾ ਕਰਨਾ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਦਾ ਪਾਠ ਪੜ੍ਹਾਇਆ ਹੈ। ਮੇਰੇ ਪਤੀ ਦਾ ਕਤਲ ਕਰਕੇ ਸ਼ਰਾਰਤੀ ਅਨਸਰਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਗੰਦੀ ਸਾਜਿਸ਼ ਘੜੀ ਹੈ।

CBI ਦੀ ਜਾਂਚ ’ਚ ਡੇਰਾ ਸ਼ਰਧਾਲੂ ਬੇਕਸੂਰ

ਫਰੀਦਕੋਟ। ਡੇਰਾ ਸ਼ਰਧਾਲੂਆਂ ਦਾ 2015 ’ਚ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ’ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨਾਲ ਕੋਈ ਸਬੰਧ ਨਹੀਂ ਹੈ। ਸੀਬੀਆਈ ਵੱਲੋਂ ਇਸ ਮਾਮਲੇ ਦੀ ਤਿੰਨ ਸਾਲ ਤੱਕ ਡੂੰਘੀ ਤੇ ਲੰਮੀ-ਚੌੜੀ ਜਾਂਚ ਕੀਤੀ ਗਈ। ਜਿਸ ਵਿੱਚ ਜਾਂਚ ਏਜੰਸੀ ਨੇ ਮਾਮਲੇ ਦੀ ਜਾਂਚ ਕਰਦਿਆਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਤੇ ਹੋਰ ਆਸ-ਪਾਸ ਦੇ ਪਿੰਡਾਂ ’ਚ ਸੈਂਕੜੇ ਲੋਕਾਂ ਦੇ ਬਿਆਨ ਦਰਜ ਕੀਤੇ। ਗ੍ਰਿਫ਼ਤਾਰ ਕੀਤੇ ਤਿੰਨ ਡੇਰਾ ਸ਼ਰਧਾਲੂਆਂ ਦੀ ਬ੍ਰੇਨ ਮੈਪਿੰਗ, ਪੋਲੀਗ੍ਰਾਫ਼, ਫਿੰਗਰ ਪ੍ਰਿੰਟ, ਲਾਈਡਿਟੈਕਟਰ ਸਮੇਤ ਸਾਰੇ ਵਿਗਿਆਨਕ ਟੈਸਟ ਕੀਤੇ। ਇਲਾਕੇ ’ਚ ਮੋਬਾਇਲ ਫੋਨਾਂ ਦੀਆਂ ਕਾਲਾਂ ਦੀ ਵੀ ਫਰੋਲਾ-ਫਰਾਲੀ ਕੀਤੀ ਗਈ। ਡੇਰਾ ਸ਼ਰਧਾਲੂਆਂ ਦੀ ਲਿਖਾਈ ਵੀ ਵਿਵਾਦਤ ਪੋਸਟਰਾਂ ਨਾਲ ਮਿਲਾਈ ਗਈ। ਇਸ ਜਾਂਚ ਵਿੱਚ ਡੇਰਾ ਸ਼ਰਧਾਲੂ ਨਿਰਦੋਸ਼ ਸਾਬਤ ਹੋਏ।

ਸੀਬੀਆਈ ਨੇ ਮੋਹਾਲੀ ਅਦਾਲਤ ’ਚ ਕਲੋਜਰ ਰਿਪੋਰਟ ਸੌਂਪਦਿਆਂ ਸਪੱਸ਼ਟ ਕਰ ਦਿੱਤਾ ਕਿ ਡੇਰਾ ਸ਼ਰਧਾਲੂਆਂ ਦੀ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਨਹੀਂ ਹੈ। ਪਰ ਸੂਬੇ ’ਚ 2017 ’ਚ ਸਰਕਾਰ ਬਦਲਦਿਆਂ ਹੀ ਪੁਲਿਸ ਨੇ ਸਿਆਸੀ ਇਸ਼ਾਰੇ ’ਤੇ ਪ੍ਰੇਮੀਆਂ ਖਿਲਾਫ਼ ਸ਼ਿਕੰਜਾ ਕਸਣ ਲਈ ਸਾਰੀ ਕਹਾਣੀ ਨਵੇਂ ਸਿਰਿਓਂ ਘੜੀ ਗਈ। ਬੇਕਸੂਰ ਡੇਰਾ ਸ਼ਰਧਾਲੂਆਂ ਨੂੰ ਇਸ ਮਾਮਲੇ ’ਚ ਨਾਮਜ਼ਦ ਕਰਕੇ ਉਨ੍ਹਾਂ ’ਤੇ ਅਣਗਿਣਤ ਅੰਨ੍ਹੇ ਤਸ਼ੱਦਦ ਢਾਹੇ ਗਏ। ਮਹਿੰਦਰਪਾਲ ਬਿੱਟੂ ਦੇ ਨਾਭਾ ਜ਼ੇਲ੍ਹ ’ਚ ਕਤਲ ਤੋਂ ਬਾਅਦ ਉਸ ਵੱਲੋਂ ਲਿਖੀ ਗਈ ਡਾਇਰੀ ਇਸ ਗੱਲ ਦੀ ਗਵਾਹ ਹੈ ਕਿ ਡੇਰਾ ਸ਼ਰਧਾਲੂਆਂ ਨੂੰ ਝੂਠੇ ਕੇਸਾਂ ’ਚ ਫਸਾਉਣ ਲਈ ਪੰਜਾਬ ਪੁਲਿਸ ਨੇ ਥਰਡ ਡਿਗਰੀ ਦੇ ਤਸ਼ੱਦਦ ਨੂੰ ਵੀ ਮਾਤ ਪਾ ਦਿੱਤੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹੋਏ ਸਨ ਅਨੰਦ ਕਾਰਜ

ਕੋਟਕਪੂਰਾ (ਸੱਚ ਕਹੂੰ ਨਿਊਜ਼)। ਕੋਟਕਪੂਰਾ ’ਚ ਅੱਜ ਕਤਲ ਕੀਤਾ ਗਿਆ ਡੇਰਾ ਸ਼ਰਧਾਲੂ ਪ੍ਰਦੀਪ ਸਿੰਘ ਸਿੱਖ ਧਰਮ ’ਚ ਅਥਾਹ ਸ਼ਰਧਾ ਰੱਖਦਾ ਸੀ। ਇਸ ਦੇ ਬਾਵਜ਼ੂਦ ਪੰਜਾਬ ਪੁਲਿਸ ਨੇ ਸਿਆਸੀ ਇਸ਼ਾਰੇ ’ਤੇ ਉਸ ਦੇ ਖਿਲਾਫ਼ ਬੇਅਦਬੀ ਦਾ ਝੂਠਾ ਮੁਕੱਦਮਾ ਦਰਜ਼ ਕਰ ਦਿੱਤਾ। ਸੱਚਾਈ ਇਹ ਹੈ ਕਿ ਪ੍ਰਦੀਪ ਸਿੰਘ ਦਾ ਵਿਆਹ ਵੀ ਪਵਿੱਤਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਹੋਇਆ ਸੀ।

ਉਸ ਨੇ ਤਾਂ ਆਪਣੇ ਵਿਆਹ ਦੀਆਂ ਤਸਵੀਰਾਂ ਵਾਲੀ ਐਲਬਮ ਨੂੰ ਸਜਾਉਣ ਲਈ ਵੀ ਆਪਣੀ ਸ਼ਰਧਾ ਅਨੁਸਾਰ ਪਵਿੱਤਰ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰ ਤਸਵੀਰ ਨੂੰ ਚੁਣਿਆ ਪਰ ਉਸ ਨੂੰ ਇਸ ਗੱਲ ਦਾ ਕਦੇ ਚਿੱਤ-ਚੇਤਾ ਵੀ ਨਹੀਂ ਸੀ ਕਿ ਜਿਸ ਸਿੱਖ ਧਰਮ ਅਤੇ ਪਵਿੱਤਰ ਗੁਰਬਾਣੀ ’ਚ ਉਸ ਦੀ ਸ਼ਰਧਾ ਹੈ, ਪੰਜਾਬ ਪੁਲਿਸ ਉਸੇ ਧਰਮ ਦੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਉਸ ’ਤੇ ਮੜ੍ਹ ਦੇਵੇਗੀ ਤੇ ਉਸ ਨੂੰ ਆਪਣੀ ਜਾਨ ਗਵਾਉਣੀ ਪਵੇਗੀ। ਪ੍ਰਦੀਪ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਦੀਪ ਸਿੰਘ ਸਮੇਤ ਸਾਰਾ ਪਰਿਵਾਰ ਹੀ ਸਿੱਖ ਧਰਮ ਸਮੇਤ ਸਾਰੇ ਧਰਮਾਂ ਦਾ ਆਦਰ-ਸਤਿਕਾਰ ਕਰਦਾ ਸੀ।

ਉਨ੍ਹਾਂ ਦੇ ਵਿਆਹ-ਸ਼ਾਦੀ ਤੇ ਦੁੱਖ-ਸੁਖ ਦੇ ਹੋਰ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਾਲ ਹੀ ਸੰਪੂਰਨ ਹੁੰਦੇ ਸਨ। ਉਨ੍ਹਾਂ ਦੱਸਿਆ ਕਿ ਪ੍ਰਦੀਪ ਦਾ ਵਿਆਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਅਨੰਦ ਕਾਰਜਾਂ ਨਾਲ ਹੋਇਆ ਉਸ ਦਾ ਵਿਆਹ 26 ਸਤੰਬਰ 2003, ਪਿੰਡ ਮੌੜ ਜਿਲ੍ਹਾ ਫਰੀਦਕੋਟ ਵਿੱਚ ਹੋਇਆ ਜਿੱਥੇ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਉਸ ਦੇ ਅਨੰਦ ਕਾਰਜ ਹੋਏ। ਉਨ੍ਹਾਂ ਦੱਸਿਆ ਕਿ ਪ੍ਰਦੀਪ ਦੀ ਸਿੱਖ ਧਰਮ ’ਚ ਅਥਾਹ ਸ਼ਰਧਾ ਹੈ ਉਸ ਨੇ ਇਸੇ ਸ਼ਰਧਾ ਸਦਕਾ ਹੀ ਆਪਣੇ ਵਿਆਹ ਦੀਆਂ ਤਸਵੀਰਾਂ ਦੀ ਐਲਬਮ ਦੀ ਸ਼ੁਰੂਆਤ ’ਚ ਗੁਰੂ ਸਾਹਿਬਾਨਾਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਸਜਾਈਆਂ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਵੀ ਗੁਰਦੁਆਰਾ ਸਾਹਿਬ ਦੀ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਦਾ ਪਰਿਵਾਰ ਕਦੇ ਵੀ ਪਿੱਛੇ ਨਹੀਂ ਹਟਦਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ