ਅਭਿਆਸ ਮੈਚ ‘ਚ ਭਾਰਤ ਦੀਆਂ 395 ਦੌੜਾਂ

ਏਸਕਸ ਦੀਆਂ 5 ਵਿਕਟਾਂ ਤੇ 237 ਦੌੜਾਂ | Practice Match

ਚੇਮਸਫੋਰਡ (ਏਜੰਸੀ)। ਪਹਿਲੇ ਦਿਨ ਓਪਨਰ ਮੁਰਲੀ ਵਿਜੇ, ਕਪਤਾਨ ਵਿਰਾਟ ਕੋਹਲੀ, ਲੋਕੇਸ਼ ਰਾਹੁਲ ਅਤੇ ਦਿਨੇਸ਼ ਕਾਰਤਿਕ ਤੋਂ ਬਾਅਦ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੇ ਵੀ ਕਾਉਂਟੀ ਟੀਮ ਏਸਕਸ ਵਿਰੁੱਧ ਤਿੰਨ ਰੋਜ਼ਾ ਅਭਿਆਸ ਮੈਚ ਦੇ ਦੂਸਰੇ ਦਿਨ ਸ਼ਾਨਦਾਰ ਅਰਧ ਸੈਂਕੜਾ ਬਣਾਇਆ ਜਿਸ ਦੀ ਬਦੌਲਤ ਭਾਰਤ ਨੇ ਆਪਣੀ ਪਹਿਲੀ ਪਾਰੀ ‘ਚ 100.2 ਓਵਰਾਂ ‘ਚ 395 ਦੌੜਾਂ ਦਾ ਸਨਮਾਨਜਨਕ ਸਕੋਰ ਬਣਾ ਦਿੱਤਾ। (Practice Match)

ਭਾਰਤ ਨੇ ਛੇ ਵਿਕਟਾਂ ‘ਤੇ 322 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸਦੀ ਪਹਿਲੀ ਪਾਰੀ ਲੰਚ ਤੋਂ ਪਹਿਲਾਂ 395 ਦੌੜਾਂ ‘ਤੇ ਸਮਾਪਤ ਹੋ ਗਈ ਜਵਾਬ ‘ਚ ਏਸਕਸ ਨੇ ਦੂਸਰੇ ਦਿਨ ਦੀ ਖੇਡ ਸਮਾਪਤੀ ‘ਤੇ 5 ਵਿਕਟਾਂ ‘ਤੇ 237 ਦੌੜਾਂ ਬਣਾਈ ਲਈਆਂਇਸ ਤੋਂ ਪਹਿਲਾਂ ਦੂਸਰੇ ਦਿਨ ਭਾਰਤ ਨੇ ਜਦੋਂ ਆਪਣੀ ਪਾਰੀ ਅੱਗੇ ਵਧਾਈ ਤਾਂ ਕਾਰਤਿਕ 82 ਅਤੇ ਪਾਂਡਿਆ 33 ਦੌੜਾਂ ‘ਤੇ ਨਾਬਾਦ ਸਨ ਕਾਰਤਿਕ ਆਪਣੇ ਕੱਲ ਦੇ ਸਕੋਰ ‘ਚ ਕੋਈ ਇਜ਼ਾਫਾ ਕੀਤੇ ਬਿਨਾਂ ਆਊਟ ਹੋ ਗਏ ਕਰੁਣ ਨਾਇਰ ਨੂੰ ਨੌਂਵੇਂ ਨੰਬਰ ‘ਤੇ ਮੌਕਾ ਦਿੱਤਾ ਗਿਆ ਪਰ ਉਹ ਵੀ ਸਫ਼ਲ ਨਾ ਹੋ ਸਕੇ ਪਾਂਡਿਆ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਵਾਲਟਰ ਦਾ ਚੌਥਾ ਸ਼ਿਕਾਰ ਬਣੇ ਭਾਰਤ ਦੀ ਨੌਂਵੀਂ ਵਿਕਟ 354 ਦੇ ਸਕੋਰ ‘ਤੇ ਡਿੱਗੀ ਰਿਸ਼ਭ ਪੰਤ ਨੇ ਬੱਲੇਬਾਜ਼ੀ ਲਈ ਮੌਕੇ ਦਾ ਪੂਰਾ ਫ਼ਾਇਦਾ ਉਠਾਉਂਦੇ ਹੋਏ ਸਿਰਫ਼ 26 ਗੇਂਦਾਂ ‘ਚ 34 ਨਾਬਾਦ ਦੌੜਾਂ ਠੋਕ ਕੇ ਆਪਣੀ ਅਹਿਮੀਅਤ ਦਰਸਾਈ ਜਡੇਜਾ ਆਖ਼ਰੀ ਬੱਲੇਬਾਜ਼ ਦੇ ਤੌਰ ‘ਤੇ ਆਊਟ ਹੋਏ।