ਭਾਰਤ-ਆਸਟਰੇਲੀਆ ਟੇਸਟ ਮੈਚ ਅੱਜ ਤੋਂ; ਇਤਿਹਾਸ ਬਦਲਣ ਦਾ ਮੌਕਾ ਭਾਰਤ ਕੋਲ

ਭਾਰਤ-ਆਸਟਰੇਲੀਆ 4 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ

ਆਸਟਰੇਲੀਆ ‘ਚ 70 ਸਾਲ ਦੇ ਇਤਿਹਾਸ ‘ਚ ਟੈਸਟ ਲੜੀ ਨਹੀਂ ਜਿੱਤ ਸਕਿਆ ਹੈ ਭਾਰਤ

ਤੇਜ਼ ਗੇਂਦਬਾਜ਼ਾਂ ਦੇ ਮਾਫ਼ਿਕ ਰਹਿ ਸਕਦੀ ਹੈ ਪਿੱਚ

 

ਏਜੰਸੀ,
ਐਡੀਲੇਡ, 5 ਦਸੰਬਰ 
ਵਿਰਾਟ ਕੋਹਲੀ ਦੀ ਅਗਵਾਈ ‘ਚ ਦੁਨੀਆਂ ਦੀ ਨੰਬਰ ਇੱਕ ਟੈਸਟ ਟੀਮ ਭਾਰਤ ਆਸਟਰੇਲੀਆਈ ਜਮੀਨ ‘ਤੇ ਆਪਣੀ ਪਹਿਲੀ ਟੈਸਟ?ਲੜੀ ਜਿੱਤਣ ਦਾ ਇਤਿਹਾਸ ਰਚਣ ਦੀ ਕੋਸ਼ਿਸ਼ ਲਈ ਐਡੀਲੇਡ ‘ਚ ਪਹਿਲੀ ਪ੍ਰੀਖਿਆ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਭਾਰਤ ਪਿਛਲੇ 70 ਸਾਲ ‘ਚ ਆਸਟਰੇਲੀਆ?’ਚ ਟੈਸਟ ਲੜੀ ਨਹੀਂ ਜਿੱਤਿਆ ਹੈ ਪਰ ਇਸ ਵਾਰ ਉਸਦੇ ਕਪਤਾਨ?ਸਟੀਵਨ ਸਮਿੱਥ ਅਤੇ ਉਪ ਕਪਤਾਨ ਡੇਵਿਡ ਵਾਰਨਰ ਦੇ ਪਾਬੰਦੀ ਕਾਰਨ ਟੀਮ ਤੋਂ?ਬਾਹਰ ਹੋਣ ਕਾਰਨ?ਭਾਰਤੀ ਟੀਮ ਕੋਲ ਲੜੀ ਜਿੱਤ ਕੇ ਇਤਾਸ ਨੂੰ ਬਦਲਣ ਦਾ ਸੁਨਹਿਰੀ ਮੌਕਾ ਮੰਨਿਆ ਜਾ ਰਿਹਾ ਹੈ

 
ਹਾਲਾਂਕਿ ਆਸਟਰੇਲੀਆ ਦੀਆਂ ਉਛਾਲ ਭਰੀਆਂ ਪਿੱਚਾਂ ਭਾਰਤ ਲਈ ਹਮੇਸ਼ਾਂ ਹੀ ਅਬੂਝ ਰਹੀਆਂ ਹਨ ਅਤੇ ਇਸ ਵਾਰ ਵੀ ਭਾਰਤੀ ਬੱਲੇਬਾਜ਼ਾਂ ਲਈ ਚੁਣੌਤੀਪੂਰਨ ਰਹਿ ਸਕਦੀਆਂ ਹਨ ਕਿਉਂਕਿ ਇਸ ਵਾਰ ਵੀ  ਤੇਜ਼ ਗੇਂਦਬਾਜ਼ਾਂ ਨੂੰ ਇੱਥੇ ਸਫ਼ਲਤਾ ਮਿਲ ਸਕਦੀ ਹੈ ਅਤੇ ਇਹੀ ਕਾਰਨ ਹੈ ਕਿ ਆਸਟਰੇਲੀਆ ਨੇ ਚਾਰ ਤੇਜ਼ ਗੇਂਦਬਾਜ਼ਾਂ ਮਿਸ਼ੇਲ ਸਟਾਰਕ, ਪੈਟ ਕਮਿੰਸ, ਜੋਸ਼ ਹੇਜ਼ਲਵੁਡ ਅਤੇ ਨਾਥਨ ਲਿਓਨ ਨੂੰ ਸ਼ਾਮਲ ਕੀਤਾ ਹੈ ਜਦੋਂਕਿ ਭਾਰਤ ਵੱਲੋਂ ਗੇਂਦਬਾਜ਼ੀ ਹਮਲੇ ਦੀ ਕਮਾਨ ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਅਤੇ ਆਰ.ਅਸ਼ਵਿਨ ਸੰਭਾਲਣਗੇ

 

ਇਹਨਾਂ ਕਮਜੋਰੀਆਂ ਦਾ ਕਰਨਾ ਹੋਵੇਗਾ ਹੱਲ

ਭਾਰਤ ਸਾਹਮਣੇ ਇਸ ਲੜੀ ਦੌਰਾਨ ਦੋ ਮਸਲੇ ਹਨ ਸਭ ਤੋਂ ਪਹਿਲਾ ਤਾਂ ਬੱਲੇਬਾਜ਼ੀ ‘ਚ ਕਪਤਾਨ ਕੋਹਲੀ ‘ਤੇ ਨਿਰਭਰਤਾ ਘੱਟ ਕਰਨੀ ਹੋਵੇਗੀ  ਕੋਹਲੀ ਤੋਂ ਇਲਾਵਾ ਪਿਛਲੀਆਂ ਲੜੀਆਂ ‘ਚ ਚੇਤੇਸ਼ਵਰ ਪੁਜਾਰਾ , ਮੁਰਲੀ ਵਿਜੇ ਅਤੇ ਕੇਐਲ ਰਾਹੁਲ ਕੋਈ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੇ ਹਨ ਹਾਲਾਂਕਿ ਭਾਰਤ ਨੇ ਪਿਛਲੇ ਅੱਠ ਟੈਸਟ ‘ਚ ਚਾਰ ਵੱਖ-ਵੱਖ ਸਲਾਮੀ ਜੋੜੀਆਂ ਵੀ ਉਤਾਰੀਆਂ ਹਨ
ਪ੍ਰਿਥਵੀ ਸ਼ਾ ਦੀ ਸੱਟ ਕਾਰਨ ਹੁਣ ਇੱਕ ਵਾਰ ਫਿਰ ਰਾਹੁਲ ਅਤੇ ਵਿਜੇ ਪਾਰੀ ਦੀ ਸ਼ੁਰੂਆਤ ਕਰਨਗੇ ਭਾਰਤ ਸੱਤ ਤਜ਼ਰਬੇਕਾਰ ਖਿਡਾਰੀਆਂ ਨਾਲ ਖੇਡੇਗਾ ਜੋ ਆਸਟਰੇਲੀਆ ‘ਚ ਪਹਿਲਾਂ ਵੀ ਟੈਸਟ?ਮੈਚ ਖੇਡੇ ਹਨ ਜਦੋਂਕਿ ਆਸਟਰੇਲੀਆ ‘ਚ ਸਿਰਫ਼ ਨਾਥਨ ਲਿਓਨ 2014-15 ਲੜੀ ‘ਚ ਭਾਰਤ ਵਿਰੁੱਧ ਖੇਡੇ ਸਨ ਕਾਗਜ਼ਾਂ ‘ਚ ਭਾਵੇਂ ਹੀ ਟੈਸਟ ਰੈਂਕਿੰਗ ‘ਚ ਨੰਬਰ ਇੱਕ ਟੀਮ ਭਾਰਤ ਮਜ਼ਬੂਤ ਲੱਗ ਰਹੀ ਹੈ ਪਰ ਇਸ ਦੇ ਬਾਵਜ਼ੂਦ ਪੰਜਵੀਂ ਰੈਂਕ ਆਸਟਰੇਲੀਆ ਆਪਣੇ ਮੈਦਾਨ ‘ਤੇ ਜਿੱਤ ਦੀ ਹੱਕਦਾਰ ਹੈ ਅਤੇ ਉਸ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਕਿਉਂਕਿ ਭਾਰਤ ਨੇ ਇਸ ਸਾਲ ਤਿੰਨ ਵਿਦੇਸ਼ੀ ਲੜੀਆਂ ਹਾਰੀਆਂ ਹਨ

 

ਅਜਿਹਾ ਹੈ ਭਾਰਤ ਦਾ ਆਸਟਰੇਲੀਆ ‘ਚ ਪ੍ਰਦਰਸ਼ਨ

ਇਸ ਵਾਰ ਭਾਰਤ ਦਾ ਇਸ ਲੜੀ ‘ਚ ਮੁੱਖ ਟੀਚਾ 70 ਸਾਲਾਂ ‘ਚ ਪਹਿਲੀ ਵਾਰ ਆਸਟਰੇਲੀਆ ‘ਚ ਲੜੀ ਜਿੱਤਣ ਦਾ ਹੋਵੇਗਾ ਆਸਟਰੇਲੀਆਈ ਧਰਤੀ ‘ਤੇ ਭਾਰਤ ਨੇ ਹੁਣ ਤੱਕ 44 ਟੈਸਟ ਖੇਡ ਕੇ ਸਿਰਫ਼ ਪੰਜ ਜਿੱਤੇ ਹਨ ਪਿਛਲੇ 70 ਸਾਲ ‘ਚ 11 ਦੌਰਿਆਂ ‘ਤੇ ਭਾਰਤ ਨੇ 9 ਲੜੀਆਂ?ਹਾਰੀਆਂ ਅਤੇ ਦੋ ਲੜੀਆਂ ਡਰਾਅ ਕਰਵਾਈਆਂ ਪਹਿਲਾਂ ਸੁਨੀਲ ਗਾਵਸਕਰ ਦੀ ਕਪਤਾਨੀ ‘ਚ 1980-81,1984-85 ਅਤੇ ਫਿਰ ਸੌਰਵ ਗਾਂਗੁਲੀ ਦੇ ਕਪਤਾਨ ਰਹਿੰਦੇ 2003-04 ‘ਚ ਲੜੀ ਡਰਾਅ ਰੱਖਣ ਦਾ ਰਿਕਾਰਡ ਹੈ

 

ਐਡੀਲੇਡ ਓਵਲ ਮੈਦਾਨ ‘ਤੇ ਭਾਰਤ ਦਾ ਪ੍ਰਦਰਸ਼ਨ

ਐਡੀਲੇਡ ਦੇ ਮੈਦਾਨ ‘ਤੇ ਭਾਰਤ ਨੇ 1948 ‘ਚ ਪਹਿਲਾ ਟੈਸਟ ਮੈਚ ਖੇਡਿਆ ਸੀ ਅਤੇ ਹੁਣ ਤੱਕ ਟੀਮ ਇੰਡੀਆ ਇੱਥੇ 11 ਟੈਸਟ ਮੈਚ ਖੇਡ ਚੁੱਕੀ ਹੈ ਜਿਸ ਵਿੱਚ ਭਾਰਤ ਨੂੰ 7 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਭਾਰਤ ਨੇ ਦਸੰਬਰ 2003 ‘ਚ ਸੌਰਵ ਗਾਂਗੁਲੀ ਦੀ ਕਪਤਾਨੀ ‘ਚ ਇੱਥੇ 4 ਵਿਕਟਾਂ ਨਾਲ ਆਪਣਾ ਇੱਕੋ ਇੱਕ ਟੈਸਟ ਮੈਚ ਜਿੱਤਿਆ ਸੀ ਜਿਸ ਵਿੱਚ ਰਾਹੁਲ ਦ੍ਰਵਿੜ ਦੀਆਂ 233 ਅਤੇ ਨਾਬਾਦ 72 ਦੌੜਾਂ ਦਾ ਮੁੱਖ ਯੋਗਦਾਨ ਰਿਹਾ ਸੀ ਉਸ ਤੋਂ ਬਾਅਦ ਭਾਰਤ ਇੱਥੇ 3 ਟੈਸਟ ਮੈਚ ਖੇਡ ਚੁੱਕਾ ਹੈ ਜਿੰਨ੍ਹਾਂ ਵਿੱਚੋਂ 2 ‘ਚ ਮਾਤ ਅਤੇ ਇੱਕ ਡਰਾਅ ਰਿਹਾ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।