ਵਿਸ਼ਵ ਕੱਪ: ਸ੍ਰੀਲੰਕਾ ਲਈ ਖਤਰਾ ਬਣੇਗੀ ਅਫਗਾਨਿਸਤਾਨ

World Cup, Afghanistan, Sri Lanka

ਉਲਟਫੇਰ ਦਾ ਸ਼ਿਕਾਰ ਹੋਈ ਸੀ ਏਸ਼ੀਅਨ ਟੀਮ

ਕਾਰਡਿਫ | ਆਈਸੀਸੀ ਵਿਸ਼ਵ ਕੱਪ ‘ਚ ਆਗਾਜ਼ ਕਰ ਰਹੀ ਮਜ਼ਬੂਤ ਇਰਾਦਿਆਂ ਵਾਲੀ ਅਫਗਾਨਿਸਤਾਨ ਲਈ ਇਹ ਮੰਦਭਾਗਾ ਰਿਹਾ ਕਿ ਉਸ ਨੂੰ ਆਪਣੇ ਪਹਿਲੇ ਹੀ ਮੁਕਾਬਲੇ ‘ਚ ਸਾਬਕਾ ਚੈਂਪੀਅਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਗਿਆ, ਪਰ ਮੰਗਲਵਾਰ ਨੂੰ ਉਸ ਕੋਲ ਸ੍ਰੀਲੰਕਾ ਖਿਲਾਫ਼ ਵਾਪਸੀ ਕਰਨ ਦਾ ਸੁਨਹਿਰਾ ਮੌਕਾ ਹੋਵੇਗਾ, ਜਿਸ ਨੂੰ ਉਹ ਪਹਿਲਾਂ ਵੀ ਉਲਟਫੇਰ ਦਾ ਸ਼ਿਕਾਰ ਬਣਾ ਚੁੱਕੀ ਹੈ ਅਫਗਾਨਿਸਤਾਨ ਨੂੰ ਅਸਟਰੇਲੀਆ ਖਿਲਾਫ਼ ਪਹਿਲੇ ਮੈਚ ‘ਚ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦੋਂਕਿ ਸ੍ਰੀਲੰਕਾਈ ਟੀ ਮੂ ਨਿਊਜ਼ੀਲੈਂਡ ਨੇ ਇਕਤਰਫਾ ਅੰਦਾਜ ‘ਚ 10 ਵਿਕਟਾਂ ਨਾਲ ਹਰਾਇਆ ਸੀ ਦੋਵੇਂ ਹੀ ਏਸ਼ੀਆਈ ਟੀਮਾਂ ਦਰਮਿਆਨ ਮੰਗਲਵਾਰ ਨੂੰ ਕਾਰਡਿਫ ‘ਚ ਹੋਣ ਵਾਲਾ ਮੁਕਾਬਲਾ ਕਾਫੀ ਰੋਮਾਂਚਕ ਹੋਵੇਗਾ, ਜਿੱਥੇ ਦੋਵਾਂ ਦੀ ਕੋਸ਼ਿਸ਼ ਵਾਪਸ ਲੈਅ ਹਾਸਲ ਕਰਨ ਦੀ ਹੋਵੇਗੀ ਹਾਲਾਂਕਿ ਮੌਜੂਦਾ ਫਾਰਮ ਨੂੰ ਵੇਖਿਆ ਜਾਵੇ ਤਾਂ ਅਫਗਾਨ ਟੀਮ ਨੂੰ ਆਈਸੀਸੀ ਟੂਰਨਾਮੈਂਟ ਦਾ ਭਾਵੇਂ ਹੀ ਕੋਈ ਤਜ਼ਰਬਾ ਨਾ ਹੋਵੇ ਪਰ ਸ੍ਰੀਲੰਕਾ ‘ਤੇ ਉਸ ਨੂੰ ਭਾਰੀ ਮੰਨਿਆ ਜਾ ਰਿਹਾ ਹੈ ਸ੍ਰੀਲੰਕਾ ਨੂੰ ਆਪਣੇ ਦੋਵੇਂ ਅਭਿਆਸ ਮੈਚਾਂ ‘ਚ ਦੱਖਣੀ ਅਫਰੀਕਾ ਤੋਂ 67 ਦੌੜਾਂ ਅਤੇ ਅਸਟਰੇਲੀਆ ਤੋਂ ਪੰਜ ਵਿਕਟਾਂ ਨਾਲ ਹਾਰ ਝੱਲਣੀ ਪਈ ਸੀ, ਜਦੋਂਕਿ ਏਸ਼ੀਆ ਦੀ ਸਭ ਤੋਂ ਮਜ਼ਬੂਤੀ ਨਾਲ ਉਭਰਦੀ ਹੋਈ ਟੀਮ ਅਫਗਾਨਿਸਤਾਨ ਨੇ ਪਹਿਲੇ ਅਭਿਆਸ ਮੈਚ ‘ਚ ਸਾਬਕਾ ਚੈਂਪੀਅਨ ਪਾਕਿਸਤਾਨ ਨੂੰ ਤਿੰਨ ਵਿਕਟਾਂ ਨਾਲ ਹਰਾਇਆ ਸੀ ਹਾਲਾਂਕਿ ਉਹ ਦੂਜਾ ਮੈਚ ਇੰਗਲੈਂਡ ਤੋਂ ਹਾਰ ਗਈ ਸੀ ਸਾਲ 2018 ‘ਚ 50 ਓਵਰ ਫਾਰਮੇਟ ‘ਚ ਹੋਏ ਏਸ਼ੀਆ ਕੱਪ ਮੁਕਾਬਲੇ ‘ਚ ਵੀ ਅਫਗਾਨਿਸਤਾਨ ਦੀ ਟੀਮ ਸ੍ਰੀਲੰਕਾ ਖਿਲਾਫ਼ 91 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕਰ ਚੁੱਕੀ ਹੈ ਅਤੇ ਉਸ ਦੀ ਕੋਸ਼ਿਸ਼ ਮੰਗਲਵਾਰ ਨੂੰ ਇਸ ਪ੍ਰਦਰਸ਼ਨ ਨੂੰ ਦੁਹਰਾਉਂਦਿਆਂ ਆਈਸੀਸੀ ਵਿਸ਼ਵ ਕੱਪ ‘ਚ ਆਪਣੀ ਪਹਿਲੀ ਇਤਿਹਾਸਕ ਜਿੱਤ ਹਾਸਲ ਕਰਨ ਦੀ ਹੋਵੇਗੀ ਗੁਲਬਦਿਨ ਨਾਈਬ ਦੀ ਕਪਤਾਨੀ ਵਾਲੀ ਅਫਗਾਨ ਟੀਮ ਨੂੰ ਹਾਲਾਂਕਿ ਕਿਸੇ ਉਲਟਫੇਰ ਲਈ ਆਪਣੇ ਪ੍ਰਦਰਸ਼ਨ ‘ਚ ਸੁਧਾਰ ਦੇ ਨਾਲ ਪਿਛਲੀਆਂ ਗਲਤੀਆਂ ਤੋਂ ਸਬਕ ਲੈਣਾ ਹੋਵੇਗਾ ਅਸਟਰੇਲੀਆ ਖਿਲਾਫ ਪਿਛਲੇ ਮੁਕਾਬਲੇ ‘ਚ ਉਸ ਦਾ ਬੱਲੇਬਾਜ਼ੀ ਕ੍ਰਮ ਉਸ ਦੀ ਕਮਜ਼ੋਰੀ ਰਿਹਾ ਸੀ, ਜਿਸ ‘ਚ ਰਹਿਮ ਸ਼ਾਹ ਦੀਆਂ 43 ਦੌੜਾਂ ਅਤੇ ਨਜੀਬੁੱਲ੍ਹਾ ਜਾਦਰਾਨ ਦੀਆਂ 51 ਦੌੜਾਂ ਤੋਂ ਇਲਾਵਾ ਹੋਰ ਖਿਡਾਰੀ ਵੱਡਾ ਸਕੋਰ ਨਹੀਂ ਬਣਾ ਸਕਿਆ ਉਂਜ ਉਸ ਕੋਲ ਮੁਹੰਮਦ ਸਹਿਜਾਦ, ਹਜਰਤੁੱਲ੍ਹਾ ਜਜਈ, ਕਪਤਾਨ ਨਈਬ ਅਤੇ ਰਾਸ਼ਿਦ ਖਾਨ ਦੇ ਰੂਪ ‘ਚ ਚੰਗੇ ਸਕੋਰਰ ਹਨ ਜੋ ਸ੍ਰੀਲੰਕਾ ਖਿਲਾਫ਼ ਅਹਿਮ ਯੋਗਦਾਨ ਦੇ ਸਕਦੇ ਹਨ ਇਸ ਤੋਂ ਇਲਾਵਾ ਅਫਗਾਨ ਟੀਮ ਦਾ ਗੇਂਦਬਾਜ਼ੀ ਕ੍ਰਮ ਕਾਫੀ ਮਜ਼ਬੂਤ ਹੈ ਅਤੇ ਰਾਸ਼ਿਦ, ਮੁਜੀਬ ਉਰ ਰਹਿਮਾਨ, ਮੁਹੰਮਦ ਨਬੀ ਦੇ ਰੂਪ ‘ਚ ਉਸ ਕੋਲ ਬਿਹਤਰੀਨ ਸਪਿੱਨਰ ਹਨ ਜਦੋਂਕਿ ਦੌਲਤ ਜਾਦਰਾਨ, ਹਾਮਿਦ ਹਸਨ ਉਪਯੋਗੀ ਮੱਧਮ ਦੇਜ਼ ਗੇਂਦਬਾਜ਼ ਹਨ ਜੇਕਰ ਟੀਮ ਇੱਕ ਇਕਾਈ ਦੇ ਦੇ ਤੌਰ ‘ਤੇ ਖੇਡਦੀ ਹੈ ਤਾਂ ਸ੍ਰੀਲੰਕਾ ਲਈ ਵੱਡਾ ਖਤਰਾ ਹੋ ਸਕਦੀ ਹੈ ਦੂਜੇ ਪਾਸੇ 10 ਵਿਕਟਾਂ ਨਾਲ ਹਾਰ ਤੋਂ ਬਾਅਦ ਮਨੋਵਿਗਿਆਨਕ ਦਬਾਅ ਦਾ ਸਾਹਮਣਾ ਕਰ ਰਹੀ ਸ੍ਰੀਲੰਕਾ ਲਈ ਇਹ ਮੈਚ ਕਾਫੀ ਅਹਿਮ ਹੋਵੇਗਾ, ਜਿੱਥੇ ਉਸ ‘ਤੇ ਵਾਪਸੀ ਦੇ ਨਾਲ ਲੈਅ ਹਾਸਲ ਕਰਨ ਦੇ ਨਾਲ ਗੈਰ-ਤਜ਼ਰਬੇਕਾਰ ਅਫਗਾਨਿਸਤਾਨ ਖਿਲਾਫ ਸਨਮਾਨ ਬਚਾਉਣਾ ਵੀ ਜ਼ਰੂਰੀ ਹੈ ਨਿਊਜ਼ੀਲੈਂਡ ਖਿਲਾਫ ਸ੍ਰੀਲੰਕਾ ਦਾ ਕੋਈ ਵੀ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ ਸੀ ਸ੍ਰੀਲੰਕਾ ਟੀਮ ਕੋਲ ਲਾਹਿਰੂ ਥਿਰੀਮਾਨੇ, ਕੁਸ਼ਲ ਪਰੇਰਾ, ਕੁਸ਼ਲ ਮੇਂਡਿਸ ਅਤੇ ਤਜ਼ਰਬੇਕਾਰ ਐਂਜਲੋ ਮੈਥਿਊਜ ਟੀਮ ਦੇ ਚੰਗੇ ਬੱਲੇਬਾਜ਼ ਹਨ ਅਤੇ ਉਨ੍ਹਾਂ ਨੂੰ ਆਪਣੇ ਪ੍ਰਦਰਸ਼ਨ ‘ਚ ਸੁਧਾਰ ਕਰਨਾ ਹੋਵੇਗਾ ਲਸਿਥ ਮਲਿੰਗਾ ਟੀਮ ਦੇ ਤਜ਼ਰਬੇਕਾਰ ਗੇਂਦਬਾਜ਼ ਹਨ ਹਾਲਾਂਕਿ ਪਿਛਲੇ ਮੈਚ ‘ਚ ਉਹ ਵੀ ਪੰਜ ਓਵਰਾਂ ‘ਚ 46 ਦੌੜਾਂ ਦੇ ਕੇ ਸਭ ਤੋਂ ਮਹਿੰਗੇ ਰਹੇ ਸਨ ਅਤੇ ਕੋਈ ਵਿਕਟ ਨਹੀਂ ਲੈ ਸਕੇ ਸਨ ਸੁਰੰਗਾ ਲਕਮਲ, ਤਿਸ਼ਾਰਾ ਪਰੇਰਾ, ਸਪਿੱਨਰ ਜੀਵਨ ਮੇਂਡਿਸ ਤੋਂ ਵੀ ਬਿਹਤਰ ਗੇਂਦਬਾਜ਼ੀ ਦੀ ਉਮੀਦ ਹੋਵੇਗੀ, ਜੋ ਨਿਊਜ਼ੀਲੈਂਡ ਖਿਲਾਫ਼ ਨਾਕਾਮ ਰਹੇ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।