ਅਮਰੀਕਾ ‘ਚ ਧੀ ਦਾ ਕਤਲ ਕਰਨ ਵਾਲੀ ਭਾਰਤੀ ਮਾਂ ਨੂੰ 22 ਸਾਲ ਦੀ ਸਜ਼ਾ

Indian Mother, 22 years, US murder case

ਅਮਰੀਕਾ ‘ਚ ਧੀ ਦਾ ਕਤਲ ਕਰਨ ਵਾਲੀ ਭਾਰਤੀ ਮਾਂ ਨੂੰ 22 ਸਾਲ ਦੀ ਸਜ਼ਾ

ਨਿਊਯਾਰਕ (ਏਜੰਸੀ)। ਬਾਥ ਟੱਬ ‘ਚ 9 ਸਾਲ ਦੀ ਮਤਰੇਈ ਧੀ ਦਾ ਗਲਾ ਘੁੱਟ ਕੇ ਕਤਲ ਕਰਨ ਵਾਲੀ ਭਾਰਤੀ ਮੂਲ ਦੀ ਇੱਕ ਔਰਤ ਨੂੰ 22 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੁਈਨਜ਼ ਸੁਪਰੀਮ ਕੋਰਟ ਨੇ ਸ਼ਮਦਈ ਅਰਜੁਨ (55) ਨੂੰ ਪਿਛਲੇ ਮਹੀਨੇ ਦੋਸ਼ੀ ਕਰਾਰ ਦਿੱਤਾ ਸੀ ਤੇ ਸੋਮਵਾਰ ਨੂੰ ਉਸ ਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਅਰਜੁਨ ਨੂੰ ਅਗਸਤ 2016 ‘ਚ ਆਪਣੀ ਮਤਰੇਈ ਧੀ ਅਸ਼ਦੀਪ ਕੌਰ ਦਾ ਗਲਾ ਦਬਾ ਕੇ ਕਤਲ ਕਰਨ ਦੀ ਦੋਸ਼ੀ ਠਹਿਰਾਇਆ ਗਿਆ ਸੀ। (ਅਮਰੀਕਾ)

ਕੁਈਨਜ਼ ਡਿਸਟ੍ਰਿਕਟ ਦੇ ਕਾਰਜਵਾਹਕ ਅਟਾਰਨੀ ਜਾਨ ਰਿਆਨ ਨੇ ਫੈਸਲੇ ਦੇ ਬਾਅਦ ਇਕ ਕਠੋਰ ਬਿਆਨ ‘ਚ ਕਿਹਾ ਕਿ ਇਸ ਮਾਮਲੇ ‘ਚ ਬਹੁਤ ਬੁਰੀ ਮਤਰੇਈ ਮਾਂ ਦੀ ਕਹਾਣੀ ਹੈ। ਉਸ ਨੇ ਜੋ ਕੀਤਾ ਕੋਈ ਇਸ ਬਾਰੇ ਸੋਚ ਵੀ ਨਹੀਂ ਸਕਦਾ। ਉਸ ਨੇ ਬੱਚੀ ਦੀ ਨਾਜ਼ੁਕ ਜਿਹੀ ਗਰਦਨ ਨੂੰ ਆਪਣੇ ਹੱਥਾਂ ਨਾਲ ਦਬਾਇਆ ਅਤੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੀੜਤ ਇੱਕ ਮਾਸੂਮ ਬੱਚੀ ਸੀ, ਜਿਸ ਦੀ ਉਮਰ ਸਿਰਫ 9 ਸਾਲ ਸੀ। ਅਦਾਲਤ ਨੇ ਦੋਸ਼ੀ ਨੂੰ ਇਕ ਅਜਿਹੀ ਸਜ਼ਾ ਦਿੱਤੀ ਹੈ ਜੋ ਇਸ ਗੱਲ ਦੀ ਗਾਰੰਟੀ ਦਿੰਦੀ ਹੈ ਕਿ ਇਹ ਔਰਤ ਮੁੜ ਕੇ ਕਦੇ ਵੀ ਜੇਲ ‘ਚੋਂ ਬਾਹਰ ਨਹੀਂ ਨਿਕਲੇਗੀ।

ਸੁਣਵਾਈ ਦੌਰਾਨ ਇੱਕ ਚਸ਼ਮਦੀਦ ਔਰਤ ਨੇ ਗਵਾਹੀ ਦਿੱਤੀ ਕਿ 19 ਅਗਸਤ, 2016 ਦੀ ਸ਼ਾਮ ਨੂੰ ਉਸ ਨੇ ਬਾਥਰੂਮ ‘ਚ ਬੱਚੀ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਤੇ ਜਦ ਚਸ਼ਮਦੀਦ ਨੇ ਉਸ ਨੂੰ ਪੁੱਛਿਆ ਕਿ ਬੱਚੀ ਕਿੱਥੇ ਹੈ ਤਾਂ ਉਸ ਨੇ ਕਿਹਾ ਕਿ ਉਹ ਬਾਥਰੂਮ ‘ਚ ਹੈ ਅਤੇ ਆਪਣੀ ਪਿਤਾ ਦੀ ਉਡੀਕ ਕਰ ਰਹੀ ਹੈ। ਜਦ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਬੱਚੀ ਦੇ ਪਿਤਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਜਦ ਉਨ੍ਹਾਂ ਨੇ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਬੱਚੀ ਦੀ ਲਾਸ਼ ਪਈ ਸੀ ਤੇ ਉਸ ਦੇ ਸਰੀਰ ‘ਤੇ ਸੱਟਾਂ ਦੇ ਕਈ ਨਿਸ਼ਾਨ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।